iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਸਿੰਘ ਸਭਾ ਲੰਡਨ ਈਸਟ ਗੁਰਦੁਆਰਾ ਅਤੇ ਖੇਡ ਕਲੱਬ ਦੇ ਸਹਿਯੋਗ ਨਾਲ ਐਮ...

ਸਿੰਘ ਸਭਾ ਲੰਡਨ ਈਸਟ ਗੁਰਦੁਆਰਾ ਅਤੇ ਖੇਡ ਕਲੱਬ ਦੇ ਸਹਿਯੋਗ ਨਾਲ ਐਮ ਪੀ ਤਨਮਨਜੀਤ ਸਿੰਘ ਢੇਸੀ ਦੇ ਯਤਨਾਂ ਸਦਕਾ 12ਵੀਂ ਯੂ ਕੇ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

Buland kesari/ਲੰਡਨ/ਬੁਲੰਦ ਕੇਸਰੀ: ਸਿੰਘ ਸਭਾ ਲੰਡਨ ਈਸਟ ਗੁਰਦੁਆਰਾ ਅਤੇ ਖੇਡ ਕਲੱਬ ਦੇ ਸਹਿਯੋਗ ਨਾਲ ਐਮ ਪੀ ਤਨਮਨਜੀਤ ਸਿੰਘ ਢੇਸੀ ਦੇ ਯਤਨਾਂ ਸਦਕਾ 12ਵੀਂ ਯੂ ਕੇ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ।

iTree Network Solutions +91-8699235413

ਇਲਫੋਰਡ ਵਿਖੇ 12ਵੀਂ ਯੂ ਕੇ ਗੱਤਕਾ ਚੈਂਪੀਅਨਸ਼ਿਪ ਮੌਕੇ ਵਾਰਿੰਗਟਨ, ਕਵੈਂਟਰੀ, ਡਰਬੀ, ਲੇਟਨ, ਗੁੱਡਮੇਅਜ਼, ਗ੍ਰੇਵਜ਼ੈਂਡ, ਵੂਲਿਚ, ਬੋਅ ਸ਼ਹਿਰਾਂ ਤੋਂ ਪਹੁੰਚੇ 9 ਗੱਤਕਾ ਅਖਾੜਿਆਂ ਦੇ ਸਿੱਖ ਨੌਜਵਾਨਾਂ ਅਤੇ ਬੀਬੀਆਂ ਨੇ ਖਾਲਸਾਈ ਪ੍ਰੰਪਰਾਵਾਂ ਮੁਤਾਬਿਕ ਜੌਹਰ ਵਿਖਾਏ। ਅਰਦਾਸ ਤੋਂ ਉਪਰੰਤ ਗੱਤਕਾ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ।

