iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest NewsJalandhar ਦਾ ਇਹ ਪਿੰਡ ਬਣਿਆ ਚਿੱਟਾ ਤਸਕਰਾਂ ਦਾ ਗੜ! ਪਿੰਡ ਵਿੱਚ ਕਈ...

Jalandhar ਦਾ ਇਹ ਪਿੰਡ ਬਣਿਆ ਚਿੱਟਾ ਤਸਕਰਾਂ ਦਾ ਗੜ! ਪਿੰਡ ਵਿੱਚ ਕਈ ਨੌਜਵਾਨ ਏਡਜ਼ ਦੇ ਹੋਏ ਸ਼ਿਕਾਰ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Jalandhar/Buland Kesari: ਬੇਸ਼ੱਕ ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਕਰਦੀ ਰਹੀ ਹੋਵੇ ਪਰ ਜਮੀਨੀ ਹਕੀਕਤ ਇਹ ਹੈ ਕਿ ਪੰਜਾਬ ਦੇ ਕਈ ਪਿੰਡ ਨਸ਼ੇ ਦਾ ਗੜ ਬਣ ਚੁੱਕੇ ਹਨ ਅਤੇ ਨਸ਼ੇ ਦੇ ਨਾਲ ਨਾਲ ਪਿੰਡਾਂ ਦੇ ਨੌਜਵਾਨ ਏਡਜ਼ ਵਰਗੀਆਂ ਗੰਭੀਰ ਬਿਮਾਰੀਆਂ ਨਾਲ ਮਰ ਰਹੇ ਹਨ।Jalandhar

ਅਜਿਹਾ ਹੀ ਹਾਲ ਜਲੰਧਰ ਉੱਤਰੀ ਹਲਕੇ ਦੇ ਪਿੰਡ ਚੱਕ ਜਿੰਦਾਂ ਦਾ ਹੈ। ਮਕਸੂਦਾਂ ਨੇੜੇ ਪੈਂਦੇ ਚੱਕ ਜਿੰਦਾ ਪਿੰਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਸ਼ਰੇਆਮ ਚਿੱਟਾ ਵਿਕਦਾ ਹੈ ਜੋ ਲੋਕ ਚਿੱਟਾ ਵੇਚਦੇ ਹਨ ,ਉਹ ਪਿੰਡ ਦੇ ਹੀ ਰਹਿਣ ਵਾਲੇ ਹਨ ਅਤੇ ਬਾਹਰੋਂ ਵੀ ਤਸਕਰ ਆ ਕੇ ਪਿੰਡ ਵਿੱਚ ਨਸ਼ਾ ਵੇਚਣ ਦਾ ਧੰਦਾ ਕਰ ਰਹੇ ਹਨ।

Jalandhar news ;-ਚੱਕ ਜਿੰਦਾ ਦੇ ਕਈ ਨੌਜਵਾਨ ਨਸ਼ੇ ਕਾਰਨ ਹੋਰ ਕਈ ਮਾੜੀਆਂ ਅਲਾਮਤਾਂ ਦਾ ਸ਼ਿਕਾਰ ਹੋ ਚੁੱਕੇ ਹਨ । ਪਿੰਡ ਦੇ ਕਈ ਨੌਜਵਾਨ ਚਿੱਟੇ ਕਾਰਨ ਭਰੀ ਜਵਾਨੀ ਵਿੱਚ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਕਈ ਹੋਰ ਨੌਜਵਾਨਾਂ ਨੂੰ ਏਡਜ਼ ਵਰਗੀ ਗੰਭੀਰ ਬਿਮਾਰੀ ਲੱਗ ਗਈ ਹੈ, ਜਿਸ ਕਾਰਨ ਉਹ ਹੌਲੀ ਹੌਲੀ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ।

Jalandhar news;-ਪਿੰਡ ਦੇ ਜਾਣਕਾਰ ਲੋਕਾਂ ਨੇ ਦੱਸਿਆ ਕਿ ਜੋ ਕੋਈ ਵੀ ਇਸ ਚਿੱਟੇ ਦੇ ਖਿਲਾਫ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦਾ ਹੈ। ਚਿੱਟਾ ਤਸਕਰ ਬਦਮਾਸ਼ਾਂ ਅਤੇ ਗੁੰਡਿਆਂ ਰਾਹੀਂ ਉਹਨਾਂ ਨੂੰ ਡਰਾ ਧਮਕਾ ਕੇ ਚੁੱਪ ਕਰਾ ਦਿੰਦੇ ਹਨ ਜਾਂ ਫਿਰ ਮਾਰ ਕੁਟਾਈ ਕਰਕੇ ਉਹਨਾਂ ਦੀ ਆਵਾਜ਼ ਦੱਬ ਦਿੱਤੀ ਜਾਂਦੀ ਹੈ।

ਪਿੰਡ ਦੇ ਨਾਲ ਸੰਬੰਧਿਤ ਕੁੱਝ NRI ਵੀਰਾਂ ਦਾ ਕਹਿਣਾ ਹੈ ਕਿ ਜਿਲ੍ਹੇ ਦੀ ਪੁਲਿਸ ਨੂੰ ਵੀ ਸਾਰੀ ਖਬਰ ਹੈ ਕਿ ਪਿੰਡ ਵਿੱਚ ਕੌਣ ਨਸ਼ਾ ਵੇਚ ਰਿਹਾ ਹੈ ਅਤੇ ਕਿੱਥੇ ਨਸ਼ਾ ਵਿਕ ਰਿਹਾ ਹੈ। ਪਰ ਇਸ ਦੇ ਬਾਵਜੂਦ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਐਕਸ਼ਨ ਲੈਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਇਸ ਪਿੰਡ ਚੱਕ ਜਿੰਦਾਂ ਦੀ ਨੌਜਵਾਨੀ ਨਸ਼ਿਆਂ ਅਤੇ ਏਡਜ਼ ਵਰਗੀਆਂ ਬਿਮਾਰੀਆਂ ਨਾਲ ਖਤਮ ਹੁੰਦੀ ਜਾ ਰਹੀ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

लुधियाना में युवक की नशे से मौत:एक साल पहले भाई की हादसे में गई थी जान, परिजन बोले- नशे ने पूरा परिवार तबाह किया

Buland kesari/पंजाब सरकार द्वारा नशों के खिलाफ अभियान चलाए जाने के बावजूद युवा नशे की चपेट में आ रहे हैं। लुधियाना के कूमकलां थाना...

You cannot copy content of this page