Buland kesari/ ਖੰਨਾ ਵਿੱਚ ਗੈਰ-ਕਾਨੂੰਨੀ IPL ਬੈਟਿੰਗ ਰੈਕਟ ਮਾਮਲੇ ਵਿੱਚ ਵੱਡਾ ਤੇ ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਇਆ ਹੈ। ਖੰਨਾ ਪੁਲਿਸ ਦੀ ਜਾਂਚ ਹੁਣ ਨਵੇਂ ਮੋੜ ‘ਤੇ ਪਹੁੰਚ ਗਈ ਹੈ ਅਤੇ ਕਰੋੜਾਂ ਰੁਪਏ ਦੀ ਗੈਰ-ਕਾਨੂੰਨੀ ਸੰਪਤੀ ਦੇ ਸੁਰਾਗ ਮਿਲਣ ਤੋਂ ਬਾਅਦ ਹੁਣ ਮਾਮਲੇ ਵਿੱਚ ਈਡੀ (ਪ੍ਰਵਰਤਨ ਨਿਰਦੇਸ਼ਾਲੇ) ਦੀ ਐਂਟਰੀ ਵੀ ਲਗਭਗ ਤੈਅ ਮੰਨੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਸਬੰਧੀ ਪੂਰੀ ਜਾਣਕਾਰੀ ਈਡੀ ਨੂੰ ਭੇਜ ਦਿੱਤੀ ਗਈ ਹੈ, ਜਿਸ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਦੋਸ਼ੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਹੋ ਸਕਦੀ ਹੈ।

iTree Network Solutions +91-8699235413

ਐਸਐਸਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੇ ਨਿਰਦੇਸ਼ਾਂ ‘ਤੇ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਦੋਸ਼ੀਆਂ ਦੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਪਏ ਲਗਭਗ 42 ਲੱਖ ਰੁਪਏ ਫ੍ਰੀਜ਼ ਕਰਵਾ ਦਿੱਤੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਹ ਰਕਮ ਸੱਟੇਬਾਜ਼ੀ ਰਾਹੀਂ ਕਮਾਈ ਗਈ ਹੈ ਅਤੇ ਜਾਂਚ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।

iTree Network Solutions +91-8699235413

ਪੁਲਿਸ ਰਿਮਾਂਡ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਸਿਰਫ਼ ਸਥਾਨਕ ਪੱਧਰ ਤੱਕ ਸੀਮਿਤ ਨਹੀਂ ਸੀ, ਸਗੋਂ ਖੰਨਾ ਵਿੱਚ ਬੈਠ ਕੇ ਅੰਤਰਰਾਸ਼ਟਰੀ ਪੱਧਰ ਤੱਕ ਸੱਟੇਬਾਜ਼ੀ ਨੈੱਟਵਰਕ ਚਲਾ ਰਿਹਾ ਸੀ। ਹੁਣ ਤੱਕ ਇਸ ਗਿਰੋਹ ਵੱਲੋਂ ਕਰੋੜਾਂ ਰੁਪਏ ਦੀ ਗੈਰ-ਕਾਨੂੰਨੀ ਕਮਾਈ ਕੀਤੇ ਜਾਣ ਦੇ ਸੰਕੇਤ ਮਿਲੇ ਹਨ।

ਇਸ ਮਾਮਲੇ ਵਿੱਚ ਖੰਨਾ ਪੁਲਿਸ ਪਹਿਲਾਂ ਹੀ ਵੱਡੀ ਕਾਰਵਾਈ ਕਰਦਿਆ ਸੱਟਾ ਕਿੰਗ ਦਿਨੇਸ਼ ਛਾਬੜਾ, ਉਸ ਦਾ ਭਰਾ ਕਰਨ ਛਾਬੜਾ, ਅਤੇ ਉਹਨਾਂ ਦੇ ਦੋ ਸਾਥੀ ਮਹਿੰਦਰ ਸਿੰਘ ਰਾਜਾ ਅਤੇ ਨਰੇਸ਼ ਕੁਮਾਰ ਬੰਟੀ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁੱਛਗਿੱਛ ਦੌਰਾਨ ਕਈ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦੇ ਆਧਾਰ ‘ਤੇ ਜਾਂਚ ਏਜੰਸੀਆਂ ਹੁਣ ਹੋਰ ਡੂੰਘਾਈ ਨਾਲ ਤਫ਼ਤੀਸ਼ ਕਰ ਰਹੀਆਂ ਹਨ।

iTree Network Solutions +91-8699235413

ਗੌਰਤਲਬ ਹੈ ਕਿ ਇਸ ਗਿਰੋਹ ਦਾ ਭੰਡਾਫੋੜ ਕਰਦੇ ਸਮੇਂ ਪੁਲਿਸ ਨੇ 44 ਹਜ਼ਾਰ ਰੁਪਏ ਨਕਦ, 11 ਮੋਬਾਈਲ ਫੋਨ ਅਤੇ ਇੱਕ ਲੈਪਟਾਪ ਵੀ ਬਰਾਮਦ ਕੀਤਾ ਸੀ। ਦੋਸ਼ੀ ਭੋਲੇ-ਭਾਲੇ ਲੋਕਾਂ ਨੂੰ ਲਾਲਚ ਦੇ ਕੇ ਆਨਲਾਈਨ ਠੱਗੀ ਅਤੇ ਸੱਟੇਬਾਜ਼ੀ ਦੇ ਜਾਲ ਵਿੱਚ ਫਸਾਉਂਦੇ ਸਨ।

ਸਰੋਤਾਂ ਅਨੁਸਾਰ, ਈਡੀ ਦੀ ਐਂਟਰੀ ਤੋਂ ਬਾਅਦ ਦੋਸ਼ੀਆਂ ਦੀ ਸੰਪਤੀ, ਬੈਂਕ ਲੈਣ-ਦੇਣ ਅਤੇ ਵਿਦੇਸ਼ੀ ਕਨੈਕਸ਼ਨਾਂ ਤੱਕ ਦੀ ਗਹਿਰਾਈ ਨਾਲ ਜਾਂਚ ਹੋਵੇਗੀ। ਜੇਕਰ ਗੈਰ-ਕਾਨੂੰਨੀ ਸੰਪਤੀ ਦੇ ਪੱਕੇ ਸਬੂਤ ਮਿਲਦੇ ਹਨ ਤਾਂ ਦੋਸ਼ੀਆਂ ਖ਼ਿਲਾਫ਼ ਮਨੀ ਲਾਂਡਰਿੰਗ ਦੇ ਤਹਿਤ ਵੀ ਮਾਮਲਾ ਦਰਜ ਕੀਤਾ ਜਾ ਸਕਦਾ ਹੈ।

iTree Network Solutions +91-8699235413