ਹਰਿਆਣਾ ਦੇ ਜ਼ਿਲ੍ਹਾ ਹਿਸਾਰ ਵਿੱਚ ਅਣਪਛਾਤਿਆਂ ਵਿਅਕਤੀਆਂ ਨੇ ਪਿੰਡ ਬਡਾਲਾ ਦੇ ਨੌਜਵਾਨ ਪੁੱਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਅਣਪਛਾਤੇ ਹਮਲਾਵਰ ਸੜਕ ਉਤੇ ਜਾ ਰਹੇ ਇਕ ਵਿਅਕਤੀ ਤੋਂ ਗੱਡੀ ਖੋਹ ਕੇ ਭਜ ਗਏ। ਮ੍ਰਿਤਕ ਦੀ ਪਛਾਣ ਪ੍ਰਦੀਪ ਉਰਫ ਕਾਲਾ ਵਜੋਂ ਹੋਈ ਹੈ, ਜੋ ਪਿੰਡ ਬਡਾਲਾ ਦੇ ਸਰੰਪਚ ਦਾ ਬੇਟਾ ਦੱਸਿਆ ਜਾ ਰਿਹਾ ਹੈ। ਹਾਦਸੇ ਵਿੱਚ ਮ੍ਰਿਤਕ ਦੇ ਸਾਥੀ ਅਮਿਤ ਅਤੇ ਸੁਨੀਲ ਵੀ ਜ਼ਖ਼ਮੀ ਹੋ ਗਏ।ਮ੍ਰਿਤਕ ਪ੍ਰਦੀਪ ਉਰਫ਼ ਕਾਲਾ ਹਿਸਟਰੀ ਸ਼ੀਟਰ ਸੀ ਅਤੇ ਉਸ ਖ਼ਿਲਾਫ਼ ਕਤਲ ਅਤੇ ਲੁੱਟ-ਖੋਹ ਦੇ ਕਰੀਬ 10 ਕੇਸ ਦਰਜ ਹਨ। ਜਾਣਕਾਰੀ ਅਨੁਸਾਰ ਉਹ ਸਵੇਰੇ ਉਹ ਆਪਣੀ ਕ੍ਰੇਟਾ ਕਾਰ ‘ਚ ਹਾਂਸੀ ਵੱਲ ਜਾ ਰਿਹਾ ਸੀ। ਜਦੋਂ ਉਹ ਜੀਤਪੁਰਾ ਬੱਸ ਸਟੈਂਡ ਨੇੜੇ ਪਹੁੰਚਿਆ ਤਾਂ ਡਸਟਰ ਵਿੱਚ ਸਵਾਰ ਹਮਲਾਵਰਾਂ ਨੇ ਸਾਹਮਣੇ ਤੋਂ ਉਸਦੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਹੀ ਹਮਲਾਵਰ ਪ੍ਰਦੀਪ ਨੂੰ ਕਾਰ ਤੋਂ ਬਾਹਰ ਲੈ ਗਏ ਅਤੇ ਗੋਲੀਆਂ ਚਲਾ ਦਿੱਤੀਆਂ। ਕਰੀਬ 8 ਤੋਂ 10 ਫਾਇਰ ਕੀਤੇ ਗਏ।ਉਸ ਦੀ ਲਾਸ਼ ਕਾਰ ਦੇ ਬਾਹਰ ਸੜਕ ‘ਤੇ ਮਿਲੀ। ਹਾਦਸੇ ‘ਚ ਪ੍ਰਦੀਪ ਉਰਫ ਕਾਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਸਾਥੀ ਸੁਨੀਲ ਅਤੇ ਅਮਿਤ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਿਸਾਰ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.