iTree Network Solutions +91-8699235413
iTree Network Solutions +91-8699235413
iTree Network Solutions +91-8699235413
HomecitySarpanchi ਚੋਣ ਦਾ ਫਾਰਮ ਭਰਨ ਗਏ ਨੇ ਕੱਢ ਲਈ ਰਿਵਾਲਵਰ, ਪੁਲਿਸ ਨੇ...

Sarpanchi ਚੋਣ ਦਾ ਫਾਰਮ ਭਰਨ ਗਏ ਨੇ ਕੱਢ ਲਈ ਰਿਵਾਲਵਰ, ਪੁਲਿਸ ਨੇ ਕੀਤਾ ਗ੍ਰਿਫਤਾਰ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari ;- (Sarpanchi election ) ਫਿਲੌਰ – ਸਰਪੰਚ ਅਜੇ ਬਣਿਆ ਨਹੀਂ, Sarpanchi ਦੇ ਫਾਰਮ ਲੈਣ ਆਏ ਵਿਅਕਤੀ ‘ਚ ਇੰਨਾ ਜੋਸ਼ ਆ ਗਿਆ ਕਿ ਮਾਮੂਲੀ ਜਿਹੀ ਗੱਲ ‘ਤੇ ਰਿਵਾਲਵਰ ਕੱਢ ਕੇ ਦੂਜੇ ਨੂੰ ਧਮਕਾਉਣ ਲੱਗ ਗਿਆ। ਪੁਲਸ ਨੇ ਰਿਵਾਲਵਰ ਜ਼ਬਤ ਕਰ ਕੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਸੀਖਾਂ ਪਿੱਛੇ ਭੇਜ ਦਿੱਤਾ।Sarpanchi election

Sarpanchi election ਸੂਚਨਾ ਮੁਤਾਬਕ ਚੋਣ ਕਮਿਸ਼ਨ ਵੱਲੋਂ ਪਿੰਡਾਂ ‘ਚ ਹੋਣ ਵਾਲੀਆਂ ਪੰਚਾਂ-ਸਰਪੰਚਾਂ ਦੀਆਂ ਚੋਣਾਂ ਤੋਂ ਬਾਅਦ ਸਥਾਨਕ ਬੀ. ਡੀ. ਪੀ. ਓ. ਦਫਤਰ ਦੇ ਬਾਹਰ ਫਾਰਮ ਲੈਣ ਵਾਲੇ ਉਮੀਦਵਾਰ ਕਾਫਲਿਆਂ ਦੀ ਸ਼ਕਲ ‘ਚ ਪਿੰਡਾਂ ਤੋਂ ਆ ਰਹੇ ਹਨ। ਕੁਝ ਵਿਚ ਤਾਂ ਚੋਣਾਂ ਕਾਰਨ ਇੰਨਾ ਉਤਸ਼ਾਹ ਹੈ ਕਿ ਫਾਰਮ ਲੈਣ ਸਮੇਂ ਹੀ ਉਨ੍ਹਾਂ ਦੇ ਹਮਾਇਤੀ ਉਥੇ ਹੀ ‘ਜਿੰਦਾਬਾਦ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੰਦੇ ਹਨ। (Sarpanchi election) ਲੋਕਾਂ ‘ਚ ਚੋਣਾਂ ਸਬੰਧੀ ਉਤਸ਼ਾਹ ਅਤੇ ਭਾਰੀ ਰਸ਼ ਕਾਰਨ ਸ਼ਹਿਰ ਦੇ ਪ੍ਰਮੁੱਖ ਨਵਾਂਸ਼ਹਿਰ ਰੋਡ ਜਿਥੇ ਤਹਿਸੀਲ ਕੰਪਲੈਕਸ ਐੱਸ. ਡੀ. ਐੱਮ. ਦਫਤਰ ਦੇ ਨਾਲ ਡੀ. ਐੱਸ. ਪੀ. ਦਾ ਦਫਤਰ ਵੀ ਹੈ, ਉਥੇ ਸਵੇਰ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਾਮ ਲੱਗਾ ਰਹਿੰਦਾ ਹੈ। ਜਾਮ ਖੁੱਲ੍ਹਵਾਉਣ ਸਬੰਧੀ ਪੁਲਸ ਨੂੰ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ। ਅੱਜ ਦੁਪਹਿਰ ਬਾਅਦ ਬੀ. ਡੀ. ਪੀ. ਓ. ਦਫਤਰ ਦੇ ਬਾਹਰ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਸਰਪੰਚੀ ਦਾ ਫਾਰਮ ਲੈਣ ਆਇਆ ਪਿੰਡ ਲੋਹਗੜ੍ਹ ਦਾ ਇਕ ਉਮੀਦਵਾਰ ਗੁਰਜੀਤ ਸਿੰਘ ਜੋ ਆਪਣੀ ਕਾਰ ‘ਚ ਪਰਿਵਾਰ ਨਾਲ ਆਇਆ ਸੀ, ਉਹ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ
ਕਾਰ ਨੂੰ ਮੇਨ ਰੋਡ ‘ਚ ਹੀ ਖੜ੍ਹੀ ਕਰ ਕੇ ਅੰਦਰ ਫਾਰਮ ਲੈਣ ਚਲਾ ਗਿਆ, ਜਿਸ ਕਾਰਨ ਉਥੇ ਜਾਮ ਲੱਗ ਗਿਆ।

