Buland kesari/ਪੰਜਾਬ ਦੇ ਸਕੂਲਾਂ ਦਾ ਸਮਾਂ ਇਕ ਵਾਰ ਫਿਰ ਬਦਲ ਦਿਤਾ ਗਿਆ ਹੈ। ਅੱਜ ਤੋਂ ਸਾਰੇ ਸਕੂਲ ਪੁਰਾਣੇ ਸਮੇਂ ’ਤੇ ਹੀ ਖੁੱਲ੍ਹਿਆ ਕਰਨਗੇ। 22 ਜਨਵਰੀ ਤੋਂ ਸਾਰੇ ਸਕੂਲ ਸਵੇਰੇ 9 ਵਜੇ ਖੁੱਲ੍ਹਿਆ ਕਰਨਗੇ। ਪ੍ਰਾਇਮਰੀ ਸਕੂਲਾਂ ਵਿਚ ਛੁੱਟੀ 3 ਵਜੇ ਹੋਵੇਗੀ, ਜਦਕਿ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਛੁੱਟੀ ਦਾ ਸਮਾਂ 3.20 ਵਜੇ ਹੈ।

iTree Network Solutions +91-8699235413

ਦਰਅਸਲ, ਪੰਜਾਬ ਵਿਚ ਕੜਾਕੇ ਦੀ ਠੰਢ ਤੇ ਧੁੰਦ ਦੇ ਮੱਦੇਨਜ਼ਰ 21 ਜਨਵਰੀ ਤਕ ਸਕੂਲ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਕੀਤਾ ਗਿਆ ਸੀ। ਹੁਣ ਮੌਸਮ ਨੇ ਇਕ ਵਾਰ ਫਿਰ ਕਰਵਟ ਲੈ ਲਈ ਹੈ ਤੇ ਠੰਢ ਪਹਿਲਾਂ ਨਾਲੋਂ ਘਟਣੀ ਸ਼ੁਰੂ ਹੋ ਗਈ ਹੈ ਜਿਸ ਦੇ ਮੱਦੇਨਜ਼ਰ ਸਕੂਲ ਸਿਖਿਆ ਵਿਭਾਗ ਵਲੋਂ ਸਕੂਲ ਖੁੱਲ੍ਹਣ ਦਾ ਸਮਾਂ ਫਿਰ ਤੋਂ ਪਹਿਲਾਂ ਵਾਂਗ 9 ਵਜੇ ਕਰ ਦਿਤਾ ਗਿਆ ਹੈ।

iTree Network Solutions +91-8699235413
iTree Network Solutions +91-8699235413