iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest NewsYou tube ਵੱਲੋਂ sgpc ਦਾ ਚੈਨਲ ਸਸਪੈਂਡ

You tube ਵੱਲੋਂ sgpc ਦਾ ਚੈਨਲ ਸਸਪੈਂਡ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (sgpc) ਦੇ ਅਧਿਕਾਰਤ ਯੂਟਿਊਬ ਚੈਨਲ-sgpc, ਸ੍ਰੀ ਅੰਮ੍ਰਿਤਸਰ ਨੂੰ ਯੂਟਿਊਬ ਨੇ ਆਪਣੀ ਨੀਤੀ ਦੇ ਉਲੰਘਣ ਦਾ ਹਵਾਲਾ ਦਿੰਦੇ ਹੋਏ ਇੱਕ ਹਫ਼ਤੇ ਲਈ ਸਸਪੈਂਡ ਕਰ ਦਿੱਤਾ ਹੈ। 19 ਨਵੰਬਰ, 2025 ਦੀ ਸ਼ਾਮ, ਜਦੋਂ ਪ੍ਰਤੀ ਦਿਨ ਵਾਂਗ ਗੁਰਬਾਣੀ ਦਾ ਲਾਈਵ ਪ੍ਰਸਾਰਣ ਚੱਲ ਰਿਹਾ ਸੀ, ਉਸੇ ਦੌਰਾਨ ਚੈਨਲ ਸਸਪੈਂਡ ਕਰ ਦਿੱਤਾ ਗਿਆ।

iTree Network Solutions +91-8699235413

iTree Network Solutions +91-8699235413

ਯੂਟਿਊਬ ਅਨੁਸਾਰ, 31 ਅਕਤੂਬਰ 2025 ਨੂੰ ਅਪਲੋਡ ਕੀਤੀ ਗਈ ਇੱਕ ਵੀਡੀਓ ਤੇ ਉਨ੍ਹਾਂ ਦੀ ਨੀਤੀ ਤਹਿਤ ਇਤਰਾਜ਼ ਜਤਾਇਆ ਗਿਆ ਹੈ। ਵੀਡੀਓ ਚ ਸਿੱਖ ਪ੍ਰਚਾਰਕ ਵੱਲੋਂ ਸਿੱਖ ਇਤਿਹਾਸ ਨਾਲ ਜੁੜੇ ਤੱਥਾਂ ਤੇ 1984 ਦੀਆਂ ਘਟਨਾਵਾਂ ਨਾਲ ਸਬੰਧਤ ਜਾਣਕਾਰੀ ਦਿੱਤੀ ਜਾ ਰਹੀ ਸੀ।

iTree Network Solutions +91-8699235413

ਵੀਡੀਓ ਚ ਸਿੱਖ ਯੋਧਿਆਂ ਬਾਰੇ ਇਤਿਹਾਸਕ ਵਿਚਾਰ ਸਾਂਝੇ ਕੀਤੇ ਗਏ ਸਨ, ਜਿਸ ਨੂੰ ਯੂਟਿਊਬ ਦੀ ਕੰਟੈਂਟ ਗਾਈਡਲਾਈਨ ਦਾ ਉਲੰਘਣ ਮੰਨਿਆ ਗਿਆ। ਇਸ ਦੇ ਚੱਲਦੇ ਚੈਨਲ ਦੀ ਗਤਿਵਿਧਿਆਂ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਗਿਆ।

ਐਸਜੀਪੀਸੀ ਨੇ ਕੀ ਚੁੱਕਿਆ ਕਦਮ?

