Sukhpal Khaira News: ਜਲੰਧਰ (ਬੁਲੰਦ ਕੇਸਰੀ ਨਿਊਜ਼): ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਪੰਜਾਬ ਪੁਲਿਸ ਵੱਲੋਂ ਅੱਜ ਤੜਕਸਾਰ ਜਿਸ ਤਰੀਕੇ ਨਾਲ ਬਿਨਾਂ ਕਿਸੇ ਸਮੰਨ ਭੇਜੇ ਐਮਐਲਏ ਭੁਲੱਥ ਸੁਖਪਾਲ ਸਿੰਘ ਖਹਿਰਾ ਨੂੰ ਉਹਨਾਂ ਦੇ ਘਰੋਂ ਜਬਰਨ ਗ੍ਰਿਫਤਾਰ ਕੀਤਾ ਗਿਆ, ਇਹ ਬੇਹਦ ਨਿੰਦਰਯੋਗ ਘਟਨਾ ਹੈ।
Read this news:- Punjab Ganpati Visarjan Accident News: Punjab में Ganpati विसर्जन करने गए युवक की नहाते समय डूबने से हुई मौत, 24 घंटे बाद शव बरामद
ਮੱਕੜ ਨੇ ਕਿਹਾ ਕਿ CM ਭਗਵੰਤ ਮਾਨ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ। ਇਸ ਲਈ ਇੰਨਾ ਵੀ ਧੱਕਾ ਨਾ ਕਰੋ ਕਿ ਕੱਲ ਨੂੰ ਆਪਣੇ ‘ਤੇ ਭਾਰੀ ਪਵੇ।
Read this news: *MLA Sukhpal Khaira तड़कसार गिरफ्तार, Live होकर जनता से की यह अपील*⚫ *देखें गिरफ्तारी की Live Video*
ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਤਿੰਨ ਵਾਰ ਸੁਖਪਾਲ ਖਹਿਰਾ ਨੂੰ ਸੰਮਨ ਭੇਜੇ ਜਾਂਦੇ, ਜੇਕਰ ਉਹ ਫੇਰ ਵੀ ਪੁਲਿਸ ਅੱਗੇ ਪੇਸ਼ ਨਾ ਹੁੰਦੇ ਤਾਂ ਅਦਾਲਤ ਦੇ ਨਿਰਦੇਸ਼ਾਂ ‘ਤੇ ਬਣਦੀ ਕਾਰਵਾਈ ਹੁੰਦੀ।
Read this news: *Punjab Farmer-Railway News: ਪੰਜਾਬ ਵਿੱਚ ਮੁੜ ਰੇਲਾਂ ਰੋਕਣੀਆਂ ਸ਼ੁਰੂ; ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋ ਜਿਲਾ ਫਿਰੋਜ਼ਪੁਰ ਵਿੱਚ ਰੇਲ ਗੱਡੀਆਂ ਦਾ ਚੱਕਾ ਜਾਮ*
ਪਰ ਜਿਸ ਤਰੀਕੇ ਦੇ ਨਾਲ ਅੱਜ ਸੁਖਪਾਲ ਖਹਿਰਾ ਨੂੰ ਸੁੱਤਿਆਂ ਪਿਆਂ,ਉਹਨਾਂ ਦੇ ਘਰੋਂ ਉਠਾ ਕੇ ਗਿਰਫਤਾਰ ਕੀਤਾ ਗਿਆ। ਇਸਨੇ ਪੰਜਾਬ ਦੀ ਸਿਆਸਤ ਅਤੇ ਜਨਤਾ ਵਿੱਚ ਨਾਮੋਸ਼ੀ ਪੈਦਾ ਕੀਤੀ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਤੁਰੰਤ ਆਪਣਾ ਇਸ ਸਟੈਪ ਵਾਪਸ ਲੈਣਾ ਚਾਹੀਦਾ ਹੈ। ਵਰਨਾ ਇਸ ਦਾ ਨੈਗਟਿਵ ਅਸਰ ਪਬਲਿਕ ਵਿੱਚ ਜਾਣਾ ਲਾਜ਼ਮੀ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.