iTree Network Solutions +91-8699235413
iTree Network Solutions +91-8699235413
iTree Network Solutions +91-8699235413
HomePunjabਮੀਆਣੀ 'ਚ ਬਿਜਲੀ ਦੇ ਲੰਬੇ ਕੱਟਾਂ ਤੋਂ ਤੰਗ ਕਿਸਾਨਾਂ ਨੇ PSPCL ਦੇ...

ਮੀਆਣੀ ‘ਚ ਬਿਜਲੀ ਦੇ ਲੰਬੇ ਕੱਟਾਂ ਤੋਂ ਤੰਗ ਕਿਸਾਨਾਂ ਨੇ PSPCL ਦੇ ਐੱਸ. ਡੀ. ਓ. ਨੂੰ ਸੌਂਪਿਆ ਮੰਗ ਪੱਤਰ

Date:

National News

ਝੋਨੇ ਦੀ 25% ਫਸਲ ਹੋਈ ਖਰਾਬ, 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਕੀਤੀ ਮੰਗ

iTree Network Solutions +91-8699235413

Buland Kesari/ ਦਸੂਹਾ/ਮੀਆਣੀ, 14 ਸਤੰਬਰ: ਖੇਤਰ ਵਿੱਚ ਮੋਟਰਾਂ ਵਾਲੀ ਬਿਜਲੀ ਲਾਈਨ ਉੱਤੇ ਲਗਾਤਾਰ ਲੱਗ ਰਹੇ ਲੰਬੇ ਅਤੇ ਅਣਐਲਾਨੇ ਕੱਟਾਂ ਤੋਂ ਪਰੇਸ਼ਾਨ ਕਿਸਾਨਾਂ ਨੇ ਅੱਜ ਪਾਵਰਕੌਮ (PSPCL) ਸਬ-ਡਵੀਜ਼ਨ ਮੀਆਣੀ ਦੇ ਐੱਸ. ਡੀ. ਓ. ਨੂੰ ਇਕ ਵਿਸ਼ੇਸ਼ ਮੰਗ ਪੱਤਰ ਸੌਂਪ ਕੇ ਬਿਜਲੀ ਸਪਲਾਈ ਸੁਧਾਰਨ ਦੀ ਪੁਰਜ਼ੋਰ ਅਪੀਲ ਕੀਤੀ।

iTree Network Solutions +91-8699235413

ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਠੇਕੇਦਾਰ ਪ੍ਰਧਾਨ (ਤਲਵਾੜਾ/ਜਲੰਧਰ ਬਲਾਕ) ਜਸਪਾਲ ਸਿੰਘ ਦੀ ਅਗਵਾਈ ਹੇਠ ਇਕੱਠੇ ਹੋਏ ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਇਸ ਸਮੇਂ ਝੋਨੇ ਦੀ ਫਸਲ ਪੱਕਣ ਦੇ ਆਖਰੀ ਚਰਨ ‘ਚ ਹੈ, ਪਰ ਬਿਜਲੀ ਸਪਲਾਈ ਦੀ ਮੰਦਹਾਲੀ ਕਾਰਨ ਕਿਸਾਨ ਰੁਲਣ ਲਈ ਮਜਬੂਰ ਹਨ। ਕਿਸਾਨਾਂ ਅਨੁਸਾਰ ਕਿਸੇ ਦਿਨ ਮਾਤਰ 1 ਘੰਟਾ ਅਤੇ ਕਿਸੇ ਦਿਨ 2 ਘੰਟੇ ਹੀ ਲਾਈਟ ਦਿੱਤੀ ਜਾ ਰਹੀ ਹੈ, ਜਿਸ ਨਾਲ ਫਸਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ।

ਮੰਗ ਪੱਤਰ ਦੇ ਮੁੱਖ ਬਿੰਦੂ –

* 25 ਫੀਸਦੀ ਫਸਲ ਤਬਾਹ: ਬਿਜਲੀ ਦੀ ਘਾਟ ਕਾਰਨ ਖੇਤਾਂ ‘ਚ ਪਾਣੀ ਨਾ ਲੱਗਣ ਕਰਕੇ ਲਗਭਗ 25% ਝੋਨੇ ਦੀ ਫਸਲ ਸੁੱਕ ਕੇ ਖਰਾਬ ਹੋ ਚੁੱਕੀ ਹੈ।

iTree Network Solutions +91-8699235413

* ਡੀਜ਼ਲ ਦਾ ਆਰਥਿਕ ਬੋਝ: ਕਿਸਾਨਾਂ ਨੂੰ ਆਪਣੀ ਫਸਲ ਬਚਾਉਣ ਲਈ ਮਹਿੰਗਾ ਡੀਜ਼ਲ ਬਾਲ ਕੇ ਜਨਰੇਟਰ ਚਲਾਉਣੇ ਪੈ ਰਹੇ ਹਨ, ਜਿਸ ਨਾਲ ਕਰਜ਼ੇ ਹੇਠ ਦੱਬੇ ਕਿਸਾਨਾਂ ‘ਤੇ ਹੋਰ ਆਰਥਿਕ ਬੋਝ ਪੈ ਰਿਹਾ ਹੈ।

 * ਪ੍ਰਭਾਵਿਤ ਫੀਡਰ: ਆਲਮੀ ਠੱਠਾ ਫੀਡਰ, ਗੋਪਾਲਪੁਰ ਫੀਡਰ, ਮੈੜ ਚੰਨਾ ਫੀਡਰ, ਵੜਿਆਣਾ ਫੀਡਰ ਅਤੇ ਜੰਗੀ ਫੀਡਰ ਨਾਲ ਲੱਗਦੇ ਸਾਰੇ ਖੇਤਰਾਂ ‘ਚ ਬਿਜਲੀ ਸਪਲਾਈ ਦਾ ਬੁਰਾ ਹਾਲ ਹੈ।

* ਕਿਸਾਨਾਂ ਦੀ ਮੰਗ: ਝੋਨੇ ਦੀ ਬਾਕੀ ਬਚੀ ਫਸਲ ਨੂੰ ਤਬਾਹ ਹੋਣ ਤੋਂ ਬਚਾਉਣ ਲਈ ਘੱਟੋ-ਘੱਟ 8 ਘੰਟੇ ਰੋਜ਼ਾਨਾ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ।

iTree Network Solutions +91-8699235413

ਅੱਜ ਮੀਆਣੀ ਬਿਜਲੀ ਘਰ ਵਿਖੇ ਮੰਗ ਪੱਤਰ ਦੇਣ ਸਮੇਂ ਪਹੁੰਚੇ ਇਲਾਕੇ ਦੇ ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪਾਵਰਕੌਮ ਵੱਲੋਂ ਬਿਜਲੀ ਸਪਲਾਈ ਵਿੱਚ ਤੁਰੰਤ ਸੁਧਾਰ ਨਾ ਕੀਤਾ ਗਿਆ ਤਾਂ ਕਿਸਾਨ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

राहुल गांधी की बस यात्रा से पंजाब की सियासत में हलचल! क्या भाजपा छोड़ कांग्रेस में लौटेंगे कैप्टन अमरिंदर और सुनील जाखड़?

पंजाब में राहुल गांधी के पहुंचने से पहले ही शुरू हुई अटकलें, कांग्रेस छोड़ भाजपा में गए बड़े नेताओं की घर वापसी को लेकर...

You cannot copy content of this page