Buland Kesari/ Indians deported from US; ਅਮਰੀਕਾ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਗਏ ਭਾਰਤੀਆਂ ਨੂੰ ਵਾਪਸ ਭੇਜਣ ਦਾ ਕੰਮ ਲਗਾਤਾਰ ਜਾਰੀ ਹੈ। ਹੁਣੇ ਹੁਣੇ ਅਮਰੀਕੀ ਆਰਮੀ ਦਾ ਇੱਕ ਹੋਰ ਜਹਾਜ 112 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਏਅਰਪੋਰਟ ਵਿਖੇ ਪਹੁੰਚ ਗਿਆ ਹੈ।
ਜਿਸ ਨੂੰ ਲੈ ਕੇ ਪੂਰੇ ਦੇਸ਼ ਵਿੱਚ ਮੁੱਦਾ ਗਰਮਾਇਆ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਜਾ ਰਿਹਾ ਹੈ ਕਿ ਆਖਿਰ ਕਿਉਂ ਡਿਪੋਰਟ ਕੀਤੇ ਭਾਰਤੀਆਂ ਦਾ ਜਹਾਜ ਪੰਜਾਬ ਦੇ ਏਅਰਪੋਰਟ ‘ਤੇ ਉਤਾਰਿਆ ਜਾ ਰਿਹਾ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਇਸ ਜਹਾਜ ਨੂੰ ਗੁਜਰਾਤ ਜਾਂ ਦਿੱਲੀ ਦੇ ਏਅਰਪੋਰਟ :ਤੇ ਉਤਾਰਨਾ ਚਾਹੀਦਾ ਹੈ।
ਓਧਰ ਇਸ ਬਾਰੇ ਤਾਜ਼ਾ ਜਾਣਕਾਰੀ ਅਨੁਸਾਰ ਆ ਰਹੇ ਇਸ ਤੀਸਰੇ ਜਹਾਜ਼ ਵਿੱਚ ਯੂਪੀ ਦੇ 2, ਉੱਤਰਾਖੰਡ ਅਤੇ ਹਿਮਾਚਲ ਦਾ 1-1 ਯਾਤਰੀ, ਗੁਜਰਾਤ ਦੇ 33 ਲੋਕ ਅਤੇ ਪੰਜਾਬ ਦੇ 31 ਲੋਕ ਸ਼ਾਮਿਲ ਹਨ। ਜਦਕਿ ਹਰਿਆਣਾ ਦੇ ਸਭ ਤੋਂ ਜ਼ਿਆਦਾ 44 ਲੋਕ ਡਿਪੋਰਟ ਹੋ ਕੇ ਵਾਪਸ ਆ ਰਹੇ ਹਨ। ਇਹਨਾਂ ਵਿੱਚੋਂ ਵਧੇਰੇ ਯਾਤਰੀ ਉਹ ਹਨ ਜੋ ਕਿ ਜਨਵਰੀ ਮਹੀਨੇ ਵਿੱਚ ਅਮਰੀਕਾ ਪਹੁੰਚੇ ਸਨ ਅਤੇ ਫੜੇ ਗਏ ਸਨ।
Read This: *ਸਾਰੇ ਸ਼ਹਿਰ ਵਿੱਚ ਐਗਜ਼ੀਬੀਸ਼ਨਾਂ ਦੇ ਨਜਾਇਜ਼ ਲੱਗ ਰਹੇ ਬੈਨਰਾਂ ਨੂੰ ਲੈ ਕੇ ਨਗਰ ਨਿਗਮ ਸਵਾਲਾਂ ਦੇ ਘੇਰੇ ਵਿੱਚ*
ਇਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਇੱਕ ਜਹਾਜ਼ ਅਮਰੀਕਾ ਤੋਂ ਅੰਮ੍ਰਿਤਸਰ 104 ਭਾਰਤੀਆਂ ਨੂੰ ਲੈ ਕੇ ਪਹੁੰਚਿਆ ਸੀ, ਕੱਲ ਦੂਸਰਾ ਜਹਾਜ਼ 116 ਯਾਤਰੀਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਿਆ ਸੀ ਅਤੇ ਅੱਜ ਹੁਣੇ ਹੁਣੇ ਤੀਸਰਾ ਜਹਾਜ਼ ਭਾਰਤੀ ਨਾਗਰਿਕਾਂ ਨੂੰ ਲੈ ਕੇ ਅੰਮ੍ਰਿਤਸਰ ਵਿਖੇ ਪਹੁੰਚ ਗਿਆ ਹੈ। ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚ ਰਹੇ ਡਿਪੋਰਟ ਕੀਤੇ ਇਹਨਾਂ ਭਾਰਤੀ ਯਾਤਰੀਆਂ ਨੂੰ ਰਿਸੀਵ ਕਰਨ ਲਈ ਭਾਰੀ ਸੁਰੱਖਿਆ ਬਲ ਮੌਕੇ ‘ਤੇ ਮੌਜੂਦ ਹੈ।
Read This; *Punjab में IELTS और इमीग्रेशन सेंटरों पर शुरू हुई बड़ी कार्रवाई, पासपोर्ट जब्त
ਇੱਥੇ ਇਹ ਵੀ ਦੱਸ ਦਈਏ ਕਿ ਬੀਤੇ ਦਿਨ ਅੰਮ੍ਰਿਤਸਰ ਤੋਂ ਡਿਪੋਰਟ ਕੀਤੇ ਭਾਰਤੀ ਯਾਤਰੀਆਂ ਵਿੱਚ ਵਧੇਰੇ ਸਿੱਖ ਯਾਤਰੀ ਸਨ ਅਤੇ ਉਹਨਾਂ ਵੱਲੋਂ ਆਰੋਪ ਲਗਾਇਆ ਗਿਆ ਸੀ ਕਿ ਅਮਰੀਕਾ ਤੋਂ ਭਾਰਤ ਵਾਪਸ ਭੇਜਣ ਵੇਲੇ ਉਹਨਾਂ ਦੇ ਕੇਸਾਂ ਅਤੇ ਦਸਤਾਰ ਦੀ ਬੇਅਦਬੀ ਕੀਤੀ ਗਈ ਹੈ।
ਇੱਥੇ ਇਹ ਵੀ ਦੱਸ ਦਈਏ ਕਿ ਏਅਰਪੋਰਟ ‘ਤੇ ਪਹੁੰਚੇ ਇਹਨਾਂ deport ਕੀਤੇ 112 ਭਾਰਤੀਆਂ ਨੂੰ ਏਅਰਪੋਰਟ ਤੋਂ ਬਾਹਰ ਆਉਣ ਵਿੱਚ ਅਜੇ ਤਿੰਨ ਤੋਂ ਚਾਰ ਘੰਟੇ ਦਾ ਸਮਾਂ ਲੱਗ ਸਕਦਾ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.