ਬੀਤੇ ਦਿਨ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਵਾਰਡ ਨੰਬਰ 6 ਮੁਹੱਲਾ ਰਵਿਦਾਸਪੁਰਾ ਨੂਰਮਹਿਲ ਵਿਖੇ ਬੀਬੀ ਇੰਦਰਜੀਤ ਕੌਰ ਮਾਨ ਐਮਐਲਏ ਹਲਕਾ ਨਕੋਦਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟਾਂ ਮੰਗਣ ਜਦੋਂ ਉਸ ਵਾਰਡ ਨੰ 6 ਵਿੱਚ ਪਹੁੰਚੇ ਤਾਂ ਉੱਥੇ ਦੇ ਵਸਨੀਕ ਮਹਿਲਾਵਾਂ, ਪੁਰਸ਼ਾਂ ਵੱਲੋਂ ਉਨ੍ਹਾਂ ਤੋਂ ਸਵਾਲ ਪੁੱਛਦਿਆਂ ਕਿਹਾ ਗਿਆ ਤਕਰੀਬਨ ਤੁਸੀਂ ਅੱਠ ਮਹੀਨੇ ਪਹਿਲਾਂ ਆਏ ਸੀ।
ਤੁਸੀਂ ਉਸ ਸਮੇਂ ਛੱਪੜ ਸਾਫ ਕਰਾਉਣ ਦੇ 10 ਦਿਨਾਂ ਦਾ ਟਾਈਮ ਲੈ ਕੇ ਗਏ ਸੀ, ਪਰ ਅਫਸੋਸ ਅੱਜ ਤੱਕ ਇਹ ਕੰਮ ਨਹੀਂ ਹੋਇਆ,ਪਰ ਵਾਰਡ ਵਾਸੀਆਂ ਨੇ ਭਰੋਸਾ ਕੀਤਾ ਸੀ। ਤੁਸੀਂ ਉਸ ਭਰੋਸੇ ਨੂੰ ਵੀ ਤੋੜਿਆ ਅਤੇ ਉਹਨਾਂ ਨੇ ਆਪਣੇ ਹੋਰ ਹੱਕ ਜਿਵੇਂ1000ਹਜ਼ਾਰ ਰੁਪਏ ਮੰਗੇ ਗਏ, ਅਤੇ ਜੋ ਵੀ ਝੂਠੀ ਅਤੇ ਲਾਰਿਆਂ ਦੀ ਸਰਕਾਰ ਆਮ ਆਦਮੀ ਪਾਰਟੀ ਨੇ ਝੂਠ ਬੋਲ ਕੇ ਗੁਮਰਾਹ ਕਰਕੇ ਵੋਟਾਂ ਲਈਆਂ ਉਹਨਾਂ ਦਾ ਹਿਸਾਬ ਵਾਰਡ ਵਾਲੇ ਮੰਗ ਰਹੇ ਸਨ।
ਪਰ ਉੱਥੇ ਬੀਬੀ ਮਾਨ ਦਾ ਗੁੱਸਾ ਇਸ ਕਦਰ ਭੜਕ ਗਿਆ ਕੀ ਸ਼ਰੇਆਮ ਹੀ ਉੱਥੇ ਦੇ ਵਸਨੀਕਾਂ ਨੂੰ ਧਮਕੀਆਂ ਦੇਣ ਲੱਗੇ। ਉਸ ਵਾਰਡ ਦੇ ਐਮ.ਸੀ ਬਲਵੀਰ ਕੌਲਧਾਰ ਨੂੰ ਮੁਹੱਲੇ ਦੇ ਵਸਨੀਕਾਂ ਨੇ ਮੌਕੇ ਤੇ ਬੁਲਾਇਆ, ਜਦੋਂ ਐਮਸੀ ਸਾਹਿਬ ਆਏ ਤਾਂ ਬੀਬੀ ਮਾਨ ਦਾ ਗੁੱਸਾ ਇਸ ਕਦਰ ਭੜਕਿਆ ਉਸ ਨੂੰ ਸ਼ਰੇਆਮ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਹਿ ਦਿੱਤਾ ਤੂੰ ਕਿਸੇ ਹੋਰ ਪਾਰਟੀ ਦਾ ਹੈ ਤੂੰ ਇਥੋਂ ਗੈਟ ਆਊਟ ਹੋ ਜਾ ਅਤੇ ਤੈਨੂੰ ਜਲਦੀ ਹੀ ਦੇਖ ਲਉਂਗੀ।
ਫਿਰ ਸਾਰਾ ਹੀ ਵਾਰਡ ਆਪਣੇ ਐਮਸੀ ਆਗੂ ਦੇ ਹੱਕ ਵਿੱਚ ਖੜਾ ਹੋ ਗਿਆ। ਇਲਾਕਾ ਵਸਨੀਕਾਂ ਨੇ ਕਿਹਾ ਕਿ ਬੀਬੀ ਮਾਨ ਜੀ ਗੈਟ ਆਊਟ ਤਾਂ ਤੁਸੀਂ ਹੋਵੋਗੇ, ਨਾ ਕਿ ਸਾਡਾ mc ,ਫਿਰ ਵੀ ਗੱਡੀ ਵਿੱਚ ਬਹਿੰਦਿਆਂ ਬਹਿੰਦਿਆਂ ਇਹਨਾਂ ਨੇ ਹਰ ਕਿਸੇ ਨੂੰ ਧਮਕੀਆਂ ਦਿੱਤੀਆਂ ਅਤੇ ਸਾਡੇ ਸਮਾਜਿਕ ਭਾਈਚਾਰੇ ਵਿੱਚੋਂ ਐਮ.ਸੀ ਸਾਹਿਬਾਨ ਮੈਨੂੰ ਗੈਟ ਆਊਟ ਕੁਹਾਇਆ ਤੁਸੀਂ ਇਸ ਦਾ ਜਲਦੀ ਹੀ ਨਤੀਜਾ ਭੁਗਤਣ ਲਈ ਤਿਆਰ ਹੋ ਜਾਵੋ।.
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.