iTree Network Solutions +91-8699235413
iTree Network Solutions +91-8699235413
iTree Network Solutions +91-8699235413
HomeJalandharਰਾਮ ਮੰਦਿਰ ਦੇ ਮਾਮਲੇ ਵਿੱਚ ਸਿੱਖ ਆਪਣੀਆਂ ਧਾਰਮਿਕ ਰਹੁ ਰੀਤਾਂ ਤੋਂ ਬਾਹਰ...

ਰਾਮ ਮੰਦਿਰ ਦੇ ਮਾਮਲੇ ਵਿੱਚ ਸਿੱਖ ਆਪਣੀਆਂ ਧਾਰਮਿਕ ਰਹੁ ਰੀਤਾਂ ਤੋਂ ਬਾਹਰ ਨਾ ਜਾਣ: ਸਿੱਖ ਆਗੂ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

Sikh News Jalandhar / BulandKesari.Com :-

iTree Network Solutions +91-8699235413

22 ਜਨਵਰੀ 2024 ਨੂੰ ਅਯੋਧਿਆ ਵਿਚ ਨਵੇਂ ਬਣੇ ਰਾਮ ਮੰਦਰ ਦਾ ਉਦਘਾਟਨ ਹੋ ਰਿਹਾ ਹੈ. ਇਸ ਮੌਕੇ ਤੇ ਸ੍ਰੀ ਰਾਮਚੰਦਰ ਜੀ ਦੇ ਭਗਤਾਂ ਵਲੋਂ ਕਈ ਧਾਰਮਿਕ ਰਸਮਾਂ, ਪਾਠ ਪੂਜਾ ਆਦਿਕ ਕੀਤੀਆਂ ਜਾ ਰਹੀਆਂ ਹਨ। ਸ੍ਰੀ ਰਾਮ ਚੰਦਰ ਦੇ ਭਗਤਾਂ ਲਈ ਇਹ ਮੌਕਾ ਜਸ਼ਨ ਮਨਾਉਣ ਦਾ ਹੈ ਤੇ ਇਹ ਮੌਕਾ ਉਨ੍ਹਾਂ ਨੂੰ ਮੁਬਾਰਕ ਹੈ।

iTree Network Solutions +91-8699235413

iTree Network Solutions +91-8699235413

ਇਸ ਬਾਰੇ ਬੋਲਦਿਆਂ ਜਥੇਦਾਰ ਬਾਬਾ ਗੁਰਚਰਨ ਸਿੰਘ, ਜਥੇਦਾਰ ਭੁਪਿੰਦਰ ਸਿੰਘ, ਹਰਜਿੰਦਰ ਸਿੰਘ ਜਿੰਦਾ, ਆਵਾਜ਼ ਏ ਕੌਮ ਬਲਦੇਵ ਸਿੰਘ ਗਤਕਾ ਮਾਸਟਰ, ਜਤਿੰਦਰ ਪਾਲ ਸਿੰਘ ਮਝੈਲ ਬਾਬਾ ਦੀਪ ਸਿੰਘ ਜੀ ਸੇਵਾ ਮਿਸ਼ਨ, ਪ੍ਰੋ ਐਮਪੀ ਸਿੰਘ, ਕਵਲ ਚਰਨਜੀਤ ਸਿੰਘ, ਮਨਜੀਤ ਸਿੰਘ ਘੁੰਗਰੀ, ਪ੍ਰਿਤਪਾਲ ਸਿੰਘ ਗੁਰਬਾਜ ਸਿੰਘ ਨੇ ਕਿਹਾ ਕਿ ਧਰਮ ਨਿਰਪੱਖ ਦੇਸ਼ ਵਿੱਚ ਹਰ ਵਿਅਕਤੀ ਨੂੰ ਆਪਣਾ ਧਰਮ ਮੰਨਣ ਤੇ ਅਪਣੇ ਧਰਮ ਦੀਆਂ ਰਸਮਾਂ ਕਰਨ ਦਾ ਪੂਰਾ ਹੱਕ ਹੈ। ਸਿੱਖ ਧਰਮ ਸਦਾ ਹੀ ਹਰ ਵਿਅਕਤੀ ਲਈ ਧਾਰਮਿਕ ਅਜ਼ਾਦੀ ਦਾ ਮੁਦੱਈ ਰਿਹਾ ਹੈ।

