ਲੁਧਿਆਣਾ (ਬੁਲੰਦ ਕੇਸਰੀ): CMS ਕੰਪਨੀ ਵਿੱਚ ਹੋਈ 8.49 ਕਰੋੜ ਦੀ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਨ ਦੇ ਨਾਲ ਹੀ ਸਨਸਨੀਖੇਜ਼ ਖੁਲਾਸੇ ਹੋਏ ਹਨ, ਜਿਸ ਨੇ ਪੰਜਾਬ ਪੁਲਿਸ ਅਤੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪਤੀ ਪਤਨੀ ਮਾਸਟਰਮਾਈਂਡ ਦੱਸੇ ਜਾ ਰਹੇ ਹਨ। ਲੁੱਟ ਦੀ ਵਾਰਦਾਤ ‘ਚ ਸ਼ਾਮਲ 6 ਲੁਟੇਰਿਆਂ ਨੂੰ ਗ੍ਰਿਫਤਾਰ ਕਰਕੇ 5 ਕਰੋੜ ਰੁਪਏ ਬਰਾਮਦ ਕੀਤੇ ਹਨ। ਜਦਕਿ ਮਾਸਟਰਮਾਈਂਡ ਫਰਾਰ ਹਨ।
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ CMS ਕੰਪਨੀ ਦੇ ਕੁਝ ਕਰਮਚਾਰੀਆਂ ਨਾਲ ਮਿਲ ਕੇ ਇਕ ਮਾਸਟਰਮਾਈਂਡ ਔਰਤ ਨੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਘਟਨਾ ਵਿੱਚ ਕੁੱਲ 10 ਲੋਕ ਸ਼ਾਮਲ ਸਨ।ਘਟਨਾ ਦੀ ਮਾਸਟਰਮਾਈਂਡ ਮਨਦੀਪ ਕੌਰ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਸ ਦੇ ਖਿਲਾਫ ਲੁੱਕਆਊਟ ਸਰਕੂਲਰ (LOC) ਜਾਰੀ ਕੀਤਾ ਗਿਆ ਹੈ। ਇਸ ਲੁੱਟ ਵਿੱਚ ਮਨਦੀਪ ਕੌਰ ਦੇ ਨਾਲ ਉਸ ਦਾ ਪਤੀ ਅਤੇ ਭਰਾ ਵੀ ਸ਼ਾਮਲ ਸਨ।
ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਦੱਸਿਆ ਕਿ ਇਸ ਘਟਨਾ ਦੇ 2 ਮਾਸਟਰਮਾਈਂਡ ਹਨ। ਪਹਿਲਾ ਮਨਦੀਪ ਕੌਰ ਅਤੇ ਦੂਜਾ ਮਨਜਿੰਦਰ ਮਨੀ। ਮਨੀ 4 ਸਾਲਾਂ ਤੋਂ ਇਸੇ ਕੰਪਨੀ ਦਾ ਮੁਲਾਜ਼ਮ ਹੈ। ਉਨ੍ਹਾਂ 8 ਹੋਰ ਮੁਲਜ਼ਮਾਂ ਨੂੰ ਅਮੀਰ ਬਣਾਉਣ ਦਾ ਸੁਪਨਾ ਦਿਖਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਲੁੱਟ ਦੀ ਵਾਰਦਾਤ ਲਈ ਦੋ ਮਾਡਿਊਲ ਬਣਾਏ ਗਏ ਸਨ। ਇੱਕ ਮੋਡਿਊਲ ਵਿੱਚ ਮਨਜਿੰਦਰ ਮਨੀ ਅਤੇ 2 ਬਾਈਕ ‘ਤੇ ਕੁੱਲ 5 ਲੋਕ ਸਨ। ਦੂਜੇ ਮੋਡਿਊਲ ਵਿੱਚ ਮਨਦੀਪ ਕੌਰ ਨੂੰ ਕਰੂਜ਼ ਕਾਰ ਵਿੱਚ ਅਤੇ ਉਸ ਦੇ ਨਾਲ 4 ਲੁਟੇਰੇ ਸ਼ਾਮਲ ਸਨ।ਮਨਜਿੰਦਰ ਮਨੀ CMS ਕੰਪਨੀ ਵਿੱਚ ਕੰਮ ਕਰਦਾ ਸੀ ਇਸ ਲਈ ਉਸਨੂੰ ਉੱਥੋਂ ਦੀ ਹਰ ਗੱਲ ਦਾ ਪਤਾ ਸੀ। ਉਸ ਨੂੰ ਪਤਾ ਸੀ ਕਿ ਇੱਥੇ ਨਕਦੀ ਕਿਸ ਹਾਲਤ ਵਿੱਚ ਰੱਖੀ ਹੋਈ ਹੈ।
