Buland kesari/ਗੁਰਦਾਸਪੁਰ ਪੁਲਿਸ ਨੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਇੱਕ ਸੰਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 5 ਆਧੁਨਿਕ ਪਿਸਤੌਲ (.30 ਕੈਲ PX5 7 ਮੈਗਜ਼ੀਨਾਂ ਦੇ ਨਾਲ) ਬਰਾਮਦ ਕੀਤੇ ਹਨ।ਗੁਰਦਾਸਪੁਰ ਪੁਲਿਸ ਦੀ ਵੱਡੀ ਕਾਰਵਾਈ , ਗੈਰ-ਕਾਨੂੰਨੀ ਹਥਿਆਰਾਂ ਸਮੇਤ ਇਕ ਗ੍ਰਿਫ਼ਤਾਰ

iTree Network Solutions +91-8699235413

ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਿੱਚ ਸ਼ਾਮਲ ਸਨ।

iTree Network Solutions +91-8699235413

ਗੁਰਦਾਸਪੁਰ ਦੇ ਥਾਣਾ ਘੁੰਮਣ ਕਲਾਂ ਵਿਖੇ ਅਸਲਾ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਹੋਰ ਜਾਂਚ ਜਾਰੀ ਹੈ।

ਜਾਣਕਾਰੀ ਦਿੰਦੇ ਹੋਏ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਸੰਦੀਪ ਗੋਇਲ ਨੇ ਦੱਸਿਆ ਕਿ ਗੁਰਦਾਸਪੁਰ ਪੁਲਿਸ ਵੱਲੋਂ ਪੰਜ ਪਿਸਟਲ ਅਤੇ ਸੱਤ ਮੈਗਜ਼ੀਨ ਸਮੇਤ ਦੋਸ਼ੀ ਅਰਸ਼ਦੀਪ ਸਿੰਘ ਵਾਸੀ ਉਪਲੀਥਾਣਾ ਸਦਰ ਸੰਗਰੂਰ ਜਿਸ ਦੀ ਉਮਰ ਮਹਿਜ਼ 25 ਸਾਲ ਹੈ। ਉਸ ਨੂੰ ਵਿਦੇਸ਼ੀ ਗੈਂਗਸਟਰਾਂ ਦੇ ਇਸ਼ਾਰੇ ਤੇ ਹਥਿਆਰਾਂ ਦੇ ਖੇਪ ਨੂੰ ਗੈਂਗਸਟਰ ਤੱਕ ਸਪਲਾਈ ਕਰਨਾ ਸੀ।

iTree Network Solutions +91-8699235413

ਦੋਸ਼ੀ ਦੇ ਉੱਪਰ ਪੰਜ ਆਧੁਨਿਕ ਪਿਸਟਲ ਪੀਐਕਸ 5 ਤੇ 7 ਮੈਗਜ਼ੀਨ ਪ੍ਰਾਪਤ ਕੀਤੇ ਗਏ ਹਨ।।ਕੁਛ ਸਮੇਂ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆਇਆ ਸੀ ਵਿਦੇਸ਼ੀ ਹੈਂਡਲਰ ਦੇ ਇਸ਼ਾਰੇ ਤੇ ਗੈਂਗਸਟਰ ਨੂੰ ਸਪਲਾਈ ਕਰਨੇ ਸੀ ਹਥਿਆਰ।

ਜਿਸ ਦੇ ਖਿਲਾਫ ਘੁਮਨ ਕਲਾਂ ਦੇ ਵਿੱਚ ਜੁਰਮ 25 54  ਅਸਲਾ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਰਿਮਾਂਡ ਲੈ ਕੇ ਅਕਲੀ ਜਾਂਚ ਕੀਤੀ ਜਾ ਰਹੀ ਹੈ।

iTree Network Solutions +91-8699235413