HomePunjabਸਿੱਖ ਦਰਬਾਰ ਸਾਹਿਬ ਉੱਪਰ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਨੂੰ ਕਦੇ ਨਹੀਂ...

ਸਿੱਖ ਦਰਬਾਰ ਸਾਹਿਬ ਉੱਪਰ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਨੂੰ ਕਦੇ ਨਹੀਂ ਭੁੱਲ ਸਕਦੇ, ਖ਼ਾਲਿਸਤਾਨ ਲਈ ਸੰਘਰਸ਼ ਜਾਰੀ ਰਹੇਗਾ – ਦਲ ਖ਼ਾਲਸਾ

Date:

iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413

National News

iTree Network Solutions +91-8699235413

Dal khalsa Khalistan News: ਦਲ ਖਾਲਸਾ ਦੀ ਮੀਟਿੰਗ ਗੁਰਦੁਆਰਾ ਅਕਾਲਗੜ੍ਹ ਛਾਉਣੀ ਨਿਹੰਗ ਸਿੰਘਾਂ ਕੋਟ ਇਸੇ ਖਾਂ ਵਿਖੇ ਸਾਰਜ ਸਿੰਘ ਬਹਿਰਾਮਕੇ ਜਿਲਾ ਪ੍ਰਧਾਨ ਦਲ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜਗਜੀਤ ਸਿੰਘ ਖੋਸਾ ਪੰਜਾਬ ਬਾਡੀ ਮੈਂਬਰ, ਸੁਰਜੀਤ ਸਿੰਘ ਖਾਲਿਸਤਾਨੀ ਮੈਂਬਰ ਪੰਜਾਬ ਬਾਡੀ ਦਲ ਖਾਲਸਾ ਤੇ ਅਮਰਜੀਤ ਸਿੰਘ ਡਾਲਾ, ਬਲਵੀਰ ਸਿੰਘ ਬੱਧਨੀ ਸੀਨੀਅਰ ਮੀਤ ਪ੍ਰਧਾਨ ਜਿਲਾ ਮੋਗਾ ਆਦਿ ਉਚੇਚੇ ਤੌਰ ਤੇ ਸ਼ਾਮਿਲ ਹੋਏ।

iTree Network Solutions +91-8699235413

ਮੀਟਿੰਗ ਵਿੱਚ ਪਹੁੰਚੇ ਹੋਏ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ। ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਗਜੀਤ ਸਿੰਘ ਖੋਸਾ, ਸਾਰਜ ਸਿੰਘ ਬਹਿਰਾਮਕੇ ਨੇ ਕਿਹਾ ਕਿ ਜੋ ਕਿ ਦਰਬਾਰ ਸਾਹਿਬ ਉੱਪਰ ਭਾਰਤੀ ਫੌਜਾਂ ਨੇ ਅੱਜ ਤੋਂ 40 ਸਾਲ ਪਹਿਲਾਂ ਤੋਪਾਂ ਅਤੇ ਟੈਂਕਾਂ ਨਾਲ ਹਮਲਾ ਕੀਤਾ ਸੀ । ਸਰਕਾਰ ਨੇ ਉਨ੍ਹਾਂ ਸਿੱਖਾਂ ਨਾਲ ਅਜਿਹਾ ਮਾੜਾ ਸਲੂਕ ਕੀਤਾ ਜਿਨ੍ਹਾਂ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ 80% ਕੁਰਬਾਨੀਆਂ ਕੀਤੀਆਂ। ਸਰਕਾਰ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਉੱਪਰ ਹਮਲਾ ਕਰਕੇ ਸਿੱਖਾਂ ਦੇ ਹਿਰਦੇ ਵਲੂੰਧਰੇ ਤੇ ਬਹੁਤ ਵੱਡਾ ਜਖਮ ਦਿੱਤਾ। ਜੋ ਅੱਜ ਤੱਕ ਵੀ ਨਹੀਂ ਭਰ ਰਿਹਾ।

