Buland kesari: ਜਲੰਧਰ ਦੇ ਮਸ਼ਹੂਰ ਹਵੇਲੀ ਰੈਸਟੋਰੈਂਟ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਲੁਧਿਆਣਾ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਦਾਅਵਾ ਕੀਤਾ ਕਿ ਉਸ ਨੂੰ ਪਰੋਸੇ ਗਏ ਸਲਾਦ ਵਿੱਚ ਜ਼ਿੰਦਾ ਕਾਕਰੋਚ ਨਿਕਲਿਆ। ਨੌਜਵਾਨ ਦਾ ਕਹਿਣਾ ਹੈ ਕਿ ਉਹ ਆਪਣੀ ਭੈਣ ਦਾ ਐਗਜ਼ਾਮ ਦਿਵਾਉਣ ਜਲੰਧਰ ਆਇਆ ਸੀ ਅਤੇ ਆਪਣੇ ਪਰਿਵਾਰ ਨਾਲ ਨਾਸ਼ਤਾ ਕਰਨ ਲਈ ਹਵੇਲੀ ਗਿਆ ਸੀ। ਸਲਾਦ ਵਿੱਚ ਕਾਕਰੋਚ ਦੇਖਦੇ ਹੀ ਉਸ ਨੇ ਇਸ ਦੀ ਵੀਡੀਓ ਬਣਾ ਲਈ।
ਨੌਜਵਾਨ ਨੇ ਦੋਸ਼ ਲਗਾਇਆ ਕਿ ਸ਼ਿਕਾਇਤ ਕਰਨ ‘ਤੇ ਰੈਸਟੋਰੈਂਟ ਸਟਾਫ ਨੇ ਪਲੇਟ ਹਟਾ ਕੇ ਨਵਾਂ ਖਾਣਾ ਦੇਣ ਦੀ ਗੱਲ ਕੀਤੀ, ਪਰ ਇਸ ਲਾਪਰਵਾਹੀ ਲਈ ਕੋਈ ਮਾਫ਼ੀ ਨਹੀਂ ਮੰਗੀ। ਉਸ ਦਾ ਇਹ ਵੀ ਦਾਅਵਾ ਹੈ ਕਿ ਸਲਾਦ ਕਾਫ਼ੀ ਪੁਰਾਣਾ ਲੱਗ ਰਿਹਾ ਸੀ ਅਤੇ ਇਸ ਨਾਲ ਗਾਹਕਾਂ ਦੀ ਸਿਹਤ ਨਾਲ ਖਿਲਵਾੜ ਹੋ ਸਕਦਾ ਹੈ। ਬਾਅਦ ਵਿੱਚ ਉਸ ਨੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕਰ ਦਿੱਤੀ, ਜੋ ਤੇਜ਼ੀ ਨਾਲ ਵਾਇਰਲ ਹੋ ਗਈ।
ਦੂਜੇ ਪਾਸੇ, ਹਵੇਲੀ ਰੈਸਟੋਰੈਂਟ ਦੇ ਮੈਨੇਜਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜੇਕਰ ਕੋਈ ਕਰਮਚਾਰੀ ਲਾਪਰਵਾਹੀ ਦਾ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਫ਼ਿਲਹਾਲ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚਰਚਾ ਜਾਰੀ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








