iTree Network Solutions +91-8699235413
iTree Network Solutions +91-8699235413
iTree Network Solutions +91-8699235413
HomeCrimeਮੈਡ ਸੰਧੂ ਦਾ ਦਰਦਨਾਕ ਕਤਲ; ਜਾਣੋ ਕਿਨ੍ਹਾਂ ਗੈਂਗਸਟਰਾਂ ਵੱਲੋਂ ਕਤਲ ਦੀ ਜਿੰਮੇਵਾਰੀ...

ਮੈਡ ਸੰਧੂ ਦਾ ਦਰਦਨਾਕ ਕਤਲ; ਜਾਣੋ ਕਿਨ੍ਹਾਂ ਗੈਂਗਸਟਰਾਂ ਵੱਲੋਂ ਕਤਲ ਦੀ ਜਿੰਮੇਵਾਰੀ ਲੈਣ ਦਾ ਦਾਅਵਾ

Date:

National News

Mad Sandhu Murder: ਸੋਸ਼ਲ ਮੀਡੀਆ ਇਨਫਲੂਐਂਸਰ ਤੇ ਮੇਕਅੱਪ ਆਰਟਿਸਟ ਮੈਡ ਸੰਧੂ ਦੇ ਕਤਲ ਮਾਮਲੇ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ। ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗੋਲਡੀ ਢਿੱਲੋਂ ਅਤੇ ਜੱਗਾ ਤਰਨ ਤਾਰਨ ਨੇ ਮੈਡ ਸੰਧੂ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।

iTree Network Solutions +91-8699235413

ਇਸ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਰਣਜੀਤ ਐਵੇਨਿਊ ਵਿੱਚ ਮੈਡ ਸੰਧੂ ਦੇ ਹੋਏ ਕਤਲ ਦੀ ਜ਼ਿੰਮੇਵਾਰੀ ਗੋਲਡੀ ਢਿੱਲੋਂ ਅਤੇ ਜੱਗਾ ਤਰਨ ਤਾਰਨ ਲੈਂਦੇ ਹਨ। ਪੋਸਟ ਵਿੱਚ ਅੱਗੇ ਨੌਜਵਾਨ ਪੀੜ੍ਹੀ ਨੂੰ ਲੈ ਕੇ ਵੀ ਕੁਝ ਟਿੱਪਣੀਆਂ ਕੀਤੀਆਂ ਗਈਆਂ ਹਨ। ਹਾਲਾਂਕਿ ਇਸ ਪੋਸਟ ਦੀ ਪ੍ਰਮਾਣਿਕਤਾ ਅਤੇ ਇਸ ਵਿੱਚ ਕੀਤੇ ਦਾਅਵੇ ਦੀ ਪੁਲੀਸ ਵੱਲੋਂ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ

iTree Network Solutions +91-8699235413

ਇਸ ਘਟਨਾ ਤੋਂ ਤੁਰੰਤ ਬਾਅਦ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਮੈਡ ਸੰਧੂ ਸੜਕ ਉੱਤੇ ਖੂਨ ਨਾਲ ਲਥਪਥ ਦਿਖਾਈ ਦੇ ਰਿਹਾ ਸੀ।

ਇਸ ਹਮਲੇ ਪਿੱਛੇ ਪੁਰਾਣੀ ਰੰਜਿਸ਼ ਦੀ ਸ਼ੰਕਾ ਜਤਾਈ ਜਾ ਰਹੀ ਹੈ। ਮੈਡ ਸੰਧੂ ਦਾ ਤਿੰਨ ਮਹੀਨੇ ਪਹਿਲਾਂ ਨਿਹੰਗ ਸਿੰਘ ਨਾਲ ਵਿਵਾਦ ਹੋਇਆ ਸੀ। ਉਸ ਸਮੇਂ ਨਿਹੰਗ ਵੱਲੋਂ ਉਸ ਦੇ ਪਹਿਰਾਵੇ, ਸੋਸ਼ਲ ਮੀਡੀਆ ਗਤੀਵਿਧੀਆਂ ਅਤੇ ਪੁਰਾਣੀਆਂ ਵੀਡੀਓਜ਼ ‘ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਇਸ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਸੀ। ਹਾਲਾਂਕਿ ਉਸ ਦੌਰਾਨ ਮੈਡ ਸੰਧੂ ਨੇ ਕਿਹਾ ਸੀ ਕਿ ਉਹ ਅਜਿਹਾ ਨਹੀਂ ਕਰੇਗਾ। ਇਸ ਤੋਂ ਬਾਅਦ ਵੀ ਉਸ ਦੀਆਂ ਪੁਰਾਣੀਆਂ ਵੀਡੀਓਜ਼ ਸ਼ੇਅਰ ਕਰਕੇ ਵਿਵਾਦ ਖੜ੍ਹਾ ਕੀਤਾ ਗਿਆ ਸੀ।

