**ਬੁਲੰਦ ਕੇਸਰੀ ਨਿਊਜ਼ / ਜਲੰਧਰ: ਜਲੰਧਰ ਤੋਂ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅੱਜ ਤੜਕਸਾਰ ਕਰੀਬ 2 ਤੋਂ 3 ਵਜੇ ਦੇ ਦਰਮਿਆਨ ਪੁਲਿਸ ਲਾਈਨ ਰੋਡ ‘ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਜਲੰਧਰ ਦੇ ਦੋ ਮਸ਼ਹੂਰ ਕਾਰੋਬਾਰੀਆਂ ਦੇ ਦੋ ਨੌਜਵਾਨ ਪੁੱਤਰਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ **ਸਪੀਡ ਰਿਕਾਰਡ ਕੰਪਨੀ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ** ਅਤੇ **ਪੱਪੀ ਸਵੀਟ ਸ਼ਾਪ (ਪਟੇਲ ਚੌਕ) ਦੇ ਮਾਲਕ ਦੇ ਪੁੱਤਰ ਔਰਵ ਤਲਵਾੜ** ਵਜੋਂ ਹੋਈ ਹੈ। ਦੋਵੇਂ ਪਰਿਵਾਰ ਗ੍ਰੇਟਰ ਕੈਲਾਸ਼, ਡੀਏਵੀ ਕਾਲਜ ਨੇੜੇ ਰਹਿੰਦੇ ਹਨ।
ਮੁੱਢਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੋਵੇਂ ਨੌਜਵਾਨ ਦੇਰ ਰਾਤ ਆਪਣੇ ਇੱਕ ਦੋਸਤ ਦੀ ਜਨਮਦਿਨ ਪਾਰਟੀ ਤੋਂ ਤਿੰਨ ਹੋਰ ਦੋਸਤਾਂ ਸਮੇਤ ਕਾਰ ਵਿੱਚ ਸਵਾਰ ਹੋ ਕੇ ਘਰ ਵਾਪਸ ਆ ਰਹੇ ਸਨ। ਇਸ ਦੌਰਾਨ ਪੁਲਿਸ ਲਾਈਨ ਰੋਡ ‘ਤੇ ਫਲਾਈਓਵਰ ਦੇ ਨੇੜੇ ਸੜਕ ਤੋਂ ਕੂੜਾ ਚੁੱਕ ਰਹੀ ਨਗਰ ਨਿਗਮ ਦੀ ਇੱਕ ਟਰਾਲੀ ਨਾਲ ਉਨ੍ਹਾਂ ਦੀ ਕਾਰ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦਿਵਿਤ ਔਲਖ ਅਤੇ ਔਰਵ ਤਲਵਾੜ ਦੀ ਮੌਤ ਹੋ ਗਈ। ਬਾਕੀ ਦੇ ਤਿੰਨ ਨੌਜਵਾਨ ਸੁਰੱਖਿਅਤ ਹਨ।
ਇਸ ਦੁੱਖ ਦੀ ਖ਼ਬਰ ਨਾਲ਼ ਦਿਨ ਚੜ੍ਹਦਿਆਂ ਹੀ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਦੁੱਖਦਾਈ ਘਟਨਾ ‘ਤੇ ਮੇਅਰ ਵਨੀਤ ਧੀਰ ਅਤੇ ਨਿਤਿਨ ਕੋਹਲੀ ਆਪ ਆਗੂਆਂ ਨੇ ਪੀੜਿਤ ਪਰਿਵਾਰਾਂ ਨਾਲ਼ ਦੁੱਖ ਜ਼ਾਹਿਰ ਕੀਤਾ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








