ਜਲੰਧਰ (ਬੁਲੰਦ ਕੇਸਰੀ ਨਿਊਜ਼):– ਸਥਾਨਕ ਰਾਮਾ ਮੰਡੀ ਤੋਂ ਜੌਹਲਾਂ ਪਿੰਡ ਰੋਡ ‘ਤੇ ਖੱਬੇ ਹੱਥ ਬਣੀ ਇੱਕ ਵੱਡੀ ਮਾਰਕਿਟ ਵਿੱਚ ਨਾਜਾਇਜ਼ ਤਰੀਕੇ ਨਾਲ ਬਿਨਾਂ ਲਾਇਸੈਂਸ ਦਾ ਇੱਕ ਇਮੀਗ੍ਰੇਸ਼ਨ ਦਫ਼ਤਰ ਚਲਾਇਆ ਜਾ ਰਿਹਾ ਹੈ। ਦਫਤਰ ਵਾਲਿਆਂ ਨੇ ਸਾਰੇ ਇਲਾਕੇ ਵਿੱਚ ਖੂਬ ਮਸ਼ਹੂਰੀ ਵੀ ਕੀਤੀ ਹੈ।
ਪਰ ਹੈਰਾਨੀ ਦੀ ਗੱਲ ਇਹ ਹੈ ਮੁੱਖਮੰਤਰੀ ਭਗਵੰਤ ਮਾਨ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲਿਸ ਵਿਭਾਗ ਨੂੰ ਸਖ਼ਤੀ ਨਾਲ ਆਦੇਸ਼ ਦਿੱਤੇ ਜਾਣ ਦੇ ਬਾਵਜੂਦ ਵੀ ਬਿਨਾਂ ਲਾਇਸੈਂਸ ਨਜਾਇਜ ਇਮੀਗਰੇਸ਼ਨ ਦਫ਼ਤਰ ਸ਼ਰੇਆਮ ਚਲਾਏ ਜਾ ਰਹੇ ਹਨ। ਜਿਨ੍ਹਾਂ ਨੂੰ ਰੋਕਣ ਬਾਬਤ ਪੁਲਿਸ ਕੋਈ ਸਖਤ ਕਦਮ ਚੁੱਕਦੀ ਨਜ਼ਰ ਨਹੀਂ ਆ ਰਹੀ।
ਜੇਕਰ ਇਸ ਨਾਜਾਇਜ਼ ਇਮੀਗਰੇਸ਼ਨ ਦਫ਼ਤਰ ਦੀ ਗੱਲ ਕਰੀਏ ਤਾਂ ਇਸਨੂੰ ਇਲਾਕੇ ਦੇ ਇੱਕ ਸਿਆਸੀ ਆਗੂ ਦੀ ਪੁਸ਼ਤ ਪਨਾਹ ਹੈ। ਜਿਸਦੇ ਚਲਦਿਆਂ ਮਾਰਚ ਮਹੀਨੇ ਤੋਂ ਇਹ ਇੰਮੀਗਰੇਸ਼ਨ ਦਫਤਰ ਬਿਨਾਂ ਲਾਇਸੈਂਸ ਦੇ ਹੀ ਚੱਲ ਰਿਹਾ ਹੈ।
ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਇਮੀਗ੍ਰੇਸ਼ਨ ਕੰਪਨੀਆਂ ਕੋਲ ਲਾਈਸੈਂਸ ਹਨ। ਪੁਲਿਸ ਵਾਲੇ ਉਹਨਾਂ ਦੇ ਦਫ਼ਤਰਾਂ ਦੀ ਜਾ ਕੇ ਹੀ ਚੈਕਿੰਗ ਕਰਦੇ ਰਹਿੰਦੇ ਹਨ ਪਰ ਏਜੰਟਾਂ ਕੋਲ ਲਾਇਸੈਂਸ ਹੈ ਹੀ ਨਹੀਂ ਉਨ੍ਹਾਂ ਦੀ ਕੋਈ ਚੈਕਿੰਗ ਨਹੀਂ ਕਰ ਰਿਹਾ?
ਇੱਥੇ ਜ਼ਿਕਰਯੋਗ ਹੈ ਕੇ ਬੀਤੇ ਦਿਨੀਂ ਤਾਜ ਮਾਰਕਿਟ ਨਵੀਂ ਬਾਰਾਦਰੀ ਵਿੱਚ ਟਰੈਵਲ ਐਕਸ ਨਾਮ ਦੀ ਕੰਪਨੀ ਵੱਲੋਂ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਸੀ। ਇਸ ਬਿਨਾਂ ਲਾਇਸੇਂਸ ਵਾਲੇ ਦਫਤਰ ਬਾਰੇ ਮੀਡੀਆ ਨੇ ਪਹਿਲਾਂ ਖਬਰ ਵੀ ਪ੍ਰਕਾਸ਼ਿਤ ਕੀਤੀ ਸੀ ਪਰ ਉਸ ‘ਤੇ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ। ਜਿਸ ਕਾਰਨ ਬਾਅਦ ਵਿੱਚ ਗਰੀਬ ਲੋਕਾਂ ਦੇ ਲੱਖਾਂ ਰੁਪਏ ਠੱਗ ਕੇ ਟਰੈਵਲ ਏਜੰਟ ਫਰਾਰ ਹੋ ਗਿਆ।
ਇਸ ਠੱਗੀ ਦੇ ਲਈ ਸਿੱਧੇ ਤੌਰ ਤੇ ਜ਼ਿਲਾ ਪ੍ਰਸ਼ਾਸ਼ਨ ਅਤੇ ਪੁਲਿਸ ਜਿੰਮੇਵਾਰ ਸਨ। ਹੁਣ ਇਹ ਨਵੀਂ ਟ੍ਰੇਵਲ ਏਜੰਸੀ ਬਿਨਾਂ ਲਾਇਸੈਂਸ ਤੇ ਦਫ਼ਤਰ ਚਲਾ ਰਹੀ ਹੈ। ਇਸ ਵੱਲੋਂ ਜੇਕਰ ਕੱਲ ਨੂੰ ਲੋਕਾਂ ਦੇ ਲੱਖਾਂ ਰੁਪਏ ਠੱਗੇ ਗਏ ਤਾਂ ਕੌਣ ਜ਼ਿੰਮੇਵਾਰ ਹੋਵੇਗੀ?
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.