ਜਾਮ ਖਤਮ ਕਰਨ ਲਈ ਪਿੰਡ ਸੈਫਾਬਾਦ ਦੇ ਅਸ਼ੋਕ ਕੁਮਾਰ, ਜੋ ਕਿ ਉਹ ਵੀ ਸਰਪੰਚੀ ਦਾ ਫਾਰਮ ਲੈਣ ਆਏ ਸਨ। ਉਨ੍ਹਾਂ ਨੇ ਕਾਰ ‘ਚ ਬੈਠੀ ਔਰਤ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੀ ਕਾਰ ਨੂੰ ਇਕ ਪਾਸੇ ਕਰ ਦਿੰਦੇ ਹਨ, ਜਿਸ ਨਾਲ ਜਾਮ ਖਤਮ ਹੋ ਜਾਵੇਗਾ। ਜਿਉਂ ਹੀ ਅਸ਼ੋਕ ਕੁਮਾਰ ਨੇ ਗੱਡੀ ਇਕ ਪਾਸੇ ਖੜ੍ਹੀ ਕੀਤੀ ਤਾਂ ਉਸੇ ਸਮੇਂ ਗੁਰਜੀਤ ਸਿੰਘ ਵੀ ਉੱਥੇ ਪੁੱਜ ਗਿਆ। ਆਪਣੀ ਕਾਰ ਨੂੰ ਸੜਕ ‘ਚੋਂ ਹਟਾਉਣ ਕਾਰਨ ਗੁਰਜੀਤ ਸਿੰਘ ਇਸ ਤਰ੍ਹਾਂ ਖਫ਼ਾ ਹੋ ਗਿਆ ਕਿ ਉਸ ਨੇ ਰਿਵਾਲਵਰ ਕੱਢ ਕੇ ਅਸ਼ੋਕ ਕੁਮਾਰ ਨੂੰ ਧਮਕਾਉਂਦੇ ਹੋਏ ਕਿਹਾ ਕਿ ਉਸ ਦੀ ਕਾਰ ‘ਚ ਇਕ ਹੋਰ ਰਿਵਾਲਵਰ ਪਈ ਸੀ। ਉਹ ਹਰ ਸਮੇਂ ਆਪਣੇ ਕੋਲ 2 ਰਿਵਾਲਵਰ ਰੱਖਦਾ ਹੈ। ਉਸ ਦੀ ਹਿੰਮਤ ਕਿਵੇਂ ਪਈ ਕਿ ਉਸ ਦੀ ਕਾਰ ਨੂੰ ਪਾਸੇ ਕਰਨ ਦੀ। ਉਸ ਨੇ ਉਸ ਦੀ ਕਾਰ ਵਿਚ ਜੋ ਦੂਜੀ ਰਿਵਾਲਵਰ ਚੋਰੀ ਕਰ ਲਈ ਹੈ, ਉਹ ਉਸ ਨੂੰ ਵਾਪਸ ਕਰੇ, ਨਹੀਂ ਤਾਂ ਉਸ ਦੇ ਅੰਜਾਮ ਬੁਰੇ ਭੁਗਤਣੇ ਪੈਣਗੇ।(Sarpanchi election) ਵਿਅਕਤੀ ਦੇ ਹੱਥ ‘ਚ ਰਿਵਾਲਵਰ ਦੇਖ ਕੇ ਉਥੇ ਮਾਹੌਲ ਤਣਾਅਪੂਰਨ ਬਣ ਗਿਆ। ਅਸ਼ੋਕ ਕੁਮਾਰ ਨੇ ਉਸ ਨੂੰ ਕਿਹਾ ਕਿ ਉਸ ਨੇ ਸਿਰਫ ਕਾਰ ਪਾਸੇ ਕੀਤੀ ਹੈ, ਉਹ ਉਸ ਦੀ ਤਲਾਸ਼ੀ ਲੈ ਸਕਦਾ ਹੈ। ਉਸ ਨੇ ਕੋਈ ਰਿਵਾਲਵਰ ਚੋਰੀ ਨਹੀਂ ਕੀਤੀ ਤਾਂ ਉਸੇ ਸਮੇਂ ਉਥੇ ਪੁੱਜੇ ਥਾਣਾ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਨੇ ਉਕਤ ਵਿਅਕਤੀ ਨੂੰ ਦਬੋਚ ਕੇ ਉਸ ਦੇ ਹੱਥੋਂ ਰਿਵਾਲਵਰ ਫੜ ਕੇ ਉਸ ਨੂੰ ਥਾਣੇ ਲੈ ਗਏ।

