Buland kesari ;- Punjab/ ਫਿਰੋਜ਼ਪੁਰ ਤੋਂ ਪੰਚਾਇਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵੱਖਰੀ ਤਸਵੀਰ ਵਿਖਾਈ ਦੇ ਰਹੀ ਹੈ। ਜਿਥੇ ਜੇਲ੍ਹ ਵਿੱਚ ਬੈਠੇ ਵਿਅਕਤੀ ਵੱਲੋਂ ਚੋਣਾਂ ਲੜੀਆਂ ਗਈਆਂ ਅਤੇ ਸਰਪੰਚ ਬਣ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਕਿਸੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ।
ਨੌਜਵਾਨ ਪਿੰਡ ਮਧਰੇ ਦਾ ਰਵੀ ਭਲਵਾਨ ਦੱਸਿਆ ਜਾ ਰਿਹਾ ਹੈ, ਜੋ ਕਿ ਸਰਪੰਚ ਚੁਣਿਆ ਗਿਆ ਹੈ। ਰਵੀ ਦੇ ਸਰਪੰਚ ਬਣਨ ਪਿੱਛੋਂ ਪਿੰਡ ਵਿੱਚ ਪੂਰਾ ਖੁਸ਼ੀ ਦਾ ਮਾਹੌਲ ਹੈ। ਪਰਿਵਾਰਕ ਮੈਂਬਰ ਵੀ ਪੁੱਤ ਦੇ ਸਰਪੰਚ ਬਣਨ ਦੀ ਖੁਸ਼ੀ ਵਿੱਚ ਲੰਡੂ ਵੰਡ ਰਹੇ ਹਨ। ਤਸਵੀਰਾਂ ‘ਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਰਵੀ ਦੇ ਜਿੱਤਣ ਦੀ ਖੁਸ਼ੀ ਵਿੱਚ ਭੰਗੜਾ ਪਾ ਰਹੇ ਹਨ। ਹਾਲਾਂਕਿ ਕੁੱਝ ਲੋਕ ਉਸ ਦੇ ਸਰਪੰਚ ਚੁਣੇ ਜਾਣ ਤੋਂ ਨਾਖੁਸ਼ ਵੀ ਹਨ।
Punjab news ;-ਜਾਣਕਾਰੀ ਅਨੁਸਾਰ ਰਵੀ ਨੂੰ ਸਰਪੰਚੀ ਚੋਣਾਂ ਦੌਰਾਨ ਪ੍ਰਚਾਰ ਵੀ ਨਹੀਂ ਕਰ ਸਕਿਆ ਸੀ, ਕਿਉਂਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਇਜ਼ਾਜਤ ਵੀ ਨਹੀਂ ਦਿੱਤੀ ਗਈ ਸੀ। ਇਸ ਦੇ ਨਾਲ ਹੀ ਜੇਲ੍ਹ ਵਿਚੋਂ ਹੀ ਉਸ ਨੇ ਨਾਮਜ਼ਦਗੀ ਪੱਤਰ ਭਰੇ ਅਤੇ ਹੋਰ ਕਾਗਜ਼ੀ ਕਾਰਵਾਈ ਪੂਰੀ ਕੀਤੀ ਸੀ। ਪਰ ਉਸ ਦੀ ਜਿੱਤ ਨੇ ਪਿੰਡ ਦੇ ਲੋਕਾਂ ਦੀ ਏਕਤਾ ਦੀ ਮਿਸਾਲ ਦਿੱਤੀ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.