ਸਿੱਖ ਧਰਮ ਇੱਕ ਨਿਆਰਾ ਤੇ ਨਿਰਮਲ ਧਰਮ ਹੈ ਤੇ ਇਸ ਦੇ ਆਪਣੇ ਸਿਧਾਂਤ ਹਨ।ਹਰ ਸਿੱਖ ਲਈ ਸਿੱਖੀ ਦੇ ਸਿਧਾਂਤ ਸੱਭ ਤੋਂ ਉਪਰ ਹਨ ਅਤੇ ਹਰ ਸਿੱਖ ਦਾ, ਅਤੇ ਸਿੱਖਾਂ ਦੇ ਧਾਰਮਿਕ ਨੇਤਾਵਾਂ ਦਾ ਇਹ ਫਰਜ਼ ਹੈ ਕਿ ਉਹ ਅਪਣੇ ਧਾਰਮਿਕ ਅਸੂਲਾਂ ਤੇ ਪਹਿਰਾ ਦੇਣ।

ਕੁਝ ਖ਼ਬਰਾਂ ਆ ਰਹੀਆਂ ਹਨ ਕਿ ਕੁਝ ਗੁਰਮਤਿ ਦੇ ਗਿਆਨ ਤੋਂ ਵਾਂਝੇ ਅਤੇ ਸਿਆਸੀ ਸੋਚ ਵਾਲੇ ਸਿੱਖੀ ਦੇ ਠੇਕੇਦਾਰਾਂ ਤੇ ਨੇਤਾਵਾਂ ਵਲੋਂ ਸ੍ਰੀ ਰਾਮ ਚੰਦਰ ਜੀ ਦੀ ਉਸਤਤਿ ਵਿਚ ਗੁਰਦੁਆਰਿਆਂ ਵਿਚ ਰਾਮ ਨਾਮ ਜਾਪ ਆਦਿਕ ਦੇ ਪ੍ਰੋਗ੍ਰਾਮ ਰੱਖੇ ਗਏ ਹਨ।

ਇਨ੍ਹਾਂ ਅਗਿਆਨੀ ਨੇਤਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸੇਧ ਲੈਣੀ ਚਾਹੀਦੀ ਹੈ। ਸਿੱਖ ਧਰਮ ਅਵਤਾਰ ਵਾਦ ਨੂੰ ਨਹੀਂ ਮੰਨਦਾ ਅਤੇ ਕਿਸੇ ਮਨੁੱਖ ਨੂੰ ਰੱਬ ਨਹੀਂ ਮੰਨਦਾ। ਅਸੀਂ ਅਜਿਹੇ ਗੁਰਦੂਆਰਾ ਕਮੇਟੀਆਂ ਦੇ ਪ੍ਰਧਾਨਾਂ ਨੂੰ ਤਾੜਨਾ ਭਰੀ ਬੇਨਤੀ ਕਰਦੇ ਹਾਂ ਕਿ ਆਪ ਅਪਣੇ ਫਰਜ਼ਾਂ ਨੂੰ ਪਹਿਚਾਣੋ ਅਤੇ ਅਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਗੁਰਮਤਿ ਦੇ ਸਿਧਾਂਤਾਂ ਨੂੰ ਠੇਸ ਨਾ ਪਹੁੰਚਾਓ ਤੇ ਅਜਿਹਾ ਕਰਕੇ ਗੁਰੂ ਅਤੇ ਸਿੱਖ ਪੰਥ ਦੇ ਦੇਣਦਾਰ ਨਾ ਬਣੋ। ਯਾਦ ਰੱਖਿਆ ਜਾਵੇ ਕਿ ਗੁਰਦੁਆਰੇ ਸਿੱਖੀ ਅਸੂਲਾਂ ਦੇ ਪ੍ਰਚਾਰ ਕਰਨ ਦੇ ਸਥਾਨ ਹਨ, ਨਾ ਕਿ ਗੁਰਮਤਿ ਅਸੂਲਾਂ ਦੀ ਉਲੰਘਣਾ ਕਰਨ ਦੇ।

ਅਸੀਂ ਆਸ ਕਰਦੇ ਹਾਂ ਕਿ ਸਮਾਂ ਰਹਿੰਦੇ ਇਨ੍ਹਾਂ ਨੇਤਾਵਾਂ ਨੂੰ ਹੋਸ਼ ਆ ਜਾਵੇਗੀ ਅਤੇ ਇਹ ਪ੍ਰੋਗ੍ਰਾਮ ਰੱਦ ਕਰ ਦਿੱਤੇ ਜਾਣਗੇ। ਅਸੀਂ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਵੀ ਅਪਣਾ ਫਰਜ਼ ਪਹਿਚਾਨਣ ਤੇ ਹਰ ਹੀਲੇ ਇਨ੍ਹਾਂ ਗੁਰਮਤਿ ਵਿਰੋਧੀ ਕਰਮ ਕਾਂਡਾਂ ਨੂੰ ਗੁਰਦੁਆਰਿਆਂ ਵਿਚ ਹੋਣ ਤੋਂ ਰੋਕਣ।

ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਕੁਝ ਕੌਮੀ ਪੱਧਰ ਦੇ ਧਾਰਮਿਕ ਨੇਤਾ ਤੇ ਜੱਥੇਦਾਰ ਵੀ ਇਨ੍ਹਾਂ ਧਾਰਮਿਕ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਨ ਦੀਆਂ ਤਿਆਰੀਆਂ ਵਿਚ ਹਨ। ਅਸੀਂ ਇਨ੍ਹਾਂ ਜਥੇਦਾਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਪ ਦਾ ਫਰਜ਼ ਗੁਰਮਤਿ ਸਿਧਾਂਤਾਂ ਤੇ ਪਹਿਰਾ ਦੇਣਾ ਹੈ ਅਤੇ ਕੌਮ ਲਈ ਸਹੀ ਪੂਰਨੇ ਪਾਉਣਾ ਹੈ।

ਆਪ ਦੇ ਅਜਿਹੇ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਨਾਲ ਸਿੱਖੀ ਅਸੂਲਾਂ ਨੂੰ ਢਾਹ ਲੱਗਦੀ ਹੈ ਅਤੇ ਆਪ ਨੂੰ ਅਜਿਹਾ ਹਰਗਿਜ਼ ਨਹੀਂ ਕਰਨਾ ਚਾਹੀਦਾ। ਆਪ ਖਾਲਸਾ ਪੰਥ ਦੇ ਜੱਥੇਦਾਰ ਹੋ, ਕੋਈ ਸਿਆਸੀ ਨੇਤਾ ਨਹੀਂ। ਆਪ ਲਈ ਖਾਲਸਾ ਪੰਥ ਦੇ ਅਸੂਲ ਤੇ ਰਵਾਇਤਾਂ ਸੁਪਰੀਮ ਹਨ ਤੇ ਆਪ ਨੂੰ ਇਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ।

ਬਲਕਿ ਆਪ ਜੀ ਤੋਂ ਸਮੂਹ ਖ਼ਾਲਸਾ ਪੰਥ ਉਮੀਦ ਰੱਖਦਾ ਹੈ ਕਿ ਸਮਾਂ ਰਹਿੰਦੇ ਤੁਸੀਂ ਓਹਨਾਂ ਪ੍ਰਬੰਧਕਾਂ ਨੂੰ,ਜੋ ਕਿ ਅਪਣੇ ਗੁਰਦਵਾਰਿਆਂ ਵਿੱਚ ਰਾਮ ਨਾਮ ਜਾਪ ਦਾ ਪ੍ਰੋਗਰਾਮ ਮਿਥੀ ਬੈਠੇ ਹਨ,ਓਹਨਾਂ ਨੂੰ ਹਿਦਾਇਤ ਕਰਕੇ ਇਸ ਕਰਮਕਾਂਡ ਤੋਂ ਵਰਜੋਗੇ। ਆਸ ਹੈ ਕਿ ਅਜਿਹੇ ਕੌਮੀ ਨੇਤਾ ਤੇ ਜੱਥੇਦਾਰ ਅਪਣੇ ਫਰਜ਼ਾਂ ਨੂੰ ਭੁਲਾ ਕੇ ਕੋਈ ਗ਼ਲਤ ਫੈਸਲਾ ਨਹੀਂ ਕਰਨਗੇ।

Sikhs should not go out of their religious customs in the matter of Ram temple: Sikh leader

iTree Network Solutions +91-8699235413

 

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

टैक्सी ड्राइवर का नाके पर हंगामा:प्रेगनेंट पत्नी को ले जा रहा था अस्पताल, चालान काटने पर अडे पुलिसकर्मी; वीडियो बनाने पर भागे

Buland kesari/जालंधर के एपीजे कॉलेज के पास पुलिस की संवेदनहीनता का मामला सामने आया है। एक टैक्सी ड्राइवर को अपनी गंभीर हालत में प्रेगनेंट...

You cannot copy content of this page