Buland kesari/CBI Raid on Punjab Vigilance Office: ਸੀਬੀਆਈ ਵੱਲੋਂ ਪੰਜਾਬ ਦੇ ਸਰਕਾਰੀ ਦਫ਼ਤਰਾਂ ‘ਚ ਭ੍ਰਿਸ਼ਟਾਚਾਰ (Corruption in Punjab Offices) ‘ਤੇ ਵੱਡੀ ਕਾਰਵਾਈ ਕਰਦੇ ਹੋਏ ਵਿਜੀਲੈਂਸ ਦਫ਼ਤਰ ‘ਚ ਭ੍ਰਿਸ਼ਟਾਚਾਰ (Corruption) ਦਾ ਖੁਲਾਸਾ ਕੀਤਾ ਹੈ। ਸੀਬੀਆਈ ਨੇ ਇਸ ਮਾਮਲੇ ਵਿੱਚ ਵਿਜੀਲੈਂਸ ਦੇ ਮੁਖੀ ਸ਼ਰਦ ਸੱਤਿਆ ਚੌਹਾਨ (Vigilance Chief Sharad Satya Chauhan) ਦੇ ਰੀਡਰ ਸਮੇਤ ਦੋ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਪਿਓ-ਪੁੱਤ ਹਨ ਅਤੇ ਸੌਦੇ ਵਿੱਚ ਵਿਚੌਲੀਏ ਸਨ। ਜਾਂਚ ਏਜੰਸੀ ਨੇ ਮੌਕੇ ਤੋਂ 13 ਲੱਖ ਰੁਪਏ ਬਰਾਮਦ ਕੀਤੇ ਗਏ ਹਨ।

iTree Network Solutions +91-8699235413

ਸੀਬੀਆਈ ਨੇ ਕਿਵੇਂ ਕੀਤੀ ਕਾਰਵਾਈ ?
ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੇ ਇਹ ਕਾਰਵਾਈ ਪੰਜਾਬ ਵਿਜੀਲੈਂਸ ਬਿਊਰੋ ਨਾਲ ਜੁੜੇ ਇੱਕ ਕਥਿਤ ਰਿਸ਼ਵਤ ਮਾਮਲੇ ਵਿੱਚ ਕੀਤੀ ਹੈ। ਸੀਬੀਆਈ ਨੂੰ ਇਸ ਸੌਦੇ ਬਾਰੇ ਲੰਮੇ ਸਮੇਂ ਤੋਂ ਜਾਣਕਾਰੀ ਮਿਲ ਰਹੀ ਸੀ, ਜਿਸ ਤੋਂ ਬਾਅਦ ਏਜੰਸੀ ਨੇ ਜਾਲ ਵਿਛਾ ਕੇ ਇਹ ਕਾਰਵਾਈ ਕੀਤੀ।

iTree Network Solutions +91-8699235413

ਦੱਸਿਆ ਗਿਆ ਹੈ ਇਹ ਸੌਦਾ ਚੰਡੀਗੜ੍ਹ ਦੇ ਇੱਕ 5 ਸਿਤਾਰਾ ਹੋਟਲ ‘ਚ ਰੱਖਿਆ ਗਿਆ ਸੀ, ਜਿਥੇ ਸੀਬੀਆਈ ਵੱਲੋਂ ਪਹਿਲਾਂ ਤੋਂ ਹੀ ਜਾਲ ਵਿਛਾ ਕੇ ਰੱਖਿਆ ਹੋਇਆ ਸੀ ਅਤੇ ਜਦੋਂ ਮੁਲਜ਼ਮਾਂ ਵੱਲੋਂ ਇੱਕ ਵਿਅਕਤੀ ਤੋਂ ਰਿਸ਼ਵਤ ਦੇ ਰੁਪਏ ਲਏ ਤਾਂ ਸੀਬੀਆਈ ਅਧਿਕਾਰੀਆਂ ਨੇ ਮੌਕੇ ‘ਤੇ ਕਾਬੂ ਕਰ ਲਿਆ। ਇਸ ਮਾਮਲੇ ਵਿੱਚ ਸੀਬੀਆਈ ਟੀਮ ਨੇ ਪੰਜਾਬ ਵਿਜੀਲੈਂਸ ਦੇ ਮੁਖੀ ਸ਼ਰਤ ਸੱਤਿਆ ਚੌਹਾਨ ਦੇ ਰੀਡਰ ਓਪੀ ਰਾਣਾ ਤੇ ਇੱਕ ਵਿਚੌਲੀਏ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕੀਤਾ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਇਹ ਵੀ ਖ਼ਬਰਾਂ ਸਨ ਕਿ ਓਪੀ ਰਾਣਾ ਮੌਕੇ ‘ਤੋਂ ਫ਼ਰਾਰ ਹੋ ਗਿਆ।
ਇਹ ਸਾਹਮਣੇ ਆ ਰਿਹਾ ਮਾਮਲਾ ?