iTree Network Solutions +91-8699235413

ਮੈਡ ਸੰਧੂ ਪੰਜਾਬੀ ਸੋਸ਼ਲ ਮੀਡੀਆ ’ਤੇ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਵਜੋਂ ਜਾਣਿਆ ਜਾਂਦਾ ਹੈ। ਉਸ ਦਾ ਇੰਸਟਾਗ੍ਰਾਮ ਖਾਤਾ @its_madsandhuofficial ਹੈ। ਉਸ ਦੇ ਪ੍ਰੋਫਾਈਲ ’ਤੇ ਉਹ ਆਪਣੇ ਆਪ ਨੂੰ ਮੇਕਅੱਪ ਆਰਟਿਸਟ, ਉਦਯੋਗਪਤੀ, ਕਲਾਕਾਰ ਅਤੇ ਇਨਫਲੂਐਂਸਰ ਦੱਸਦਾ ਹੈ। ਉਹ Manelane Unisex Salon ਦਾ ਸੰਸਥਾਪਕ ਵੀ ਦੱਸਿਆ ਗਿਆ ਹੈ।

ਉਸ ਦੇ ਇੰਸਟਾਗ੍ਰਾਮ ’ਤੇ 2.2 ਲੱਖ ਤੋਂ ਵੱਧ ਫਾਲੋਅਰ ਹਨ। ਸੋਸ਼ਲ ਮੀਡੀਆ ਵਿਸ਼ਲੇਸ਼ਣ ਵਾਲੇ ਸਰੋਤ ਮੁਤਾਬਕ ਉਸ ਦੀਆਂ ਕੁਝ ਰੀਲਾਂ ਨੂੰ ਲੱਖਾਂ ਵਿਊਜ਼ ਮਿਲੇ ਹਨ, ਜਿਸ ਤੋਂ ਉਸ ਦੀ ਸੋਸ਼ਲ ਮੀਡੀਆ ਪਹੁੰਚ ਦਾ ਅੰਦਾਜ਼ਾ ਲੱਗਦਾ ਹੈ। ਮੈਡ ਸੰਧੂ ਪੌਡਕਾਸਟਾਂ ਵਿੱਚ ਵੀ ਨਜ਼ਰ ਆ ਚੁੱਕਾ ਹੈ। 2024 ਦੇ ਇੱਕ ਪੌਡਕਾਸਟ ਵਿੱਚ ਉਸ ਦੀ ਸ਼ਮੂਲੀਅਤ ਦਰਜ ਹੈ, ਜਦਕਿ 2026 ਵਿੱਚ ਉਸ ਨੂੰ ਲੈ ਕੇ ਇੱਕ ਹੋਰ ਪੌਡਕਾਸਟ ਐਪੀਸੋਡ ਵੀ ਜਾਰੀ ਹੋਇਆ।

iTree Network Solutions +91-8699235413

ਜੁਲਾਈ 2026 ਵਿੱਚ ਉਸ ਦੀਆਂ ਸੋਸ਼ਲ ਮੀਡੀਆ ਸਰਗਰਮੀਆਂ ਨੂੰ ਲੈ ਕੇ ਇੱਕ ਆਡੀਓ-ਵੀਡੀਓ ਵਿਵਾਦ ਵੀ ਚਰਚਾ ਵਿੱਚ ਆਇਆ ਸੀ। ਇਸ ਮਾਮਲੇ ਵਿੱਚ ਕਿਹਾ ਸੀ ਕਿ ਉਸ ਦੀਆਂ ਪੁਰਾਣੀਆਂ ਵੀਡੀਓਜ਼ ਮੁੜ ਸਾਂਝੀਆਂ ਕਰਕੇ ਬੇਲੋੜਾ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page