iTree Network Solutions +91-8699235413

ਇਹਨਾਂ ਮੁਕਾਬਲਿਆਂ ਵਿੱਚ ਵੱਖ ਵੱਖ ਉਮਰ ਦੇ ਬੱਚਿਆਂ, ਬੀਬੀਆਂ ਅਤੇ ਮਰਦਾਂ ਦੇ ਮੁਕਾਬਲੇ ਕਰਵਾਏ ਗਏ। ਜਿਹਨਾਂ ਵਿੱਚੋਂ 18 ਸਾਲ ਤੋਂ ਵੱਧ ਉਮਰ ਦੇ ਮਰਦ ਮੁਕਾਬਲਿਆਂ ‘ਚੋਂ ਜੋਰਾ ਸਿੰਘ ਅਖਾੜਾ ਬਾਬਾ ਫਤਹਿ ਸਿੰਘ ਵੂਲਿਚ ਪਹਿਲੇ, ਗੁਰਦੀਪ ਸਿੰਘ ਦਮਦਮੀ ਟਕਸਾਲ ਡਰਬੀ ਦੂਜੇ ਸਥਾਨ ‘ਤੇ, ਬੀਬੀਆਂ ‘ਚੋਂ ਦਮਦਮੀ ਟਕਸਾਲ ਅਖਾੜੇ ਦੀਆਂ ਕਮਲਪ੍ਰੀਤ ਕੌਰ ਪਹਿਲੇ ਅਤੇ ਕਰਮਜੀਤ ਕੌਰ ਦੂਜੇ ਸਥਾਨ ‘ਤੇ, 15 ਤੋਂ 17 ਸਾਲ ਦੇ ਲੜਕਿਆਂ ਦੇ ਮੁਕਾਬਲਿਆਂ ਤੋਂ ਦਮਦਮੀ ਟਕਸਾਲ ਦੇ ਹਰਸ਼ਦੀਪ ਸਿੰਘ ਪਹਿਲੇ ਅਤੇ ਜਸਕੀਰਤ ਸਿੰਘ ਦੂਜੇ ਸਥਾਨ ਤੇ, ਲੜਕੀਆਂ ‘ਚੋਂ ਗੁਰਸੁਖਮਨ ਕੌਰ ਅਖਾੜਾ ਅਕਾਲੀ ਫੂਲਾ ਸਿੰਘ ਪਹਿਲੇ ਅਤੇ ਹਰਲੀਨ ਕੌਰ ਦਮਦਮੀ ਟਕਸਾਲ ਦੂਜੇ ਸਥਾਨ ‘ਤੇ, 12 ਤੋਂ 14 ਸਾਲ ਦੇ ਮੁਕਾਬਲੇ ‘ਚੋਂ ਦਮਦਮੀ ਟਕਸਾਲ ਦੇ ਯੁਵਰਾਜ ਸਿੰਘ ਪਹਿਲੇ ਅਤੇ ਰਬਜੋਤ ਸਿੰਘ ਦੂਜੇ ਸਥਾਨ ਤੇ ਅਤੇ ਲੜਕੀਆਂ ਚੋਂ ਅਕਾਲੀ ਫੂਲਾ ਸਿੰਘ ਕਵੈਂਟਰੀ ਦੀ ਮਨਰੂਪ ਕੌਰ ਪਹਿਲੇ ਅਤੇ ਅਕਾਲੀ ਬਾਬਾ ਅਜੀਤ ਸਿੰਘ ਵਾਰਿੰਗਟਨ ਦੀ ਨਕੀਤਾ ਕੌਰ ਦੂਜੇ ਸਥਾਨ ਤੇ ਰਹੀ।

iTree Network Solutions +91-8699235413

ਗੱਤਕਾ ਫੈਡਰੇਸ਼ਨ ਯੂ ਕੇ ਦੇ ਪ੍ਰਧਾਨ ਐਮ ਪੀ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਹਰ ਸਾਲ ਗੱਤਕਾ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਉਹਨਾਂ ਗੁਰਦੁਆਰਾ ਸਿੰਘ ਸਭਾ ਲੰਡਨ ਈਸਟ ਬਾਰਕਿੰਗ ਅਤੇ ਸੈਵਨਕਿੰਗਜ਼, ਸਿੰਘ ਸਭਾ ਲੰਡਨ ਈਸਟ ਸਪੋਰਟਸ ਕਲੱਬ ਦੇ ਸੇਵਾਦਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੱਤਕਾ ਕਲਾ ਅਤੇ ਸ਼ਸਤਰ ਵਿੱਦਿਆ ਨੂੰ ਹੋਰ ਪ੍ਰਫੁਲਤ ਕਰਨ ਲਈ ਅਸੀਂ ਯਤਨ ਕਰ ਰਹੇ ਹਾਂ ਤਾਂ ਕਿ ਸਵੈ ਰੱਖਿਆ ਦੇ ਨਾਲ ਨਾਲ ਨੌਜਵਾਨ ਪੀੜੀ ਸਿੱਖ ਪ੍ਰੰਪਰਾਵਾਂ ਅਤੇ ਸ਼ਸਤਰ ਵਿਦਿਆ ਦੇ ਹੁਨਰ ਨੂੰ ਸਮਝ ਸਕਣ।

