Cbse results News: ਸੈਂਟਰਲ ਬੋਰਡ ਦੇ ਵੱਲੋਂ ਸੈਕੰਡਰੀ ਐਜੂਕੇਸ਼ਨ ਬੋਰਡ ਦਾ ਨਤੀਜਾ ਸੋਮਵਾਰ ਨੂੰ ਘੋਸ਼ਿਤ ਕੀਤਾ ਗਿਆ। ਬਾਰਵੀਂ ਅਤੇ ਦਸਵੀਂ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ। ਵਿਦਿਆਰਥੀ ਆਪਣੀ ਸਖ਼ਤ ਮਿਹਨਤ, ਲਗਨ ਅਤੇ ਸੰਸਥਾ ਦੇ ਸਹਿਯੋਗ ਨਾਲ The Nobel School ਦਾ ਸ਼ਾਨਦਾਰ ਨਤੀਜਾ ਲੈ ਕੇ ਆਏ|
ਜਮਾਤ ਬਾਰਵੀਂ ਵਿੱਚ ਸਾਰੀਆਂ ਸਟਰੀਮ ਦੇ 42 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸੀ ਤੇ ਉਹਨਾਂ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ। ਬਾਰਵੀਂ ਜਮਾਤ ਵਿੱਚੋ ਸਿਮਰਨ 96.4% (ਕਾਮਰਸ), ਹਰਕਮਲ ਕੌਰ 94.8% (ਕਾਮਰਸ), ਮਨਵੀਰ ਕੌਰ 94.6%(ਕਾਮਰਸ), ਕ੍ਰਿਤੀ ਮਹਾਜਨ 93.2% (ਨਾਨ-ਮੈਡੀਕਲ) ਅਤੇ ਜੈਸਮੀਨ ਕੌਰ ਨੇ 92.2% (ਕਾਮਰਸ) ਅੰਕ ਲੈ ਕੇ ਸਕੂਲ ਦਾ, ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸੇ ਤਰ੍ਹਾਂ ਦਸਵੀਂ ਜਮਾਤ ਦਾ ਵੀ ਨਤੀਜਾ ਸੌ ਪ੍ਰਤੀਸ਼ਤ ਰਿਹਾ ।
School ਦੇ ਮੈਨੇਜਮੈਂਟ, ਅਧਿਆਪਕ ਅਤੇ ਉਹਨਾਂ ਦੇ ਮਾਪੇ ਵੀ ਬਹੁਤ ਖੁਸ਼ ਹੋਏ ਅਤੇ ਸਾਰਿਆਂ ਨੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਸਕੂਲ ਦੇ ਚੇਅਰਮੈਨ ਪ੍ਰੋ. ਸੀ.ਐਲ. ਕੌਛੜ ਜੀ ਨੇ ਬੱਚਿਆਂ ਨੂੰ ਆਪਣਾ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਭਵਿੱਖ ਵਿੱਚ ਵੀ ਆਪਣੀ ਮਿਹਨਤ, ਲਗਨ ਨਾਲ ਅੱਗੇ ਵਧੋ ਅਤੇ ਆਪਣੇ ਮਾਤਾ-ਪਿਤਾ, ਆਪਣਾ ਅਤੇ ਸਕੂਲ ਦਾ ਨਾਮ ਰੌਸ਼ਨ ਕਰੋ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਇੰਜੀਨੀਅਰ ਕੁਮਾਰ ਸ਼ਿਵ ਕੌਛੜ ਜੀ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨਾਂ ਨੂੰ ਭਵਿੱਖ ਵਿੱਚ ਕਿਸੇ ਉੱਚੇ ਮੁਕਾਮ ਤੇ ਪਹੁੰਚਣ ਲਈ ਪ੍ਰੇਰਿਤ ਕੀਤਾ।
School ਦੇ ਪ੍ਰਿੰਸੀਪਲ ਸੰਗੀਤ ਕੁਮਾਰ ਜੀ ਨੇ ਵੀ ਬੱਚਿਆਂ ਨੂੰ ਬਹੁਤ-ਬਹੁਤ ਵਧਾਈ ਦਿੱਤੀ ਅਤੇ ਕਿਹਾ ਕਿ ਜੇਕਰ ਸਾਡਾ ਪੂਰਾ ਧਿਆਨ ਸਾਡੇ ਲਕਸ਼ ਤੇ ਹੈ ਤਾਂ ਕੋਈ ਵੀ ਰੁਕਾਵਟ ਸਾਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਰੋਕ ਨਹੀਂ ਸਕਦੀ ਅਤੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਨਾਲ ਉਹ ਸਭ ਹਾਸਿਲ ਕੀਤਾ ਜਿਸਦੇ ਉਹ ਹੱਕਦਾਰ ਸੀ।
Result of class 10th and 12th of ‘The Nobel School’ was 100 percent
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.