ਸੁਰੱਖਿਆ ਦੇ ਲਿਹਾਜ਼ ਨਾਲ ਕੰਪਨੀ ਵਿੱਚ ਕਿੱਥੇ ਕਿੱਥੇ ਢਿੱਲੇ ਪੁਆਇੰਟ ਹਨ। ਉਸ ਨੇ ਮਨਦੀਪ ਕੌਰ ਨਾਲ ਮਿਲ ਕੇ ਸਾਜ਼ਿਸ਼ ਰਚੀ। ਇਸ ਦੀ ਵਿਉਂਤਬੰਦੀ ਜਨਵਰੀ ਮਹੀਨੇ ਤੋਂ ਚੱਲ ਰਹੀ ਸੀ।ਜਿਸ ਕੈਸ਼ ਵੈਨ ਵਿਚ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਲੈ ਗਏ ਸਨ, ਉਸ ਬਾਰੇ ਕੋਈ ਮਾਹਿਰ ਜਾਂ ਸਿਰਫ਼ ਡਰਾਈਵਰ ਹੀ ਜਾਣਦਾ ਹੈ।
ਇਸ ਕਾਰਨ ਕੰਪਨੀ ਦੇ ਕਰਮਚਾਰੀ ਨੂੰ ਸ਼ੱਕ ਹੋ ਗਿਆ। ਘਟਨਾ ਵਾਲੇ ਦਿਨ ਵੀ ਮਨਜਿੰਦਰ ਮਨੀ ਹੀ ਗੱਡੀ ਚਲਾ ਰਿਹਾ ਸੀ। ਮਨਜਿੰਦਰ ਰਾਤੋ ਰਾਤ ਅਮੀਰ ਬਣਨਾ ਚਾਹੁੰਦਾ ਸੀ। ਇਸੇ ਕਾਰਨ ਉਸ ਨੇ ਮਨਦੀਪ ਕੌਰ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।ਬਾਕੀ ਦੋਸ਼ੀਆਂ ਦਾ ਅਜੇ ਤੱਕ ਕੋਈ ਅਪਰਾਧਿਕ ਇਤਿਹਾਸ ਨਹੀਂ ਮਿਲਿਆ ਹੈ। ਅਜਿਹੇ ‘ਚ ਸਾਰਿਆਂ ਨੂੰ ਅਮੀਰ ਬਣਾਉਣ ਦਾ ਸੁਪਨਾ ਦਿਖਾਇਆ ਗਿਆ।
ਮਨਜਿੰਦਰ ਮਨੀ ਨੂੰ ਪਤਾ ਸੀ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਏ.ਟੀ.ਐਮ. ਵਿੱਚ ਕੈਸ਼ ਨਹੀਂ ਪਾਇਆ ਜਾਂਦਾ। ਇਸੇ ਕਾਰਨ ਸ਼ੁੱਕਰਵਾਰ ਨੂੰ ਕੰਪਨੀ ਕੋਲ ਜ਼ਿਆਦਾ ਨਕਦੀ ਹੁੰਦੀ ਹੈ। ਇਸ ਕਾਰਨ ਲੁੱਟ ਲਈ ਸ਼ੁੱਕਰਵਾਰ ਦਾ ਦਿਨ ਚੁਣਿਆ ਗਿਆ।ਇਨ੍ਹਾਂ 10 ਮੁਲਜ਼ਮਾਂ ਵਿੱਚੋਂ ਕਿਸੇ ਨੇ ਵੀ ਮੋਬਾਈਲ ਦੀ ਵਰਤੋਂ ਨਹੀਂ ਕੀਤੀ ਸੀ। ਇਸ ਕਾਰਨ ਲੋਕੇਸ਼ਨ ਰਾਹੀਂ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ।
ਕੰਪਨੀ ਵੱਲੋਂ ਦੱਸੀ ਗਈ ਲੁੱਟ ਦੀ ਰਕਮ ਅਤੇ ਲੁਟੇਰਿਆਂ ਦੇ ਕਬੂਲਨਾਮੇ ਤੋਂ ਬਾਅਦ ਦੀ ਰਕਮ ਵਿੱਚ ਫਰਕ ਪਾਇਆ ਗਿਆ ਹੈ। ਲੁਟੇਰਿਆਂ ਨੇ ਦੱਸਿਆ ਕਿ 2 ਬੈਗ ‘ਚ 3-3 ਕਰੋੜ ਰੁਪਏ ਅਤੇ ਤੀਜੇ ‘ਚ ਡੀ.ਵੀ.ਆਰ. ਲੈਕੇ ਗਏ ਸਨ।
ਪਰ, ਕੰਪਨੀ ਨੇ ਪਹਿਲਾਂ 7 ਕਰੋੜ ਦਾ ਐਲਾਨ ਕੀਤਾ ਅਤੇ ਫਿਰ ਇਸ ਨੂੰ ਵਧਾ ਕੇ 8.49 ਕਰੋੜ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਸਾਰੇ ਲੁਟੇਰੇ ਫੜੇ ਜਾਣਗੇ ਤਾਂ ਸਾਰੀ ਰਕਮ ਕਲੀਅਰ ਹੋ ਜਾਵੇਗੀ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.