Jalandhar News (ਬੁਲੰਦ ਕੇਸਰੀ) – ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਬੀਤੇ ਦਿਨੀਂ ਕਿਉਰੋਮਾਲ ਵਿਖੇ ਫਿਲਮ ਮਸਤਾਨੇ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਦੇ ਵਿਦਿਆਰਥੀਆਂ ਨੂੰ ਦਿਖਾਈ।ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਦਸਿਆ ਕਿ ਇਹ ਸਕੂਲ ਜੀਰੋ ਫੀਸ ਨਾਲ ਲੋੜਵੰਦ ਵਿਦਿਆਰਥੀਆਂ ਲਈ ਚਲਾਇਆ ਜਾ ਰਿਹਾ ਹੈ ਜੋ ਸਿਖ ਸੰਗਤ ਦੀ ਦਸਵੰਧ ਨਾਲ ਚਲਦਾ ਹੈ ਅਤੇ ਸਿਖ ਬਚਿਆਂ ਨੂੰ ਸਿਖ ਸਭਿਆਚਾਰ ਨਾਲ ਜੋੜਿਆ ਜਾਂਦਾ ਹੈ।
ਇਸੇ ਮਿਸ਼ਨ ਤਹਿਤ ਵਿਦਿਆਰਥੀਆਂ ਨੂੰ, ਸਕੂਲ ਸਟਾਫ ਸਮੇਤ ਫਿਲਮ ਮਸਤਾਨੇ ਦਿਖਾਈ ਗਈ ਜੋ ਕਿ ਅਰਦਾਸ ਦੀ ਸ਼ਕਤੀ ਦੇ ਇਤਿਹਾਸ ਬਾਰੇ ਨਕਲੀ ਤੋਂ ਅਸਲੀ ਸਿਖ ਹੋ ਜਾਣ ਬਾਰੇ ਅਠਾਰਵੀਂ ਸਦੀ ਦੇ ਇਤਿਹਾਸ ਤੇ ਨਾਦਰਸ਼ਾਹ ਦੇ ਸਮੇਂ ਨਾਲ ਸੰਬੰਧਿਤ ਹੈ।ਜਥੇਦਾਰ ਖਾਲਸਾ ਨੇ ਵਿਦਿਆਰਥੀਆਂ ਨੂੰ ਇਸ ਮੌਕੇ ਸੰਦੇਸ਼ ਦਿਤਾ ਕਿ ਉਹ ਆਪਣੇ ਮਿਸ਼ਨ ਵਿਚ ਕਾਮਯਾਬ ਹੋਣ ਲਈ ਅਰਦਾਸ ਨਾਲ ਜੁੜਨ।
ਖਾਲਸਾ ਨੇ ਖਾਲਸਾ ਰਾਜ ਵਿਚ ਅਰਦਾਸ ਦੀ ਸ਼ਕਤੀ ਦਾ ਜਿਕਰ ਕਰਦਿਆਂ ਦਸਿਆ ਕਿ ਅਕਾਲੀ ਬਾਬਾ ਫੂਲਾ ਸਿੰਘ ਵੱਲੋਂ ਲੜੀ ਗਈ ਆਖ਼ਰੀ ਨੋਸ਼ਹਿਰੇ ਦੀ ਸਰਹੱਦੀ ਲੜਾਈ ਵਿਚ ਖਾਲਸਾ ਰਾਜ ਦੀ ਜਿਤ ਅਰਦਾਸ ਦੀ ਸ਼ਕਤੀ ਦਾ ਚਮਤਕਾਰ ਸੀ।ਉਹਨਾਂ ਦਸਿਆ ਕਿ ਅਫਗਾਨਿਸਤਾਨ ਦਾ ਬਾਦਸ਼ਾਹ 50000 ਦੋੰ ਵਧੇਰੇ ਲਸ਼੍ਕਰ ਲੈਕੇ ਨੋਸ਼ਹਿਰੇ ਦੇ ਖੁਲੇ ਮੈਦਾਨ ਵਿਚ ਖਾਲਸੇ ਨਾਲ ਜੰਗ ਕਰਨ ਲਈ ਆ ਗਿਆ ।
ਖਾਲਸੇ ਵਲੋਂ ਵੀ ਲੜਾਈ ਦੀ ਤਿਆਰੀ ਹੋ ਗਈ।ਜੰਗ ਵਿਚ ਜਾਣ ਤੋਂ ਪਹਿਲਾਂ ਅਰਦਾਸ ਸੋਧੀ ਗਈ।ਪਰ ਉਸ ਵੇਲੇ ਤਕ ਪਿੱਛੋਂ ਤੋਪਾਂ ਨਾ ਪਹੁੰਚਣ ਕਰਕੇ ਮੁਹਿੰਮ ਨੂੰ ਕੁਝ ਚਿਰ ਪਿੱਛੇ ਪਾਉਣਾ ਮੁਨਾਸਿਬ ਸਮਝਦਿਆਂ ਹੋਇਆਂ ਮਹਾਰਾਜਾ ਰਣਜੀਤ ਸਿੰਘ ਨੇ ਫ਼ੌਜਾਂ ਨੂੰ ਦੁਪਹਿਰ ਤਕ ਰੁਕਣ ਦਾ ਹੁਕਮ ਦਿੱਤਾ।
