Buland kesari: ਸੰਗਰੂਰ ਸ਼ਹਿਰ ਵਿੱਚ ਰਹਿੰਦ-ਖੂੰਹਦ ਦੇ ਪ੍ਰਬੰਧਨ ਦੀ ਮਾੜੀ ਹਾਲਤ ਬਾਰੇ ਸਮਾਜ ਸੇਵੀ ਸੰਸਥਾਵਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ, National Green Tribunal (ਐਨਜੀਟੀ) ਨੇ ਵੱਡੀ ਕਾਰਵਾਈ ਕੀਤੀ ਹੈ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ, ਡਿਪਟੀ ਕਮਿਸ਼ਨਰ ਸੰਗਰੂਰ, ਨਗਰ ਕੌਂਸਲ ਦੇ ਈਓ ਅਤੇ ਐਸਐਚਓ ਨੂੰ ਨੋਟਿਸ ਜਾਰੀ ਕੀਤੇ ਹਨ।

iTree Network Solutions +91-8699235413

ਐਨਜੀਟੀ ਨੇ ਹੁਕਮ ਦਿੱਤਾ ਹੈ ਕਿ ਸਾਰੇ ਅਧਿਕਾਰੀ 26 ਫਰਵਰੀ ਤੱਕ ਆਪਣੇ ਜਵਾਬ ਜਮ੍ਹਾਂ ਕਰਾਉਣ, ਨਹੀਂ ਤਾਂ ਅਗਲੀ ਕਾਰਵਾਈ ਕੀਤੀ ਜਾਵੇਗੀ।

iTree Network Solutions +91-8699235413

ਵਕੀਲ ਕਮਲ ਆਨੰਦ ਅਤੇ ਜਤਿੰਦਰ ਕਾਲੜਾ ਨੇ ਸ਼ਹਿਰ ਦੀ ਵਿਗੜਦੀ ਹਾਲਤ ਬਾਰੇ ਸਖ਼ਤ ਸ਼ਿਕਾਇਤ ਕੀਤੀ ਸੀ।

ਉਨ੍ਹਾਂ ਦੱਸਿਆ ਕੀ ਗਿੱਲੇ ਤੇ ਸੁੱਕੇ ਕੂੜੇ ਦੀ ਵੱਖਰਾ ਸੰਗ੍ਰਿਹ ਪ੍ਰਣਾਲੀ ਮੌਜੂਦ ਹੀ ਨਹੀਂ — Solid Waste Rule ਦੀ ਉਲੰਘਣਾ।ਸ਼ਹਿਰ ਵਿੱਚ ਦਾਅਵੇ ਮੁਤਾਬਕ 72 ਕੂੜਾ ਪਿਟ ਸਿਰਫ਼ ਕਾਗਜ਼ਾਂ ’ਤੇ, ਜ਼ਮੀਨ ’ਤੇ ਸਾਰਾ ਕੂੜਾ ਸੜਕਾਂ ਦੇ ਕਿਨਾਰੇ ਫੈਲਿਆ ਹੋਇਆ।ਗੰਦਗੀ ਕਰਕੇ ਬਿਮਾਰੀਆਂ ਫੈਲਣ ਦਾ ਖ਼ਤਰਾ — ਲੋਕਾਂ ਦੀ ਸਿਹਤ ਸਿੱਧੇ ਤੌਰ ’ਤੇ ਪ੍ਰਭਾਵਿਤ।

iTree Network Solutions +91-8699235413

ਐਨਜੀਟੀ ਦੇ ਹੁਕਮ — ਤੁਰੰਤ ਮੌਕਾ ਮੁਆਇਨਾ ਅਤੇ ਰਿਪੋਰਟ

ਐਨਜੀਟੀ ਨੇ ਪ੍ਰਦੂਸ਼ਣ ਬੋਰਡ ਨੂੰ ਆਦੇਸ਼ ਦਿੱਤਾ ਹੈ ਕਿ:

  • ਤੁਰੰਤ ਟੀਮ ਭੇਜੀ ਜਾਵੇ,
  • ਸੰਗਰੂਰ ਦੇ ਸਾਰੇ ਇਲਾਕਿਆਂ ਦਾ ਮੌਕੇ ’ਤੇ ਮੁਆਇਨਾ,
  • ਕੂੜੇ ਦੀ ਮਾਤਰਾ, ਪ੍ਰਬੰਧਨ ਦੀ ਹਕੀਕਤ ਅਤੇ ਨਿਯਮਾਂ ਦੀ ਉਲੰਘਣਾ ਬਾਰੇ ਵਿਸਥਾਰਪੂਰਣ ਰਿਪੋਰਟ ਜਮ੍ਹਾਂ ਕਰਾਈ ਜਾਵੇ।

ਐਨਜੀਟੀ ਦੇ ਸਖ਼ਤ ਰਵੱਈਏ ਤੋਂ ਇਹ ਸਪਸ਼ਟ ਹੈ ਕਿ ਸੰਗਰੂਰ ਦਾ ਕੂੜਾ ਪ੍ਰਬੰਧਨ ਮਾਮਲਾ ਹੁਣ ਗੰਭੀਰ ਜਾਂਚ ਦੇ ਦਾਇਰੇ ਵਿੱਚ ਹੈ ਅਤੇ ਜਵਾਬਦੇਹੀ ਤੈਅ ਹੋਵੇਗੀ।

iTree Network Solutions +91-8699235413