ਉਹਨਾਂ ਯੂਕੇ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਮਨ ਸਿੰਘ ਜੌਹਲ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਤਨਾਮ ਸਿੰਘ ਸੰਧੂ, ਗੁਰਦੀਪ ਸਿੰਘ ਹੁੰਦਲ, ਖੇਡ ਕਲੱਬ ਦੇ ਪਿੰਦਰ ਸਿੰਘ ਭਰੋਲੀ, ਲਹਿੰਬਰ ਸਿੰਘ ਲੱਧੜ, ਅਜਮੇਰ ਸਿੰਘ ਮੇਲਾ, ਮੇਜਰ ਸਿੰਘ ਬਾਸੀ, ਮਨਦੀਪ ਸਿੰਘ ਬੜਿੰਗ, ਮਨਜਿੰਦਰ ਸਿੰਘ ਬੜਿੰਗ, ਰਾਣਾ ਪੱਡਾ, ਸ: ਜਸਪਾਲ ਸਿੰਘ ਢੇਸੀ, ਮਨਜੀਤ ਸਿੰਘ ਸ਼ਾਲਾਪੁਰੀ, ਸਾਹਿਬ ਸਿੰਘ ਢੇਸੀ, ਨਿਸ਼ਾਨ ਸਿੰਘ ਸਲੋਹ, ਜਗਬੀਰ ਸਿੰਘ ਜੱਗਾ ਚਕਰ, ਜਸਬੀਰ ਸਿੰਘ ਢੇਸੀ, ਹਰਨੇਕ ਸਿੰਘ ਨੇਕਾ ਮੈਰੀਪੁਰ, ਸੁਖਦੇਵ ਸਿੰਘ ਸਿੱਧੂ, ਪ੍ਰਮਜੀਤ ਸਿੰਘ ਛੋਕਰ, ਕੁਲਵਿੰਦਰ ਸਿੰਘ ਸਹੋਤਾ, ਰਸ਼ਪਾਲ ਸਿੰਘ ਪਾਲਾ ਸਹੋਤਾ ਜੀ ਐਨ ਜੀ ਕਬੱਡੀ ਕਲੱਬ ਗ੍ਰੇਵਜ਼ੈਂਡ, ਡਾ: ਚਾਨਣ ਸਿੰਘ ਸਿੱਧੂ, ਜਸਬੀਰ ਸਿੰਘ ਸ਼ੇਰਗਿੱਲ, ਗੁਰਪ੍ਰੀਤ ਸਿੰਘ ਟੁੱਟ, ਕੁਲਦੀਪ ਸਿੰਘ ਰਾਏ, ਜੈਜ਼ ਸਿੰਘ ਸਿੱਧੂ, ਬਿੰਦਰ ਪੁਆਦੜਾ, ਜਸ ਬਾਠ, ਬੂਟਾ ਸਿੰਘ ਨਿੱਝਰ, ਹਰਜਿੰਦਰ ਸਿੰਘ ਜੌਹਲ, ਦਵਿੰਦਰ ਸਿੰਘ ਪਤਾਰਾ ਦਾ ਵਿਸ਼ੇਸ਼ ਧੰਨਵਾਦ ਕੀਤਾ।

iTree Network Solutions +91-8699235413

ਇਸ ਮੌਕੇ ਐਮ ਪੀ ਜਸ ਅਠਵਾਲ, ਰਾਣਾ ਪੱਡਾ, ਸੁਰਿੰਦਰ ਸਿੰਘ ਮਾਣਕ, ਸੋਖਾ ਢੇਸੀ, ਸੁਰਜੀਤ ਸਿੰਘ ਘੁੰਮਣ ਪੰਜਾਬ ਰੇਡੀਓ ਅਤੇ ਪੰਜਾਬ ਟੀ ਵੀ, ਮਨਪ੍ਰੀਤ ਸਿੰਘ ਬੱਧਨੀ ਕਲਾਂ ਅਜੀਤ ਅਤੇ ਪੰਜਾਬ ਟਾਈਮਜ਼, ਅਮਨਜੀਤ ਸਿੰਘ ਖਹਿਰਾ ਜੰਨ ਸ਼ਕਤੀ, ਸੁਖਦੇਵ ਸਿੰਘ ਅਤੇ ਪਾਲ ਸਿੰਘ ਝੱਲੀ ਅਕਾਲ ਚੈਨਲ, ਹਰਵਿੰਦਰ ਸਿੰਘ ਸਿੱਖ ਚੈਨਲ, ਅਨਮੋਲ ਕੌਰ ਜੀ ਟੀ ਸੀ, ਪ੍ਰਭਜੋਤ ਸਿੰਘ ਪੀਟੀਸੀ ਆਦਿ ਉਚੇਚੇ ਤੌਰ ‘ਤੇ ਪਹੁੰਚੇ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

बेअदबी के आरोपी की गला काटकर हत्या:कृपाण से सिर धड़ से अलग किया; फतेहगढ़ साहिब गुरुद्वारे में 5 साल पहले वारदात की थी

Buland kesari/फतेहगढ़ साहिब में एक व्यक्ति की हत्या कर दी गई। हमलावर आधी रात में उसके घर में घुसा, इसके बाद उसने कृपाण से...

You cannot copy content of this page