(ਬੁਲੰਦ ਕੇਸਰੀ) : ਜਲੰਧਰ ਦੇ ਚੰਦਨ ਨਗਰ ਅੰਡਰ ਬ੍ਰਿਜ ਦਾ ਨਿਰਮਾਣ ਕਰੋੜਾਂ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਸੀ ਪਰ ਅੱਜ ਇਸ ਅੰਡਰ ਬ੍ਰਿਜ ਦਾ ਹਾਲ ਕਿਸ ਕਦਰ ਬਦਹਾਲ ਹੋ ਚੁੱਕਾ ਹੈ, ਇਸ ਦੀ ਮੂੰਹ ਬੋਲਦੀ ਤਸਵੀਰਾਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ।
ਹੈਰਾਨੀ ਦੀ ਗੱਲ ਇਹ ਹੈ ਕਿ ਜਲੰਧਰ ਨੂੰ ਸਮਾਰਟ ਸਿਟੀ ਦਾ ਦਰਜਾ ਦੇਣ ਵਾਲੀਆਂ ਗੱਲਾਂ ਮਹਿਜ਼ ਕਾਗਜ਼ੀ ਬਣ ਕੇ ਰਹਿ ਗਈਆਂ ਹਨ। ਨਗਰ ਨਿਗਮ ਅਤੇ ਜ਼ਿਲਾ ਪ੍ਰਸ਼ਾਸ਼ਨ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਚੁੱਕੇ ਹਨ ਕਿ ਉਹ ਇਸ ਅੰਡਰਬ੍ਰਿਜ ਦੀ ਮੇਨਟੇਨੈਂਸ ਨੂੰ ਲੈ ਕੇ ਬਿਲਕੁਲ ਗੰਭੀਰ ਨਹੀਂ ਹਨ। ਇਹੀ ਕਾਰਨ ਹੈ ਕਿ ਬੀਤੇ ਦਿਨੀਂ ਸ਼ਹਿਰ ਵਿਚ ਹੋਈ ਬਾਰਿਸ਼ ਤੋਂ ਬਾਅਦ ਅੰਡਰ ਬ੍ਰਿਜ ਪੂਰੀ ਤਰ੍ਹਾਂ ਪਾਣੀ ਨਾਲ ਭਰਿਆ ਰਿਹਾ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਲੋਕਾਂ ਦੀ ਮੰਗ ਹੈ ਕਿ ਇਸ ਅੰਡਰਬ੍ਰਿਜ ਦੀ ਮੁਰੰਮਤ ਅਤੇ ਇਸ ਵਿਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਗਰ ਨਿਗਮ ਵੱਲੋਂ ਕੀਤਾ ਜਾਵੇ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.