ਸੂਤਰਾਂ ਅਨੁਸਾਰ, ਇਹ ਮਾਮਲਾ ਲਗਭਗ 25 ਲੱਖ ਰੁਪਏ ਦੀ ਰਿਸ਼ਵਤ ਇੱਕ ਦੇ ਸੌਦੇ ਨਾਲ ਜੁੜਿਆ ਹੈ, ਜੋ ਕਿ ਵੱਡੇ ਹੋਟਲ ਨਾਲ ਸਬੰਧਤ ਜ਼ਮੀਨ ਨਾਲ ਜੁੜਿਆ ਮਾਮਲਾ ਹੈ, ਜਿਸ ਵਿੱਚ ਸਮਝੌਤਾ ਅਤੇ ਰਾਹਤ ਦਿਵਾਉਣ ਦੇ ਬਦਲੇ ਰਿਸ਼ਵਤ ਮੰਗੀ ਜਾ ਰਹੀ ਸੀ। CBI ਨੇ ਟਰੈਪ ਦੌਰਾਨ ਕਥਿਤ ਤੌਰ ‘ਤੇ 13 ਲੱਖ ਰੁਪਏ ਕੈਸ਼ ਵੀ ਬਰਾਮਦ ਕੀਤੇ ਗਏ ਹਨ।

iTree Network Solutions +91-8699235413

ਮੁਕਤਸਰ ਦਾ ਭਾਜਪਾ ਲੀਡਰ ਹੈ ਵਿਚੌਲੀਆ ਰਾਘਵ ਗੋਇਲ

ਸੀਬੀਆਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਰਾਘਵ ਗੋਇਲ ਤੇ ਉਸ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਘਵ ਗੋਇਲ ਭਾਰਤੀ ਜਨਤਾ ਪਾਰਟੀ ਦਾ ਆਗੂ ਹੈ ਅਤੇ ਮਲੋਟ (ਮੁਕਤਸਰ) ਦਾ ਰਹਿਣ ਵਾਲਾ ਹੈ ਅਤੇ ਵਿਜੀਲੈਂਸ ਅਧਿਕਾਰੀ ਦਾ ਕਰੀਬੀ ਦੱਸਿਆ ਜਾਂਦਾ ਹੈ। ਸੀਬੀਆਈ ਅਧਿਕਾਰੀਆਂ ਅਨੁਸਾਰ, ਰੀਡਰ ਓਪੀ ਰਾਣਾ ਅਤੇ ਪਿਓ-ਪੁੱਤ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ (ਪੀਸੀ ਐਕਟ) ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

CBI ਦੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਦੇ ਅੰਦਰ ਹੜਕੰਪ ਵਾਲਾ ਮਾਹੌਲ ਬਣ ਗਿਆ ਹੈ। ਏਜੰਸੀ ਹੁਣ ਇਹ ਜਾਂਚ ਕਰ ਰਹੀ ਹੈ ਕਿ ਇਸ ਕਥਿਤ ਭ੍ਰਿਸ਼ਟਾਚਾਰ ਨੈਟਵਰਕ ਵਿੱਚ ਹੋਰ ਕੌਣ‑ਕੌਣ ਸ਼ਾਮਲ ਸੀ ਅਤੇ ਕਈ ਅਧਿਕਾਰੀਆਂ ਵੱਲੋਂ ਪੁੱਛਗਿੱਛ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

iTree Network Solutions +91-8699235413