ਐਸਜੀਪੀਸੀ ਨੇ ਯੂਟਿਊਬ ਨੂੰ ਆਪਣਾ ਸਿੱਖ ਦ੍ਰਿਸ਼ਟੀਕੋਣ ਤੇ ਵੀਡੀਓ ਦਾ ਇਤਿਹਾਸਕ ਦ੍ਰਿਸ਼ਟੀਕੋਣ ਵਿਸਤਾਰ ਨਾਲ ਭੇਜ ਦਿੱਤਾ ਹੈ। ਐਸਜੀਪੀਸੀ ਨੇ ਸਪੱਸ਼ਟ ਕੀਤਾ ਹੈ ਕਿ ਪ੍ਰਸਾਰਣ ਕੀਤੀ ਗਈ ਸਮੱਗਰੀ ਸਿੱਖ ਇਤਿਹਾਸ ਦਾ ਹਿੱਸਾ ਹੈ ਤੇ ਇਸ ਦਾ ਉਦੇਸ਼ ਕੇਵਲ ਧਾਰਮਿਕ ਤੇ ਇਤਿਹਾਸਕ ਜਾਣਕਾਰੀ ਸਾਂਝੀ ਕਰਨਾ ਸੀ। ਫਿਲਹਾਲ ਐਸਜੀਪੀਸੀ ਵੱਲੋਂ ਇਸ ਮਾਮਲੇ ਚ ਹੱਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

iTree Network Solutions +91-8699235413

ਇਸ ਚੈਨਲ ਤੇ ਦੇਖੋ ਲਾਈਵ ਪ੍ਰਸਾਰਣ

ਇਸ ਵਿਚਕਾਰ ਐਸਜੀਪੀਸੀ ਨੇ ਦੁਨੀਆ ਭਰ ਦੀਆਂ ਸੰਗਤਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਗੁਰਬਾਣੀ ਤੇ ਕੀਰਤਨ ਦਾ ਸਿੱਧਾ ਪ੍ਰਸਾਰਨ ਦੇਖਣ ਲਈ ਐਸਜੀਪੀਸੀ ਦੇ ਦੂਜੇ ਚੈਨਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨਾਲ ਜੁੜਨ। ਐਸਜੀਪੀਸੀ ਨੇ ਕਿਹਾ ਕਿ ਮੁੱਖ ਚੈਨਲ ਬਹਾਲ ਹੋਣ ਤੱਕ ਗੁਰਬਾਣੀ ਦਾ ਨਿਯਮਤ ਪ੍ਰਸਾਰਣ ਬਿਨਾਂ ਕਿਸੇ ਰੁਕਾਵਟ ਤੋਂ ਜਾਰੀ ਰਹੇਗਾ।ਇਸ ਮੌਕੇ ਐਸਜੀਪੀਸੀ ਦੇ ਪ੍ਰਧਾਨ ਤੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਯੂਟਿਊਬ ਵੱਲੋਂ ਐਸਜੀਪੀਸੀ ਦੇ ਚੈਨਲ ਦੇ ਸਸਪੈਂਸ਼ਨ ਤੇ ਕਿਹਾ ਕਿ ਇਹ ਫੈਸਲਾ ਸਹੀ ਨਹੀਂ। ਜਦੋਂ ਕਰੋੜਾਂ ਸ਼ਰਧਾਲੂ ਘਰ ਬੈਠੇ ਐਸਜੀਪੀਸੀ ਦੇ ਯੂਟਿਊਬ ਚੈਨਲ ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਦੇਖ ਰਹੇ ਸਨ। ਉਸੇ ਸਮੇਂ ਚੈਨਲ ਸਸਪੈਂਡ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਲਾਈਵ ਪ੍ਰਸਾਰਣ ਜਲਦੀ ਹੀ ਸ਼ੁਰੂ ਹੋਵੇਗਾ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

ਵਿਆਹੁਤਾ ਔਰਤ ‘ਤੇ ਤੇਜ਼ਾਬੀ ਹਮਲਾ, ਦੋਸ਼ੀ ਮੌਕੇ ਤੋਂ ਫਰਾਰ

ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ ਸੋਮਵਾਰ ਦੁਪਹਿਰ ਇੱਕ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ ਬਾਈਕ ਸਵਾਰ ਇਕ ਨੌਜਵਾਨ ਨੇ ਵਿਆਹੁਤਾ ਔਰਤ ਦੇ ਚਿਹਰੇ 'ਤੇ...

You cannot copy content of this page