Sikh News/ BulandKesari.Com: ਸਿੱਖੀ ਰਹੁ ਰੀਤਾਂ ‘ਤੇ ਹਮਲੇ ਲਗਾਤਾਰ ਜਾਰੀ ਹਨ। ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸ਼ਹਾਦਤਾਂ ਦੇ ਦਿਨਾਂ ਵਿੱਚ ਕਈ ਸਕੂਲਾਂ ਵਿੱਚ ਬੱਚਿਆਂ ਨੂੰ ਸਾਹਿਬਜ਼ਾਦੇ ਬਣਾ ਕੇ ਸਵਾਂਗ ਰਚਾਉਣ ਦੀਆਂ ਖ਼ਬਰਾਂ ਸਾਮ੍ਹਣੇ ਆ ਰਹੀਆਂ ਹਨ। ਜਿਨ੍ਹਾਂ ਨੇ ਸਿੱਖ ਹਿਰਦੇ ਵਲੂੰਧਰੇ ਹਨ।
ਇਸੇ ਮਾਮਲੇ ਨੂੰ ਲੈਕੇ ਅੱਜ ਵੱਖ ਵੱਖ ਧਾਰਮਿਕ ਜਥੇਬੰਦੀਆਂ ਵੱਲੋਂ DCP Jalandhar ਨੂੰ ਇੱਕ ਸ਼ਿਕਾਇਤ ਦਿੱਤੀ ਗਈ। ਜਿਸ ਵਿਚ ਇਹ ਕਿਹਾ ਗਿਆ ਕਿ ਭਾਰਤ ਦੇ ਵੱਖ ਵੱਖ ਸਕੂਲਾਂ ਦੇ ਵਿੱਚ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੇ ਸਵਾਂਗ ਰੱਚ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਆਹਤ ਕੀਤੀਆਂ ਗਈਆਂ।
ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ, ਜਿਨਾਂ ਵੱਲੋਂ ਪੂਰਾ ਭਰੋਸਾ ਦਵਾਇਆ ਗਿਆ ਕਿ ਇਹਨਾਂ ਸਕੂਲਾਂ ਉੱਤੇ ਠੋਸ ਕਾਰਵਾਈ ਕੀਤੀ ਜਾਵੇਗੀ। ਸਾਡੇ ਸਿੱਖ ਧਰਮ ਵਿੱਚ ਇਹੋ ਜਿਹੇ ਸਵਾਂਗ ਤੇ ਨਾਟਕ ਕਰਨ ਦੀ ਸਖ਼ਤ ਮਨਾਹੀ ਹੈ।
ਸਿੱਖ ਆਗੂਆਂ ਨੇ ਕਿਹਾ ਕਿ ਸਾਡੀ ਪਹਿਲਾਂ ਵੀ ਇਹ ਮੰਗ ਰਹੀ ਹੈ ਕਿ ਸਾਹਿਬਜਾਦਿਆਂ ਦੇ ਦਿਨ ਵੀਰ ਬਾਲ ਦਿਵਸ ਵਜੋਂ ਨਾ ਮਨਾਏ ਜਾਣ।
ਇਸ ਮੌਕੇ ਹਰਜਿੰਦਰ ਸਿੰਘ ਜਿੰਦਾ, ਮਨਜੀਤ ਸਿੰਘ ਕਰਤਾਰਪੁਰ, ਜਤਿੰਦਰ ਪਾਲ ਸਿੰਘ ਮਝੈਲ, ਬਲਦੇਵ ਸਿੰਘ ਗਤਕਾ ਮਾਸਟਰ, ਕਵਲ ਚਰਨਜੀਤ ਸਿੰਘ, ਮਨਜੀਤ ਸਿੰਘ ਘੁੰਗਰੀ, ਗੁਰਪ੍ਰੀਤ ਸਿੰਘ, ਸ਼ੇਰਾ ਦਾਨਸ਼ਮੰਦਾ ਹਾਜ਼ਰ ਸਨ।
#SikhNews: #Sikh #leaders angry against impersonation of #Sahibzadas in schools, complaint given to #DCP
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.