iTree Network Solutions +91-8699235413

ਉਹਨਾਂ ਨੇ ਕਿਹਾ ਕਿ ਘੱਲੂਘਾਰਾ ਦਿਵਸ ਤੇ ਜੋ 5 ਜੂਨ ਨੂੰ ਦਲ ਖਾਲਸਾ ਵੱਲੋਂ ਸ਼ਹੀਦਾਂ ਨੂੰ ਸਮਰਪਿਤ ਅਤੇ ਖਾਲਸਾ ਰਾਜ ਖਾਲਿਸਤਾਨ ਦੀ ਯਾਦ ਨੂੰ ਤਾਜ਼ਾ ਰੱਖਦੇ ਹੋਏ ਹਰੇਕ ਸਾਲ ਮਾਰਚ ਰੂਪ ਵਿੱਚ ਕੀਤਾ ਜਾਂਦਾ ਹੈ। ਇਸ , 40ਵੇਂ ਘੱਲੂਘਾਰਾ ਦਿਵਸ ਉਪਰ ਵੀ ਵੱਡੇ ਪੱਧਰ ਉੱਤੇ ਇਹ ਮਾਰਚ ਕੀਤਾ ਜਾਵੇਗਾ। ਉਨ੍ਹਾਂ ਸੰਗਤ ਨੂੰ ਬੇਨਤੀ ਕੀਤੀ ਕਿ ਮੋਗਾ ਜਿਲੇ ਵਿੱਚੋਂ ਵੱਧ ਤੋਂ ਵੱਧ ਸੰਗਤਾਂ ਇਸ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣ ਅਤੇ ਮਾਰਚ ਵਿੱਚ ਸ਼ਾਮਿਲ ਹੋਣ।

ਇਸ ਮੌਕੇ ਬੋਲਦੇ ਹੋਏ ਸੁਰਜੀਤ ਸਿੰਘ ਖਾਲਿਸਤਾਨੀ, ਅਮਰਜੀਤ ਸਿੰਘ ਡਾਲਾ ਨੇ ਦੱਸਿਆ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਆਪਣੇ ਮੁੱਖੋਂ ਇੱਕ ਵਾਕ ਕਿਹਾ ਸੀ ਕਿ ਜਿਸ ਦਿਨ ਸ੍ਰੀ ਦਰਬਾਰ ਸਾਹਿਬ ਉੱਪਰ ਭਾਰਤੀ ਫੌਜ ਵੱਲੋਂ ਹਮਲਾ ਹੋਵੇਗਾ ਓਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸ੍ਰੀ ਦਰਬਾਰ ਸਾਹਿਬ ਉੱਪਰ ਹਮਲਾ ਕਰਕੇ ਸਰਕਾਰ ਨੇ ਸਿੱਖਾਂ ਨਾਲ ਬਹੁਤ ਹੀ ਵੱਡਾ ਧਰੋ ਕਮਾਇਆ ਹੈ ਅਤੇ ਜਿੰਨਾ ਚਿਰ ਆਪਣਾ ਖਾਲਸਾ ਰਾਜ ਖਾਲਿਸਤਾਨ ਪ੍ਰਾਪਤ ਨਹੀਂ ਕਰ ਲੈਂਦੇ , ਸਿੱਖ ਉਨਾ ਚਿਰ ਸ਼ਾਂਤ ਨਹੀਂ ਹੋਣਗੇ। 

ਮੀਟਿੰਗ ਵਿੱਚ ਬੋਲਦੇ ਹੋਏ ਹੋਰ ਬੁਲਾਰਿਆਂ ਨੇ ਵੀ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਅੱਜ ਬਾਹਰ ਦੇ ਦੇਸ਼ਾਂ ਵਿੱਚ ਵੀ ਲੋਕ ਸਿੱਖਾਂ ਨਾਲ ਹੋਏ ਜੁਲਮ ਤੋਂ ਚਿੰਤਤ ਹਨ। ਇਸ ਵਾਸਤੇ ਪੰਜਾਬ ਵਿੱਚ ਵਸਦੇ ਹੋਏ ਸਿੱਖਾਂ ਨੂੰ ਆਪਣੇ ਕੌਮੀ ਘਰ ਖਾਲਿਸਤਾਨ ਵਾਸਤੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਸ੍ਰੀ ਅਕਾਲ ਤਖਤ ਸਾਹਿਬ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋ ਕੇ ਆਪਣੇ ਕੌਮੀ ਘਰ ਦੀ ਪ੍ਰਾਪਤੀ ਵਾਸਤੇ ਜਦੋ ਜਹਿਦ ਕਰਨੀ ਚਾਹੀਦੀ ਹੈ। ਕਿਉਂਕਿ ਦਿੱਲੀ ਸਰਕਾਰ ਨਾ ਕਦੇ ਪੰਜਾਬ ਦੇ ਹੱਕ ਵਿੱਚ ਆਈ ਹੈ ਤੇ ਨਾ ਹੀ ਪੰਜਾਬ ਦੇ ਹੱਕ ਵਿੱਚ ਹੋਣ ਦੀ ਆਸ ਹੈ। ਇਸ ਵਾਸਤੇ ਪੰਜਾਬ ਦਿੱਲੀ ਦਾ ਹਿੱਸਾ ਨਹੀਂ ਸੀ ਤੇ ਨਾ ਹੀ ਕਦੇ ਹੋਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਇੱਕ ਵੱਖਰਾ ਰਾਜ ਸੀ। ਜਿਸ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦਾ ਪਰਚਮ ਲਹਿਰਾ ਕੇ ਐਲਾਨ ਕੀਤਾ ਸੀ ਅਤੇ ਕਿਸਾਨਾਂ ਨੂੰ ਜਮੀਨਾਂ ਦੇ ਮਾਲਕ ਬਣਾਇਆ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਰਾਜ ਕਰਕੇ ਦੁਨੀਆਂ ਉੱਤੇ ਮਿਸਾਲ ਕਾਇਮ ਕੀਤੀ। ਸੋ ਆਪਣੇ ਖਾਲਸਾ ਰਾਜ ਵਾਸਤੇ ਜਦੋ ਜਾਇਦ ਕਰਨਾ ਹਰ ਇੱਕ ਸਿੱਖ ਦਾ ਫਰਜ਼ ਹੈ ਤੇ ਸਿੱਖ ਇਸ ਫਰਜ ਨੂੰ ਬਾਖੂਬੀ ਨਿਭਾਉਣ।