ਜਦ ਇਨ੍ਹਾਂ ਨੂੰ ਮਹਾਰਾਜੇ ਦੀ ਇਸ ਕਾਰਵਾਈ ਦਾ ਪਤਾ ਲਗਾ ਤਾਂ ਇਨ੍ਹਾ ਨੇ ਕਿਹਾ,’ ਅਸੀਂ ਗੁਰੂ ਦੇ ਹਜੂਰੀ ਵਿਚ ਅਰਦਾਸਾ ਸੋਧ ਚੁਕੇ ਹਨ ,ਹੁਣ ਇਸ ਤੋਂ ਫਿਰਨਾ ਠੀਕ ਨਹੀਂ ਅਸੀਂ ਤਾਂ ਚੜਾਈ ਕਰਾਂਗੇ ਤੇ ਲੜਾਂਗੇ ,ਜਿਤ ਕਲਗੀਆਂ ਵਾਲੇ ਦੇ ਹਥ ਹੈ।ਅਰਦਾਸਾ ਸੋਧ ਕੇ ਪਿਛੇ ਮੁੜਨਾ ਖਾਲਸੇ ਦਾ ਧਰਮ ਨਹੀਂ ।
ਇਹ ਕਹਿਕੇ ਇਹ ਇੱਕਲੇ ਹੀ ਆਪਣੇ 1500 ਘੋੜ ਸਵਾਰਾਂ ਨਾਲ ਦਰਿਆ ਟੱਪ ਕੇ ਕਿਲੇ ਵਲ ਨੂੰ ਤੁਰ ਪਏ। ਦੁਸ਼ਮਣ ਦੇ ਦਲਾਂ ਨੂੰ ਚੀਰਦੇ ਹੋਇਆਂ ਉਨ੍ਹਾਂ ਹਜ਼ਾਰਾਂ ਪਠਾਣਾਂ ਨੂੰ ਰੱਬ ਦੇ ਘਰ ਪਹੁੰਚਾ ਦਿੱਤਾ। ਮਹਾਰਾਜੇ ਨੇ ਇਨ੍ਹਾਂ ਦੀ ਇਸ ਦਲੇਰੀ ਨੂੰ ਵੇਖਕੇ ਆਪਣੀਆ ਫੌਜਾਂ ਨੂੰ ਵੀ ਪਿਛੇ ਭੇਜ ਦਿਤਾ । ਕਿਲੇ ਦੀ ਕੰਧ ਪਾੜਕੇ ਆਪਣੀ ਫੌਜ ਸਮੇਤ ਕਿਲੇ ਦੇ ਅੰਦਰ ਜਾ ਵੜੇ ਤੇ ਵੈਰੀਆਂ ਦੇ ਪੈਰ ਉਖੜ ਗਏ । ਲੜਾਈ ਵਿੱਚ ਜਿੱਤ ਦਾ ਝੰਡਾ ਲਹਿਰਾਉਂਦਿਆਂ 7 ਗੋਲੀਆਂ ਖਾਕੇ ਆਪ 14 ਮਾਰਚ 1823 ਨੂੰ ਸ਼ਹੀਦ ਹੋ ਗਏ ।
ਖਾਲਸਾ ਨੇ ਦਸਿਆ ਕਿ ਫਿਲਮ ਨੂੰ ਮਨਜੋਗ ਸਿੰਘ ਸੰਨੀ ਬਾਬਾ ਪਰਾਪਟੀ ਡੀਲਰ ਨੇ ਸਪਾਂਸਰ ਕੀਤਾ ਤੇ ਰਿਫੈਰਸ਼ਮੈਟ ਦਾ ਪ੍ਰਬੰਧ ਕੀਤਾ।ਇਸ ਧਾਰਮਿਕ ਮੁਹਿੰਮ ਵਿਚ ਸ : ਬਲਜੀਤ ਸਿੰਘ ਸਰਕਲ ਇੰਚਾਰਜ , ਪ੍ਰਿੰਸੀਪਲ ਗੁਰਮੀਤ ਕੌਰ , ਸਰਿੰਦਰ ਪਾਲ ਸਿੰਘ ਗੋਲਡੀ ਸੀਨੀਅਰ ਮੀਤ ਪ੍ਰਧਾਨ, ਸੰਤੋਖ ਸਿੰਘ ਦਿਲੀ ਪੇਂਟ ਸਰਪ੍ਰਸਤ, ਸਾਹਿਬ ਸਿੰਘ ਆਰਗੇਨਾਈਜਰ, ਠੇਕੇਦਾਰ ਹਰਦੇਵ ਸਿੰਘ ਗਰਚਾ, ਦਲਬੀਰ ਸਿੰਘ ਰਿਆੜ , ਨਵਤੇਜ ਸਿੰਘ ਟਿਮੀ , ਹਰਿਭਜਨ ਸਿੰਘ ਬਲ,,ਕੁਲਵਿੰਦਰ ਸਿੰਘ,ਪ੍ਰੇਮ ਸਿੰਘ , ਮਨਦੀਪ ਸਿੰਘ ਅਧਿਆਪਕ , ਅੰਮ੍ਰਿਤ ਪਾਲ ਕੌਰ ਧਾਰਮਿਕ ਸਿਖਿਆ ਇੰਚਾਰਜ , ਡਾਕਟਰ ਲਵਪ੍ਰੀਤ ਕੌਰ ਆਦਿ ਸ਼ਾਮਿਲ ਹੋਏ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.