IELTS 5 Bands के साथ Canada जाने के लिए इन नंबरों पर Call करें। 0181–5044888
ਬੁਲੰਦ ਕੇਸਰੀ ਨਿਊਜ, ਚੰਡੀਗੜ੍ਹ: ਲੱਦਾਖ ਸੈਕਟਰ ਵਿਚ ‘ਆਪ੍ਰੇਸ਼ਨ ਸਨੋਅ ਲਿਪਰਡ’ ਵਿਚ ਡਿਊਟੀ ਨਿਭਾਉਂਦਿਆਂ ਖਰਾਬ ਮੌਸਮ ਕਾਰਣ ਉਸ ਨੂੰ ਫੈਬਰਲ ਵੀਨਸ ਥ੍ਰਮਬੋਸਿਕ (ਸੀ.ਵੀ.ਟੀ.) ਨਾਂ ਦੀ ਬੀਮਾਰੀ ਦੇ ਸ਼ਿਕਾਰ ਹੋਏ ਜਾਨ ਗਵਾਉਣ ਵਾਲੇ ਜਵਾਨ ਨਿਸ਼ਾਂ ਸਿੰਘ ਦੇ ਪਰਿਵਾਰ ਨੇ ਸਰਕਾਰ ਵਲੋੰ ਲਾਭ ਨ ਦੇਣ ਦੀ ਸੂਰਤ ਵਿਚ High Court ਦਾ ਦਰਵਾਜਾ ਖਟਖਟਾਇਆ ਹੈ।
ਜਿਕਰਯੋਗ ਹੈ ਕਿ ਇਲਾਜ ਲਈ ਚੰਡੀਮੰਦਰ ਕਮਾਂਡ ਹਸਪਤਾਲ ਵਿਚ ਦਾਖਲ ਨਿਸ਼ਾਂ ਸਿੰਘ ਦੀ 15 december, 2021 ਨੂੰ ਨਿਸ਼ਾਂ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ, ਨਿਸ਼ਾਂ ਸਿੰਘ ਦੀ ਮਾਤਾ ਰਮਨ ਕੁਮਾਰੀ ਨੇ ਸਬੰਧਤ ਅਧਿਕਾਰੀਆਂ ਅਤੇ ਵਿਭਾਗ ਤੋਂ ਉਨ੍ਹਾਂ ਨੂੰ ਫੈਮਿਲੀ ਪੈਨਸ਼ਨ ਦੇਣ ਦੀ ਮੰਗ ਕੀਤੀ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ। ਪਟੀਸ਼ਨਰ ਨੂੰ ਫੌਜੀ ਦੀ ਮੌਤ ਤੋਂ ਬਾਅਦ 2.5 ਲੱਖ ਰੁਪਏ ਦਾ ਵਾਧੂ ਲਾਭ ਵੀ ਦਿੱਤਾ ਗਿਆ ਸੀ ਅਤੇ ਫੌਜ ਵਲੋਂ ਲਾਈਫ਼ ਟਾਈਮ ਸਪਰਸ਼ ਕਾਰਡ ਵੀ ਦਿੱਤਾ ਗਿਆ।
ਕੇਂਦਰ ਨੇ ਇਕ notification ਜਾਰੀ ਕਰ ਕੇ ਡਿਊਟੀ ਦੌਰਾਨ ਮਰਨ ਵਾਲੇ ਸਿਪਾਹੀ ਨੂੰ ਦਿੱਤੇ ਜਾਣ ਵਾਲੇ ਵਾਧੂ ਲਾਭ ਨੂੰ ਵਧਾ ਕੇ 95 ਲੱਖ ਰੁਪਏ ਕਰ ਦਿੱਤਾ ਹੈ ਅਤੇ ਅਣਵਿਆਹਿਆ ਹੋਣ ਕਰਕੇ ਪਰਿਵਾਰ ਨੂੰ ਮਕਾਨ ਜਾਂ ਪਲਾਟ ਲਈ 5 ਲੱਖ ਰੁਪਏ ਵੀ ਦਿੱਤੇ ਜਾਣ ਦੀ ਗੱਲ notification ਵਿਚ ਕਹੀ ਗਈ ਸੀ।
ਵਿਭਾਗ ਨੇ ਇਕਮੁਸ਼ਤ 45 ਲੱਖ ਰੁਪਏ ਦੀ ਰਾਸ਼ੀ ਦੇ ਕੇ ਪਟੀਸ਼ਨਰ ਨੂੰ ਟਾਲ ਦਿੱਤਾ। ਲਾਭ ਦੇਣ ਤੋਂ ਬਾਅਦ ਫੈਮਿਲੀ ਪੈਨਸ਼ਨ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ। ਪਟੀਸ਼ਨਰ ਨੇ ਕੇਂਦਰੀ ਆਰਮੀ ਵੈਲਫੇਅਰ ਫੰਡ, ਆਰਮੀ ਗਰੁੱਪ ਇੰਸ਼ੋਰੈਂਸ ਅਤੇ ਸੇਵਾ ਲਾਭ ਦੇਣ ਦੀ ਵੀ ਮੰਗ ਕੀਤੀ ਸੀ ਪਰ ਗੱਲ ਨਹੀਂ ਬਣੀ, ਜਿਸ ਤੋਂ ਬਾਅਦ ਰਮਨ ਕੁਮਾਰੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਐਡਵੋਕੇਟ ਕੇ.ਐੱਸ. ਡਡਵਾਲ ਰਾਹੀਂ ਪਟੀਸ਼ਨ ਦਾਇਰ ਕੀਤੀ ਹੈ, ਜਿਸ ’ਤੇ ਸੁਣਵਾਈ ਕਰਦਿਆਂ ਜਸਟਿਸ ਜਗਮੋਹਨ ਬਾਂਸਲ ਨੇ 24 ਫਰਵਰੀ ਨੂੰ ਸਾਰੇ ਪ੍ਰਤੀਵਾਦੀਆਂ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਕੇਂਦਰ ਅਤੇ ਪੰਜਾਬ ਸਰਕਾਰਾਂ ਵੀ ਸ਼ਾਮਲ ਹਨ।
The, only son, lost his life, while on duty, government, refused provide, benefits, to the, soldier’s family, mother knocked, on the door, High Court
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.