Buland Kesari/ ਜਲੰਧਰ: ਮੇਅਰ ਵਿਨੀਤ ਧੀਰ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਯਤਨਾਂ ਸਦਕਾ ਜਲੰਧਰ ਨਗਰ ਨਿਗਮ ਦੇ ਮੁਲਾਜ਼ਮਾਂ ਦੀ ਹੜਤਾਲ ਖ਼ਤਮ ਹੋ ਗਈ ਹੈ। ਚੰਡੀਗੜ੍ਹ ਵਿੱਚ ਨਿਗਮ ਯੂਨੀਅਨ ਦੇ ਆਗੂਆਂ ਨਾਲ ਮੰਤਰੀ ਅਤੇ ਉੱਚ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਯੂਨੀਅਨ ਨੇ ਹੜਤਾਲ ਵਾਪਸ ਲੈਣ ਦਾ ਐਲਾਨ ਕੀਤਾ।
ਯੂਨੀਅਨ ਆਗੂ ਸਨੀ ਸਹੋਤਾ ਨੇ ਦੱਸਿਆ ਕਿ ਫੈਸਲਾ ਹੋਇਆ ਹੈ ਕਿ ਨਗਰ ਨਿਗਮ ਹਾਊਸ ਦੀ ਹੋਣ ਵਾਲੀ ਮੀਟਿੰਗ ਵਿੱਚ ਠੇਕੇ ’ਤੇ ਭਰਤੀ ਨਾਲ ਸਬੰਧਤ ਏਜੰਡਾ ਨਹੀਂ ਰੱਖਿਆ ਜਾਵੇਗਾ। ਇਸ ਤੋਂ ਇਲਾਵਾ 609 ਕਰੋੜ ਰੁਪਏ ਦੇ ਸਾਲਿਡ ਵੇਸਟ ਮੈਨੇਜਮੈਂਟ ਟੈਂਡਰ ਨੂੰ ਵੀ ਫਿਲਹਾਲ ਨਹੀਂ ਲਗਾਇਆ ਜਾਵੇਗਾ।
ਫੈਸਲੇ ਤੋਂ ਬਾਅਦ ਯੂਨੀਅਨ ਨੇ ਹੜਤਾਲ ਖ਼ਤਮ ਕਰ ਦਿੱਤੀ ਹੈ। ਇਸ ਨਾਲ ਨਗਰ ਨਿਗਮ ਦਫ਼ਤਰ ਮੁੜ ਖੁੱਲ੍ਹਣਗੇ ਅਤੇ ਮੁਲਾਜ਼ਮ ਆਪਣੇ ਕੰਮ ’ਤੇ ਪਰਤਣਗੇ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.







