Punjab Political News: SAD–BJP alliance not in Punjab; ਪੰਜਾਬ ਵਿਚ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਤੇ ਫੁੱਲ ਸਟਾਪ ਲੱਗ ਗਿਆ ਹੈ। ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਲੀਅਰ ਕਰ ਦਿੱਤਾ ਹੈ ਕਿ ਭਾਜਪਾ 13 ਦੀਆਂ 13 ਸੀਟਾਂ ‘ਤੇ ਇਕੱਲੀ ਚੋਣਾਂ ਲੜੇਗੀ।
ਇਥੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੁਝ ਮੰਗਾਂ ਭਾਜਪਾ ਦੇ ਅੱਗੇ ਰੱਖੀਆਂ ਗਈਆਂ ਸਨ। ਜਿਨਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ, ਕਿਸਾਨਾਂ ਲਈ MSP ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੁਬਾਰਾ SGPC ਦੇ ਅਧੀਨ ਲਿਆਉਣਾ ਸ਼ਾਮਿਲ ਸੀ। ਇਹਨਾਂ ਮੰਗਾਂ ਬਾਰੇ ਭਾਜਪਾ ਦੇ ਨਾਲ ਅਕਾਲੀ ਦਲ ਦੀ ਸਹਿਮਤੀ ਨਹੀਂ ਬਣੀ।
ਜਿਸ ਤੋਂ ਬਾਅਦ ਅੱਜ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਦੋਵੇਂ ਪਾਰਟੀਆਂ ਅਲੱਗ ਅਲੱਗ ਚੋਣ ਮੈਦਾਨ ਵਿੱਚ ਉਤਰਨਗੀਆਂ।
ਉਧਰ ਦੂਜੇ ਪਾਸੇ ਦੋਹਾਂ ਪਾਰਟੀਆਂ ਦੇ ਅਲੱਗ ਅਲੱਗ ਚੋਣਾਂ ਲੜਨ ਦੇ ਫੈਸਲੇ ਤੋਂ ਕਾਂਗਰਸ ਅੰਦਰ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ। ਕਿਉਂਕਿ ਕਾਂਗਰਸ ਇਸ ਵਕਤ ਪੰਜਾਬ ਵਿੱਚ ਮਜਬੂਤ ਸਥਿਤੀ ਵਿੱਚ ਨਜ਼ਰ ਆ ਰਹੀ ਹੈ।
ਭਾਜਪਾ ਅਤੇ ਅਕਾਲੀ ਦਲ ਦਾ ਗਠਜੋੜ ਨਾ ਹੋਣ ਕਾਰਨ ਦੋਹਾਂ ਪਾਰਟੀਆਂ ਦੀ ਵੋਟ ਵੰਡੀ ਜਾਏਗੀ ਅਤੇ ਇਸਦਾ ਸਿੱਧੇ ਤੌਰ ਤੇ ਕਾਂਗਰਸ ਨੂੰ ਫਾਇਦਾ ਹੋਵੇਗਾ। ਆਮ ਆਦਮੀ ਪਾਰਟੀ ਵੀ ਇਸ ਗਠਜੋੜ ਦੇ ਨਾ ਹੋਣ ਕਾਰਨ ਪਾਜੀਟਿਵ ਦਿਖਾਈ ਦੇ ਰਹੀ ਹੈ।
#Punjab #Political #News: #Akali Dal-#BJP #alliance will not happen in Punjab #LokSabha #elections #BJPPunjab President Sunil Jakhar imposed full stop
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.