ਚੰਡੀਗੜ੍ਹ (ਬੁਲੰਦ ਕੇਸਰੀ)–ਚੰਡੀਗੜ੍ਹ ਦਾ ਸਭ ਤੋਂ ਅਹਿਮ ਖੇਤਰ ਕਹੇ ਜਾਂਦੇ ਸੈਕਟਰ. ਪੰਜਾਬ ਆਰਮਡ ਪੁਲਿਸ ਦੀ 82 ਬਟਾਲੀਅਨ ਦੀ ਆਜ਼ਾਦੀ ਤੋਂ ਪਹਿਲਾਂ ਦੀ ਤੋਪ (50 ਮੈਸ ਗੇਟ) ਚੋਰੀ ਹੋ ਗਈ। ਇਹ ਤੋਪ ਕਰੀਬ 3 ਫੁੱਟ ਲੰਬੀ ਅਤੇ 300 ਕਿਲੋ ਦੇ ਕਰੀਬ ਭਾਰੀ ਦੱਸੀ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਇਸ ਤੋਪ ਨੂੰ ਵਿਰਾਸਤੀ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ। ਇਹ ਤੋਪ ਕਰੀਬ 10 ਸਾਲਾਂ ਤੋਂ ਮੈਸ ਦੇ ਗੇਟ ‘ਤੇ ਰੱਖੀ ਹੋਈ ਸੀ। ਚੋਰੀ ਦੀ ਇਸ ਘਟਨਾ ਦਾ 5 ਦਿਨਾਂ ਬਾਅਦ ਖੁਲਾਸਾ ਹੋਇਆ ਹੈ।
ਚੋਰੀ ਦੀ ਇਹ ਘਟਨਾ 5 ਅਤੇ 6 ਮਈ ਦੀ ਰਾਤ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਬ-ਇੰਸਪੈਕਟਰ ਦੇਵੇਂਦਰ ਕੁਮਾਰ ਨੂੰ ‘ਲਗਭਗ 5 ਦਿਨ ਪਹਿਲਾਂ’ ਤੋਪ ਚੋਰੀ ਹੋਣ ਦਾ ਪਤਾ ਲੱਗਾ। ਉਨ੍ਹਾਂ ਤੁਰੰਤ 82 ਬਟਾਲੀਅਨ ਦੇ ਕਮਾਂਡੈਂਟ ਬਲਵਿੰਦਰ ਸਿੰਘ ਨੂੰ ਸੂਚਨਾ ਦਿੱਤੀ। ਵਿਰਾਸਤੀ ਤੋਪ ਪੰਜਾਬ ਆਰਮਡ ਪੁਲਿਸ ਦੀ ਬਹੁਤ ਮਹੱਤਵਪੂਰਨ ਵਿਰਾਸਤ ਸੀ। ਇਸ ਨੂੰ ਕਰੀਬ ਡੇਢ ਸਾਲ ਪਹਿਲਾਂ 82 ਬਟਾਲੀਅਨ ਦੇ ਸਟੋਰ ਰੂਮ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇਸਨੂੰ ਇੱਕ ਵਾਰ ਫਿਰ ਲੋਕਾਂ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ। ਇਸ ਤੋਪ ਨੂੰ ਦੇਖਣ ਲਈ ਦੂਰ-ਦੁਰਾਡੇ ਤੋਂ ਲੋਕ ਆਉਂਦੇ ਸਨ। ਇਹ ਬਹੁਤ ਮਹੱਤਵਪੂਰਨ ਤੋਪ ਸੀ।
ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਇਹ ਤੋਪ ਬਹੁਤ ਭਾਰੀ ਹੈ ਅਤੇ ਕੋਈ ਵੀ ਇੱਕਲਾ ਵਿਅਕਤੀ ਇਸ ਨੂੰ ਚੋਰੀ ਨਹੀਂ ਕਰ ਸਕਦਾ। ਇਸ ਵਿੱਚ 4 ਤੋਂ 5 ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਜਿਸ ਥਾਂ ਇਸ ਤੋਪ ਨੂੰ ਰੱਖਿਆ ਗਿਆ ਸੀ, ਉੱਥੇ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ। ਅਜਿਹੇ ‘ਚ ਪੁਲਸ ਲਈ ਦੋਸ਼ੀਆਂ ਨੂੰ ਲੱਭਣਾ ਮੁਸ਼ਕਿਲ ਹੋ ਗਿਆ ਹੈ। ਥਾਣਾ ਸਦਰ ਦੀ ਪੁਲੀਸ ਨੇ ਇਹ ਕੇਸ ਪੀਪੀਐਸ ਅਧਿਕਾਰੀ ਕਮਾਂਡੈਂਟ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
#punjabpolice #chor #crimeinpunjab #bulandkesari.com
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.