Jalandhar Political News: ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਵਿਰੋਧੀਆਂ ਨੂੰ ਉਹਨਾਂ ਖਿਲਾਫ ਕੋਈ ਨਾ ਕੋਈ ਅਜਿਹਾ ਮੁੱਦਾ ਮਿਲ ਹੀ ਜਾਂਦਾ ਹੈ ਜਿਸ ਤੇ ਚਰਨਜੀਤ ਸਿੰਘ ਚੰਨੀ ਨੂੰ ਸਿਆਸੀ ਤੌਰ ਤੇ ਘੇਰਿਆ ਜਾ ਸਕੇ।
ਅਜਿਹਾ ਹੀ ਨਵਾਂ ਮੁੱਦਾ ਚੰਨੀ ਵੱਲੋਂ ਬੀਬੀ ਜਗੀਰ ਕੌਰ ਨੂੰ ਮਿਲਦੇ ਉਹਨਾਂ ਦੇ ਚਿਹਰੇ ਨੂੰ ਛੋਹਣ ਨੂੰ ਲੈ ਕੇ ਭੱਖ ਗਿਆ ਹੈ। ਮਾਮਲੇ ਵਿੱਚ ਪੰਜਾਬ ਮਹਿਲਾ ਕਮਿਸ਼ਨ ਨੇ ਬੀਬੀ ਜਗੀਰ ਕੌਰ ਵੱਲੋਂ ਜਾਰੀ ਉਸ ਬਿਆਨ ਤੇ ਐਕਸ਼ਨ ਲਿਆ ਜਿਸ ਤੇ ਬੀਬੀ ਨੇ ਕਿਹਾ ਸੀ ਕਿ ਚੰਨੀ ਦੀ ਇਹ ਹਰਕਤ ਨਾ ਬਖਸ਼ਣ ਯੋਗ ਹੈ।
ਮਾਮਲੇ ਬਾਰੇ ਮਹਿਲਾ ਕਮਿਸ਼ਨ ਨੇ ਡੀਜੀਪੀ ਗੌਰਵ ਯਾਦਵ ਨੂੰ ਇੱਕ ਨੋਟਿਸ ਜਾਰੀ ਕਰਕੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਦੀ ਰਿਪੋਰਟ 14 ਮਈ ਤੱਕ ਈਮੇਲ ਰਾਹੀਂ ਤੁਹਾਨੂੰ ਲੱਗਦਾ ਕੀ ਹੈਗਾ ਮਹਿਲਾ ਕਮਿਸ਼ਨ ਨੂੰ ਭੇਜੀ ਜਾਵੇ।
ਹੁਣ ਵੇਖਣਾ ਇਹ ਹੋਵੇਗਾ ਕਿ ਡੀਜੀਪੀ ਪੰਜਾਬ ਪੁਲਿਸ ਮਹਿਲਾ ਕਮਿਸ਼ਨ ਦੇ ਇਸ ਨੋਟਿਸ ਤੇ ਕੀ ਐਕਸ਼ਨ ਲੈਂਦੇ ਹਨ ਅਤੇ ਇਸਦਾ ਭਵਿੱਖ ਵਿੱਚ ਚਰਨਜੀਤ ਸਿੰਘ ਚੰਨੀ ਤੇ ਕੀ ਅਸਰ ਪਵੇਗਾ।
Punjab Political News: Problems may increase for Congress candidate Charanjit Singh Channi ✓ Women’s Commission took this action in the case of Bibi Jagir Kaur’s face
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.