Sarpanchi election

ਥਾਣਾ ਮੁਖੀ ਨੇ ਦੱਸਿਆ ਕਿ ਚੋਣ ਜ਼ਾਬਤਾ ਲੱਗਣ ਕਾਰਨ ਉਕਤ ਵਿਅਕਤੀ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਤੇ ਕਾਨੂੰਨ ਦੀ ਉਲੰਘਣਾ ਕੀਤੀ ਹੈ, ਜਿਸ ਦੇ ਤਹਿਤ ਗੁਰਜੀਤ ਸਿੰਘ ‘ਤੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਵੀ ਲਾਇਸੈਂਸੀ ਹਥਿਆਰ ਹੈ, ਉਹ ਜਮ੍ਹਾ ਕਰਵਾ ਦੇਣ।

Sarpanchi election

ਉਕਤ ਘਟਨਾ ਤੋਂ ਬਾਅਦ ਉਕਤ ਵਿਅਕਤੀ ਦੀ ਸੋਸ਼ਲ ਮੀਡੀਆ ‘ਤੇ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਸਰਪੰਚ ਬਣਿਆ ਨਹੀਂ ਪਹਿਲਾਂ ਹੀ ਰਿਵਾਲਵਰ ਕੱਢ ਕੇ ਧੌਂਸ ਜਮਾਉਣ ਲੱਗ ਪਿਆ। ਜੇਕਰ ਸਰਪੰਚ ਬਣ ਜਾਂਦਾ ਤਾਂ ਪਤਾ ਨਹੀਂ ਕੀ ਕਰ ਦਿੰਦਾ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

पुलिस बनकर लूटपाट करने वाले गिरोह का भंडाफोड़:4 आरोपी गिरफ्तार, खाकी पगड़ी और पुलिसिया जूतों में करते थे वारदात

Buland kesari/जालंधर की थाना नई बारादरी पुलिस ने एक ऐसे शातिर गैंग को गिरफ्तार किया है जो फर्जी पुलिसकर्मी बनकर शहर में लूटपाट की...

You cannot copy content of this page