iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest News23ਵੇਂ ਵਿਸ਼ਾਲ ਮਾਤਾ ਰਾਣੀ ਜਾਗਰਣ ਤੋਂ ਪਹਿਲਾਂ ਬਾਲਾ ਜੀ ਮਹਾਰਾਜ ਦੀ ਚੌਂਕੀ...

23ਵੇਂ ਵਿਸ਼ਾਲ ਮਾਤਾ ਰਾਣੀ ਜਾਗਰਣ ਤੋਂ ਪਹਿਲਾਂ ਬਾਲਾ ਜੀ ਮਹਾਰਾਜ ਦੀ ਚੌਂਕੀ ਨਾਲ ਬਣਿਆ ਭਗਤੀਮਈ ਮਾਹੌਲ

Date:

National News

Buland kesari/ਜਲੰਧਰ: ਜੈ ਮਾਂ ਛਿਨਮਸਤਿਕਾ ਸੇਵਾ ਸੋਸਾਇਟੀ ਬਸਤੀ ਸ਼ੇਖ ਜਲੰਧਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 23ਵਾਂ ਵਿਸ਼ਾਲ ਮਾਤਾ ਰਾਣੀ ਜਾਗਰਣ 18 ਅਪ੍ਰੈਲ 2026 ਦਿਨ ਸ਼ਨੀਵਾਰ ਨੂੰ ਲਾਲਾ ਜਗਤ ਨਾਰਾਇਣ ਧਰਮਸ਼ਾਲਾ, ਚਿੰਤਪੁਰਨੀ (ਹਿਮਾਚਲ ਪ੍ਰਦੇਸ਼) ਵਿਖੇ ਭਰਪੂਰ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਜਾਗਰਣ ਦੀਆਂ ਤਿਆਰੀਆਂ ਨੂੰ ਲੈ ਕੇ ਸ਼ਹਿਰ ਵਿੱਚ ਧਾਰਮਿਕ ਮਾਹੌਲ ਬਣਿਆ ਹੋਇਆ ਹੈ।23ਵੇਂ ਵਿਸ਼ਾਲ ਮਾਤਾ ਰਾਣੀ ਜਾਗਰਣ ਤੋਂ ਪਹਿਲਾਂ ਬਾਲਾ ਜੀ ਮਹਾਰਾਜ ਦੀ ਚੌਂਕੀ ਨਾਲ ਬਣਿਆ ਭਗਤੀਮਈ ਮਾਹੌਲ

iTree Network Solutions +91-8699235413

ਇਸੇ ਲੜੀ ਤਹਿਤ 15 ਅਪ੍ਰੈਲ 2026 ਦਿਨ ਬੁੱਧਵਾਰ ਨੂੰ ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ ਦੇ ਦਫਤਰ ਵਿਖੇ ਬਾਲਾ ਜੀ ਮਹਾਰਾਜ ਜੀ ਦੀ ਭਵਿਆ ਚੌਂਕੀ ਸਜਾਈ ਗਈ। ਪ੍ਰੋਗਰਾਮ ਸ਼ਾਮ 7 ਵਜੇ ਆਰੰਭ ਹੋਇਆ ਅਤੇ ਰਾਤ 11 ਵਜੇ ਤੱਕ ਭਗਤਮਈ ਰੰਗ ਵਿੱਚ ਜਾਰੀ ਰਿਹਾ। ਇਸ ਦੌਰਾਨ ਭਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾ ਕੇ ਬਾਲਾ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

iTree Network Solutions +91-8699235413

ਪ੍ਰਸਿੱਧ ਭਜਨ ਗਾਇਕ ਦੀਪਕ ਸਰਗਮ (ਜਲੰਧਰ ਵਾਲੇ) ਅਤੇ ਮਹੰਤ ਅਜੇ ਰਾਜਨ ਐਂਡ ਪਾਰਟੀ (ਜਲੰਧਰ ਵਾਲੇ) ਵੱਲੋਂ ਰਸਭਰੇ ਭਜਨਾਂ ਅਤੇ ਭਗਤੀਮਈ ਕੀਰਤਨ ਰਾਹੀਂ ਸਾਰੀ ਰਾਤ ਦਰਸ਼ਕਾਂ ਨੂੰ ਮਾਤਾ ਦੀ ਭਗਤੀ ਵਿੱਚ ਲੀਨ ਰੱਖਿਆ ਗਿਆ। ਭਗਤਾਂ ਵੱਲੋਂ ਜੈਕਾਰਿਆਂ ਨਾਲ ਪੂਰਾ ਮਾਹੌਲ ਧਾਰਮਿਕ ਉਤਸ਼ਾਹ ਨਾਲ ਗੂੰਜਦਾ ਰਿਹਾ।

ਸੰਗਤਾਂ ਦੀ ਸੇਵਾ ਲਈ ਸ਼ਾਮੀ 7 ਵਜੇ ਤੋਂ ਰਾਤ 11 ਵਜੇ ਤੱਕ ਅਟੂਟ ਲੰਗਰ ਵੀ ਚਲਾਇਆ ਗਿਆ, ਜਿਸ ਵਿੱਚ ਵੱਡੀ ਸੰਖਿਆ ਵਿੱਚ ਸੰਗਤਾਂ ਨੇ ਪ੍ਰਸ਼ਾਦ ਛਕਿਆ। ਸੇਵਾਦਾਰਾਂ ਵੱਲੋਂ ਲੰਗਰ ਅਤੇ ਪ੍ਰਬੰਧ ਬਹੁਤ ਸੁਚੱਜੇ ਢੰਗ ਨਾਲ ਨਿਭਾਏ ਗਏ।

iTree Network Solutions +91-8699235413

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਅਭਿਜੈ ਚੋਪੜਾ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਸਾਬਕਾ ਵਿਧਾਇਕ ਸੀਤਲ ਅੰਗੁਰਾਲ ਨੇ ਹਾਜ਼ਰੀ ਭਰਦੇ ਹੋਏ ਬਾਲਾ ਜੀ ਮਹਾਰਾਜ ਦੇ ਦਰਬਾਰ ਵਿੱਚ ਮੱਥਾ ਟੇਕਿਆ ਅਤੇ ਜਾਗਰਣ ਦੀਆਂ ਤਿਆਰੀਆਂ ਲਈ ਸੋਸਾਇਟੀ ਨੂੰ ਵਧਾਈ ਦਿੱਤੀ।