ਇਸ ਮੌਕੇ ਬਾਬਾ ਗੁਰਦੇਵ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਪਿੰਡ ਬਹਿਰਾਮ ਕੇ, ਲਖਵਿੰਦਰ ਸਿੰਘ ਗਲੋਟੀ ਮੀਤ ਪ੍ਰਧਾਨ ਬੀਕੇਯੂ ਪੰਜਾਬ, ਬਾਊ ਰਵੀ ਕੁਮਾਰ ਜੀ, ਚਰਨਜੀਤ ਸਿੰਘ ਰੰਡਿਆਲਾ, ਸ਼ਮਾਰ ਸਿੰਘ ਨਿਹਾਲਗੜ੍ਹ ,ਕਸ਼ਮੀਰ ਸਿੰਘ ਗਲੋਟੀ, ਅਰਬਨ ਸਿੰਘ ਭੁੱਲਰ ,ਦਲਜੀਤ ਸਿੰਘ ਬਹਿਰਾਮ ਕੇ, ਜਥੇਦਾਰ ਤੋਤਾ ਸਿੰਘ ਬਹਿਰਾਮ ਕੇ ,ਬਲਕਾਰ ਸਿੰਘ ਨੂਰਪੁਰ ਹਕੀਮਾ, ਅਵਤਾਰ ਸਿੰਘ, ਸੁਰਜੀਤ ਸਿੰਘ ਵਿਰਕ ,ਕਮਲਜੀਤ ਸਿੰਘ ,ਬਲਵੀਰ ਸਿੰਘ, ਹਰਪਿੰਦਰ ਸਿੰਘ ਨੰਬਰਦਾਰ ਮਸੀਤਾਂ, ਜਗਦੇਵ ਸਿੰਘ ਕੈਪਟਨ, ਨਰਿੰਦਰ ਸਿੰਘ ,ਮਨਮੀਤ ਸਿੰਘ, ਗੌਰਵ ਸ਼ਰਮਾ, ਵਰਿਆਮ ਸਿੰਘ ,ਲਖਵੀਰ ਸਿੰਘ, ਜਸਬੀਰ ਸਿੰਘ ਮਸੀਤਾਂ, ਜਗਸੀਰ ਸਿੰਘ ਇੰਦਗੜ ,ਗੁਰਵਿੰਦਰ ਸਿੰਘ ਨਿਆਲਗੜ੍ਹ, ਗੁਰਸੇਵਕ ਸਿੰਘ ,ਹਰਜਿੰਦਰ ਸਿੰਘ ਫੌਜੀ ਅਕਾਲੀਆਂ ਵਾਲਾ ,ਤਰਲੋਚਨ ਸਿੰਘ, ਵਿੱਕੀ ਸਿੰਘ, ਬੁੱਧ ਸਿੰਘ ,ਬੀਰਇੰਦਰਜੀਤ ਸਿੰਘ ਪ੍ਰੈਸ ਸਕੱਤਰ ਦਲ ਖਾਲਸਾ ਆਦਿ ਸਿੰਘ ਹਾਜ਼ਰ ਸਨ।

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page