ਬੁਲੰਦ ਕੇਸਰੀ (Sad News)- ਸ਼੍ਰੋਮਣੀ ਅਕਾਲੀ ਦਲ ਦੀ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਹਿਊਮਨ ਰਾਈਟਸ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਜਸਵਿੰਦਰ ਕੌਰ ਸੋਹਲ ਨੂੰ ਬੇਹਦ ਗਹਿਰਾ ਸਦਮਾ ਲੱਗਾ ਹੈ। ਬੀਤੇ ਦਿਨੀਂ 12 ਸਤੰਬਰ ਨੂੰ ਉਹਨਾਂ ਦੇ ਪਤੀ ਸ. ਗੁਰਜੀਤ ਸਿੰਘ ਦਾ ਅਚਾਨਕ ਸਵਰਗਵਾਸ ਹੋ ਗਿਆ ਸੀ। ਜਿਸ ਤੋਂ ਬਾਅਦ ਬੀਬੀ ਸੋਹਲ ਗਹਿਰੇ ਸਦਮੇ ਵਿੱਚ ਹਨ।
Sad News ;- ਸ. ਗੁਰਜੀਤ ਸਿੰਘ ਆਪਣੇ ਪਿੱਛੇ ਪਤਨੀ ਜਸਵਿੰਦਰ ਕੌਰ ਸੋਹਲ, ਧੀ ਹਰਸੀਰਤ ਕੌਰ ਸੋਹਲ ਅਤੇ ਪੁੱਤਰ ਮਨਵੀਰ ਸਿੰਘ ਸੋਹਲ ਨੂੰ ਛੱਡ ਗਏ ਹਨ।
ਬੇਹਦ ਮਿਲਣਸਾਰ ਅਤੇ ਖੁਸ਼ਮਿਜਾਜ ਤਬੀਅਤ ਦੇ ਮਾਲਕ ਗੁਰਜੀਤ ਸਿੰਘ ਦੇ ਅਚਾਨਕ ਹੋਏ ਦੇਹਾਂਤ ਨਾਲ ਪੂਰੇ ਅੰਮ੍ਰਿਤਸਰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ੋਕ ਦੀ ਲਹਿਰ ਹੈ। ਬੀਬੀ ਡਾ. ਜਸਵਿੰਦਰ ਕੌਰ ਸੋਹਲ ਨੇ ਦੱਸਿਆ ਕਿ ਉਹਨਾਂ ਦੇ ਪਤੀ ਸ. ਗੁਰਜੀਤ ਸਿੰਘ ਨਮਿਤ ਅੰਤਿਮ ਅਰਦਾਸ 21 ਸਤੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਛੇਵੀਂ ਪਾਤਸ਼ਾਹੀ, ਏ- ਬਲਾਕ, ਰਣਜੀਤ ਐਵਨਿਊ, ਅੰਮ੍ਰਿਤਸਰ ਵਿਖੇ ਹੋਵੇਗੀ।
also read ;- Nehru-Gandhi family ਦੀਆਂ ਤਿੰਨ ਪੀੜ੍ਹੀਆਂ ਨੇ ਰਾਖਵੇਂਕਰਨ ਦਾ ਕੀਤਾ ਵਿਰੋਧ
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.