ਇਸ ਸਮਾਗਮ ਵਿੱਚ ਜੈ ਮਾਂ ਛਿਨਮਸਤਿਕਾ ਸੇਵਾ ਸੋਸਾਇਟੀ ਦੇ ਪ੍ਰਧਾਨ ਵਰਿੰਦਰ ਕੁਮਾਰ ਰਿੰਪਾ, ਵੈਲਕਮ ਪੰਜਾਬ ਨਿਊਜ਼ ਪੇਪਰ ਦੇ ਮੁੱਖ ਸੰਪਾਦਕ ਸ. ਅਮਰਪ੍ਰੀਤ ਸਿੰਘ, ਇੰਦਰਜੀਤ ਸਿੰਘ ਬੱਬਰ, ਐਡਵੋਕੇਟ ਹਰਮਿੰਦਰ ਸੰਧੂ, ਮਨਵਿੰਦਰ ਸਿੰਘ ਨਿਹੰਗ, ਸੁਖਜਿੰਦਰ ਸਿੰਘ ਅਲਗ, ਵਿਪਨ ਆਨੰਦ, ਜੀਵਨ ਜਯੋਤੀ ਟੰਡਨ, ਸੁਰਿੰਦਰ ਸ਼ਰਮਾ, ਨਰਿੰਦਰ ਨੰਦਾ, ਸੰਜੂ ਅਬਰੋਲ, ਗੋਰੀ (ਪਤੰਗਾ ਵਾਲਾ) ਸਮੇਤ ਸ਼ਹਿਰ ਦੀਆਂ ਕਈ ਪ੍ਰਮੁੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸਖਸ਼ੀਅਤਾਂ ਹਾਜ਼ਰ ਸਨ।

iTree Network Solutions +91-8699235413

ਸੋਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ 23ਵਾਂ ਵਿਸ਼ਾਲ ਮਾਤਾ ਰਾਣੀ ਜਾਗਰਣ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਗਤੀ, ਸੇਵਾ ਅਤੇ ਸ਼ਰਧਾ ਦਾ ਵਿਸ਼ਾਲ ਕੇਂਦਰ ਬਣੇਗਾ, ਜਿਸ ਵਿੱਚ ਦੂਰ-ਦੂਰ ਤੋਂ ਸੰਗਤਾਂ ਸ਼ਾਮਲ ਹੋਣਗੀਆਂ। ਉਨ੍ਹਾਂ ਸਮੂਹ ਸੰਗਤਾਂ ਨੂੰ ਜਾਗਰਣ ਵਿੱਚ ਹਾਜ਼ਰੀ ਲਗਵਾ ਕੇ ਮਾਤਾ ਰਾਣੀ ਦੀ ਕਿਰਪਾ ਪ੍ਰਾਪਤ ਕਰਨ ਲਈ ਨਿਮੰਤਰਣ ਦਿੱਤਾ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

ਸਤੰਬਰ ਵਿੱਚ ਪੰਜਾਬ ਦੀ ਸਿਆਸਤ ਵਿੱਚ ਆ ਸਕਦੈ ਵੱਡਾ ਭੂਚਾਲ!

ਅਕਾਲੀ-ਭਾਜਪਾ ਗਠਜੋੜ ਤੋਂ ਬਾਅਦ ਹੋਵੇਗੀ ਵੱਡੀ ਦਲ-ਬਦਲੀ? ‘ਆਪ’ ਦੇ...

कलयुगी बेटे ने बुजुर्ग मां के सिर पर कुकर मारकर की हत्या

Buland Kesari/ अबोहर: संत नगरी में सोमवार को एक दिल...

ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਮੋੜ, ਅਕਾਲੀ ਦਲ ਨੇ ਭਾਜਪਾ ਨਾਲ ਮਿਲਾਇਆ ਹੱਥ!

ਪੰਜਾਬ ਯੂਨੀਵਰਸਿਟੀ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਮੋੜ, SOI...

LEAVE A REPLY

Please enter your comment!
Please enter your name here

Related News

ਨਿਤਿਨ ਕੋਹਲੀ ਅਤੇ ਵਿਨੀਤ ਧੀਰ ਦੇ ਯਤਨਾਂ ਸਦਕਾ ਪੰਜਾਬ ਯੂਥ ਰਨ ਨੂੰ ਮਿਲੀ ਸ਼ਾਨਦਾਰ ਸਫਲਤਾ

ਪੰਜਾਬ ਯੂਥ ਰਨ ਦੀ ਸਫਲਤਾ ਨੇ ਵਧਾਇਆ ਨੌਜਵਾਨਾਂ ਦਾ ਉਤਸ਼ਾਹ, ਨਿਤਿਨ ਕੋਹਲੀ ਨੇ ਜਲੰਧਰ ਵਾਸੀਆਂ ਦਾ ਕੀਤਾ ਧੰਨਵਾਦ Buland Kesari/ ਜਲੰਧਰ: ਮਾਡਲ ਟਾਊਨ ਵਿੱਚ ਆਮ...

You cannot copy content of this page