Buland kesari/ਨਸ਼ਾ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ। ਪੰਜਾਬ ‘ਚ ਵੀ ਕਈ ਨੌਜਵਾਨ ਨਸ਼ੇ ਦੀ ਲਪੇਟ ‘ਚ ਹਨ । ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਸਮੇਂ ਸਮੇਂ ‘ਤੇ ਕਈ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਪੰਜਾਬ ਬੀਜੇਪੀ ਦੇ ਆਗੂ ਤਰੁਣ ਚੁੱਘ ਵੀ ਅੱਗੇ ਆਏ ਹਨ ਅਤੇ ਉਨ੍ਹਾਂ ਦੇ ਵੱਲੋਂ ਨਸ਼ਿਆਂ ਖਿਲਾਫ਼ ਮੁਹਿੰਮ ਚਲਾਈ ਗਈ ਹੈ, ਜਿਸ ਦੇ ਤਹਿਤ ਲੋਕਾਂ ਨੂੰ ਨਸ਼ਿਆਂ ਵਰਗੀ ਕੁਰੀਤੀ ਦੇ ਖਿਲਾਫ ਇੱਕਜੁਟ ਹੋ ਕੇ ਸਮਾਜ ‘ਚ ਫੈਲੇ ਇਸ ਕੋਹੜ ਨੂੰ ਦੂਰ ਕਰਨ ਦੇ ਲਈ ਅਪੀਲ ਕੀਤੀ ਗਈ ਹੈ।

ਭਾਜਪਾ ਆਗੂ ਤਰੁਣ ਚੁੱਘ ਨੇ ਇਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ‘ਚ ਉਹ ਸਭ ਨੂੰ ਲੱਸੀ ਪਿਆਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਲਿਖਿਆ ‘ਸੰਕਲਪ ਨਸ਼ਾ ਮੁਕਤ ਪੰਜਾਬ’।

iTree Network Solutions +91-8699235413

ਇਸ ਮੁਹਿੰਮ ਦੇ ਨਾਲ ਰੈਪਰ ਤੇ ਗਾਇਕ ਹਨੀ ਸਿੰਘ ਵੀ ਜੁੜ ਗਏ ਹਨ। ਉਹ ਤਰੁਣ ਚੁੱਘ ਦੇ ਨਾਲ ਲੱਸੀ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ।

iTree Network Solutions +91-8699235413
iTree Network Solutions +91-8699235413

ਗਾਇਕ ਹਨੀ ਸਿੰਘ ਵੀ ਨਸ਼ਿਆਂ ਵਿਰੁੱਧ ਪੰਜਾਬ ‘ਚ ਚਲਾਈ ਗਈ ਮੁਹਿੰਮ ‘ਚ ਸ਼ਾਮਿਲ ਹੋਏ ਹਨ ਅਤੇ ਉਨ੍ਹਾਂ ਨੇ ਇਸ ਮੁਹਿੰਮ ਦੇ ਨਾਲ ਜੁੜ ਕੇ ਲੋਕਾਂ ਤੱਕ ਇਸ ਮੁਹਿੰਮ ਨੂੰ ਪਹੁੰਚਾਉਣ ਦਾ ਬੀੜਾ ਚੁੱਕਿਆ ਹੈ।ਦੱਸ ਦਈਏ ਕਿ ਭਾਜਪਾ ਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਅਤੇ ਚਿੱਟੇ ਦੀ ਦਲਦਲ ਚੋਂ ਬਾਹਰ ਕੱਢ ਕੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਬਨਾਉਣ ਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਤੇ ਸੁਨਹਿਰਾ ਪੰਜਾਬ ਬਨਾਉਣ ਦਾ ਸੰਕਲਪ ਲਿਆ ਗਿਆ ਹੈ।

iTree Network Solutions +91-8699235413