Buland kesari/ਜਲੰਧਰ ਦੇ ਫ਼ਿਲੌਰ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਭੱਟੀਆਂ ਨੇੜੇ ਮੰਗਲਵਾਰ ਰਾਤ ਲਗਭਗ 8 ਵਜੇ ਪੰਜਾਬ ਰੋਡਵੇਜ਼ ਦੀ ਬੱਸ ਦਾ ਟਾਇਰ ਫਟਣ ਨਾਲ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਬੱਸ ਸਵਾਰ ਰਣਜੀਤ ਸਿੰਘ ਦੀ ਲੱਤ ਟੁੱਟ ਗਈ, ਜਦਕਿ ਕਈ ਹੋਰ ਮੁਸਾਫ਼ਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਸੜਕ ਸੁਰੱਖਿਆ ਫੋਰਸ (SSF) ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਰਾਹਗੀਰ ਤੋਂ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਤਫ਼ਤੀਸ਼ ਵਿੱਚ ਪਤਾ ਲੱਗਾ ਕਿ ਪੰਜਾਬ ਰੋਡਵੇਜ਼ ਦੀ ਬੱਸ ਲੁਧਿਆਣਾ ਤੋਂ ਜਲੰਧਰ ਜਾ ਰਹੀ ਸੀ। ਪਿੰਡ ਭੱਟੀਆਂ ਨੇੜੇ ਪਹੁੰਚਦਿਆਂ ਹੀ ਬੱਸ ਦਾ ਟਾਇਰ ਅਚਾਨਕ ਫਟ ਗਿਆ, ਜਿਸ ਨਾਲ ਬੱਸ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ।
ਦੇਖੋ ਹਾਦਸੇ ਨਾਲ ਜੁੜੀਆਂ ਫੋਟੋਆਂ:-
-
ਬੱਸ ਦਾ ਫਟਿਆ ਹੋਇਆ ਟਾਇਰ, ਜਿਸ ਕਰਕੇ ਇੱਕ ਸਵਾਰੀ ਦੀ ਲੱਤ ਟੁੱਟ ਗਈ।
-
ਬੱਸ ਦੇ ਟਾਇਰਾਂ ਦੀ ਹਾਲਤ ਠੀਕ ਨਾ ਹੋਣ ਬਾਰੇ ਜਾਣਕਾਰੀ ਦਿੰਦਾ ਡਰਾਈਵਰ।
-
ਜ਼ਖ਼ਮੀ ਬਾਰੇ ਜਾਣਕਾਰੀ ਇਕੱਠੀ ਕਰਦੀ ਐੱਸ.ਐੱਸ.ਐੱਫ. (SSF) ਦੀ ਟੀਮ।
-
ਜ਼ਖ਼ਮੀ ਨੂੰ ਸਟ੍ਰੈਚਰ ਰਾਹੀਂ ਐਂਬੂਲੈਂਸ ਵਿੱਚ ਲੈ ਕੇ ਜਾਂਦੇ ਲੋਕ।
-
ਹਾਦਸਾਗ੍ਰਸਤ ਪੰਜਾਬ ਰੋਡਵੇਜ਼ ਦੀ ਬੱਸ।
-
ਘਟਨਾ ਬਾਰੇ ਜਾਣਕਾਰੀ ਦਿੰਦੇ ਸੜਕ ਸੁਰੱਖਿਆ ਫੋਰਸ ਦੇ ਮੈਂਬਰ।
ਅਗਲੇਰੀ ਕਾਰਵਾਈ ਲਈ ਬੱਸ ਥਾਣੇ ਭੇਜੀ
ਹਾਦਸੇ ਵਿੱਚ ਬੱਸ ਸਵਾਰ ਇੱਕ ਮੁਸਾਫ਼ਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਤੁਰੰਤ 108 ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਫ਼ਿਲੌਰ ਪਹੁੰਚਾਇਆ। ਮਾਮਲੇ ਦੀ ਸੂਚਨਾ ਥਾਣਾ ਫ਼ਿਲੌਰ ਦੇ ਡਿਊਟੀ ਅਫ਼ਸਰ ਨੂੰ ਦਿੱਤੀ ਗਈ। ਅਗਲੇਰੀ ਕਾਰਵਾਈ ਲਈ ਬੱਸ ਨੂੰ ਥਾਣੇ ਭੇਜ ਦਿੱਤਾ ਗਿਆ ਹੈ।
ਡਰਾਈਵਰ ਬੋਲਿਆ- ਕਹਿਣ ਦੇ ਬਾਵਜੂਦ ਨਹੀਂ ਬਦਲੇ ਟਾਇਰ
ਬੱਸ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਉੱਚ ਅਧਿਕਾਰੀਆਂ ਨੂੰ ਬੱਸ ਦੇ ਟਾਇਰਾਂ ਦੀ ਖ਼ਰਾਬ ਹਾਲਤ ਬਾਰੇ ਜਾਣੂ ਕਰਵਾ ਰਹੇ ਸਨ ਅਤੇ ਹਾਦਸੇ ਖ਼ਦਸ਼ਾ ਵੀ ਜਤਾ ਚੁੱਕੇ ਸਨ। ਇਸ ਦੇ ਬਾਵਜੂਦ ਹੁਣ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।
ਹਾਦਸੇ ਵਿੱਚ ਬੱਸ ਦਾ ਵੀ ਕਾਫ਼ੀ ਨੁਕਸਾਨ ਹੋਇਆ
ਹਾਦਸੇ ਸਮੇਂ ਬੱਸ ਵਿੱਚ ਲਗਭਗ 45 ਮੁਸਾਫ਼ਰ ਸਵਾਰ ਸਨ। ਟਾਇਰ ਇੰਨੀ ਜ਼ੋਰਦਾਰ ਆਵਾਜ਼ ਨਾਲ ਫਟਿਆ ਕਿ ਉਸ ਦਾ ਅਸਰ ਬੱਸ ਦੀ ਬਾਡੀ ਤੱਕ ਪਹੁੰਚਿਆ ਅਤੇ ਅੰਦਰਲੇ ਪਾਸਿਓਂ ਨੁਕਸਾਨ ਹੋ ਗਿਆ। ਹਾਦਸੇ ਵਿੱਚ ਬੱਸ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਰਹੀ ਕਿ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








