AAP leave India alliance in haryana: ਹਰਿਆਣਾ ਵਿੱਚ INDIA ਗਠਬੰਧਨ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ AAP ਵੱਲੋਂ ਹਰਿਆਣਾ ਵਿੱਚ ਪੰਜਾਬ ਦੇ ਮੁੱਖ ਮੰਤਰੀ CM ਭਗਵੰਤ ਮਾਨ Bhagwant Maan ਅਤੇ ਆਮ ਆਦਮੀ ਪਾਰਟੀ ਦੇ ਮੁੱਖ ਸਕੱਤਰ ਸੰਦੀਪ ਪਾਠਕ Sandeep Pathak ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਫ ਕਰ ਦਿੱਤਾ ਹੈ ਕਿ ਹਰਿਆਣਾ ਵਿੱਚ ਆਮ ਆਦਮੀ ਪਾਰਟੀ INDIA ਗਠਬੰਧਨ ਦੇ ਤਹਿਤ ਇਲੈਕਸ਼ਨ Vidhan sabha elections ਨਹੀਂ ਲੜੇਗੀ।
ਜਿਸ ਤੋਂ ਬਾਅਦ ਹਰਿਆਣਾ Haryana ਵਿੱਚ ਇੰਡੀਆ ਗਠਬੰਧਨ ਟੁਟ ਗਿਆ ਹੈ। ਭਗਵੰਤ ਮਾਨ ਨੇ ਸਾਫ ਕੀਤਾ ਕਿ ਬੇਸ਼ੱਕ ਹਰਿਆਣਾ ਅਰਵਿੰਦ ਕੇਜਰੀਵਾਲ ਦੀ ਜਨਮ ਭੂਮੀ ਹੈ। ਉਹਨਾਂ ਕਿਹਾ ਪਰ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਆਪਣੇ ਪੱਧਰ ‘ਤੇ ਹਰ ਸੀਟ ਤੋਂ ਚੋਣ ਲੜੇਗੀ ਅਤੇ ਆਪਣੀ ਸਰਕਾਰ ਇਕੱਲਿਆਂ ਹੀ ਬਣਾਏਗੀ।
ਸੰਦੀਪ ਪਾਠਕ ਨੇ ਕਿਹਾ ਕਿ ਹਰਿਆਣਾ ਦੇ ਲੋਕ ਬਦਲਾਵ ਚਾਹੁੰਦੇ ਹਨ। ਉਹਨਾਂ ਨੂੰ ਸਮਝ ਆ ਚੁੱਕਾ ਹੈ ਕਿ ਕਾਂਗਰਸ ਅਤੇ ਭਾਜਪਾ ਦੇ ਪੱਲੇ ਕੱਖ ਨਹੀਂ। ਇਸ ਲਈ ਲੋਕ ਹੁਣ ਆਮ ਆਦਮੀ ਪਾਰਟੀ ਤੇ ਭਰੋਸਾ ਜਤਾ ਰਹੇ ਹਨ।
ਇੱਥੇ ਦੱਸ ਦਈਏ ਕਿ ਲੋਕ ਸਭਾ Loksabha elections ਚੋਣਾਂ ਵਿੱਚ ਆਮ ਆਦਮੀ ਪਾਰਟੀ INDIA ਗਠਬੰਧਨ ਦਾ ਹਿੱਸਾ ਬਣੀ ਸੀ। ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਵਿੱਚ ਇੰਡੀਆ ਗਠਬੰਧਨ ਦਾ ਹਿੱਸਾ ਰਹਿੰਦੇ ਹੋਏ ਸਿਰਫ ਇੱਕ ਕੁਰੂਕਸ਼ੇਤਰ ਸੀਟ ‘ਤੇ ਆਪਣਾ ਉਮੀਦਵਾਰ ਉਤਾਰਿਆ ਸੀ। ਜਦਕਿ ਹੋਰਨਾਂ 9 ਸੀਟਾਂ ‘ਤੇ ਕਾਂਗਰਸ ਨੇ ਆਪਣੇ ਉਮੀਦਵਾਰ ਉਤਾਰੇ ਸਨ।
ਹੁਣ ਇੰਡੀਆ ਗਠਬੰਧਨ ਤੋਂ ਅਲੱਗ ਹੋ ਕੇ ਚੋਣ ਮੈਦਾਨ ਵਿੱਚ ਉਤਰਨ ਦੀ ਤਿਆਰੀ ਕਰ ਰਹੀ ਆਮ ਆਦਮੀ ਪਾਰਟੀ ਵੇਖਣਾ ਹੋਵੇਗਾ ਹਰਿਆਣਾ ਵਿੱਚ ਕੀ ਨਤੀਜੇ ਸਾਹਮਣੇ ਲੈ ਕੇ ਆਉਂਦੀ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.