Shiromani Akali Dal News of Jalandhar bypoll; ਸ਼੍ਰੋਮਣੀ ਅਕਾਲੀ ਦਲ ਦਾ ਹਾਲ ਲਗਾਤਾਰ ਖਸਤਾ ਹੁੰਦਾ ਜਾ ਰਿਹਾ ਹੈ। ਲੰਘੀਆਂ ਲੋਕਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਧੇਰੇ ਉਮੀਦਵਾਰਾਂ ਦੀਆਂ ਜਮਾਨਤਾਂ ਵੀ ਜਬਤ ਹੋ ਗਈਆਂ ਸਨ।
ਹੁਣ ਜਲੰਧਰ ਵੈਸਟ ਵਿੱਚ ਹੋਣ ਵਾਲੇ ਬਾਈ-ਇਲੈਕਸ਼ਨ ਵਿੱਚ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਖਸਤਾ ਹਾਲ ਨਜ਼ਰ ਆ ਰਿਹਾ ਹੈ। ਜਿੱਥੇ ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਇੰਤਜ਼ਾਰ ਹੈ ਕਿ ਕਾਂਗਰਸ ਪਾਰਟੀ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਦੇਵੇ ਤਾਂ ਕਿ ਉਸ ਤੋਂ ਬਾਅਦ ਹੀ ਕੋਈ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨਿਆ ਜਾਵੇ।
ਪਾਰਟੀ ਦੇ ਜਾਣਕਾਰ ਸੂਤਰ ਦੱਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਫਿਲਹਾਲ ਕੋਈ ਵੀ ਅਜਿਹਾ ਦਿੱਗਜ ਉਮੀਦਵਾਰ ਨਹੀਂ ਹੈ, ਜਿਸ ‘ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸ਼ਵਾਸ ਜਤਾਇਆ ਜਾ ਸਕੇ! ਜੋ ਤਿੰਨ ਉਮੀਦਵਾਰ ਪਾਰਟੀ ਦੀ ਜਲੰਧਰ ਲੀਡਰਸ਼ਿਪ ਵੱਲੋਂ ਚਿੰਨਹਿਤ ਕਰਕੇ ਹਾਈਕਮਾਨ ਨੂੰ ਭੇਜੇ ਗਏ ਹਨ ਉਹਨਾਂ ਦਾ ਸਿਆਸੀ ਕੱਦ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਮੁਕਾਬਲੇ ਕਾਫੀ ਛੋਟਾ ਹੈ।
ਜਲੰਧਰ ਵੈਸਟ ਹਲਕੇ ਦੇ ਸਿਆਸੀ ਮਾਹਰ ਮੰਨਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਸੀਟ ‘ਤੇ ਆਪਣੇ ਲੋਕਸਭਾ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੂੰ ਹੀ ਦੁਬਾਰਾ ਮੈਦਾਨ ਵਿੱਚ ਉਤਾਰਨਾ ਚਾਹੀਦਾ ਹੈ। ਪਰ ਸੂਤਰਾਂ ਮੁਤਾਬਕ ਮਹਿੰਦਰ ਸਿੰਘ ਕੇਪੀ ਨੇ ਇਸ ਬਾਈ ਇਲੈਕਸ਼ਨ ਵਿੱਚ Jalandhar West ਵਿਧਾਨ ਸਭਾ ਸੀਟ ਤੋਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ।
ਅਜਿਹੇ ਵਿੱਚ ਜੋ ਹੋਰ ਤਿੰਨ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੀ ਜਲੰਧਰ ਲੀਡਰਸ਼ਿਪ ਵੱਲੋਂ ਪਾਰਟੀ ਹਾਈਕਮਾਨ ਨੂੰ ਭੇਜੇ ਗਏ ਹਨ। ਜੇਕਰ ਪਾਰਟੀ ਉਹਨਾਂ ਵਿੱਚੋਂ ਕਿਸੇ ਇੱਕ’ਤੇ ਦਾਅ ਚੱਲਦੀ ਹੈ ਤਾਂ ਹੋ ਸਕਦਾ ਹੈ ਕਿ ਕਿਤੇ ਇੱਕ ਵਾਰ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਜਲੰਧਰ ਵੈਸਟ ਬਾਈ ਇਲੈਕਸ਼ਨ ਵਿੱਚ ਆਪਣੇ ਉਮੀਦਵਾਰ ਦੀ ਜਮਾਨਤ ਜਬਤ ਹੀ ਨਾ ਕਰਵਾਉਣੀ ਪਵੇ।
ਅਜਿਹੇ ਵਿੱਚ ਸ਼ਿਅਦ ਪਾਰਟੀ ਦੇ ਜਾਣਕਾਰਾਂ ਦੀ ਸਲਾਹ ਹੈ ਕਿ ਪਾਰਟੀ ਪ੍ਰਧਾਨ ਨੂੰ ਇਸ ਹਲਕੇ ਤੋਂ ਬਾਈ ਇਲੈਕਸ਼ਨ ਵਿੱਚ ਕੋਈ ਵੱਡਾ ਸਿਆਸੀ ਚੇਹਰਾ ਲੱਭਕੇ ਉਸਨੂੰ ਮੈਦਾਨ ਵਿੱਚ ਉਤਾਰਨਾ ਚਾਹੀਦਾ ਹੈ। ਵਰਨਾ ਪਾਰਟੀ ਨੂੰ ਇੱਕ ਵਾਰ ਫਿਰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.