ਧੋਖੇਬਾਜ਼ ਏਜੈਂਟਾਂ ਦਾ ਬਚਾਅ ਕਰਨ ਵਾਲਾ ਸ਼ਿਵ ਸੇਨਾ ਆਗੂ ਵੀ ਰਡਾਰ ‘ਤੇ? ਪਰ ਵੱਡਾ ਸਵਾਲ ਕੀ ਭੋਲੇ ਭਾਲੇ ਲੋਕਾਂ ਨੂੰ ਇਨਸਾਫ ਦਵਾ ਪਾਏਗੀ ED
Buland Kesari :- ED ਨੇ ਵੱਡੀ ਕਾਰਵਾਈ ਕਰਦੇ ਹੋਏ ਵਿਦੇਸ਼ ਭੇਜਣ ਦੇ ਨਾਂ ‘ਤੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਕਿੰਗਪਿਨ ਲੁਧਿਆਣਾ ਨਿਵਾਸੀ ਨਿਤੀਸ਼ ਘਈ ਉਰਫ ਨਿਤਿਨ ਘਈ ਖਿਲਾਫ ਧਾਰਾ 61(2), 318(4) ਅਤੇ ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਥਾਣਾ ਡਿਵੀਜ਼ਨ ਨੰਬਰ 5 ਦੇ ਸਬ-ਇੰਸਪੈਕਟਰ ਬਲਵੰਤ ਸਿੰਘ ਨੇ ਦੱਸਿਆ ਕਿ ED ਅਧਿਕਾਰੀਆਂ ਨੇ ਘਈ ਖ਼ਿਲਾਫ਼ FIR ਦਰਜ ਕਰਨ ਲਈ ਪੁਲੀਸ ਕਮਿਸ਼ਨਰੇਟ, ਲੁਧਿਆਣਾ ਨੂੰ ਪੱਤਰ ਲਿਖਿਆ ਸੀ। ਇਹ ਐਫਆਈਆਰ EDਸਹਾਇਕ ਡਾਇਰੈਕਟਰ ਰਾਕੇਸ਼ ਝਾਂਗੂ ਦੇ ਬਿਆਨਾਂ ‘ਤੇ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਨਿਤੀਸ਼ ਘਈ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ ‘ਚ ਦਰਜਨਾਂ ਤੋਂ ਵੱਧ ਮਾਮਲੇ ਦਰਜ ਹਨ। ਨਿਤੀਸ਼ ਘਈ ‘ਤੇ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਨਿਤੀਸ਼ ਘਈ ਅਤੇ ਉਸ ਦੇ ਸਾਥੀਆਂ ਦੇ ਗੈਂਗ ਜਿਨਾਂ ਵਿੱਚ ਕਈ ਲੜਕੀਆਂ ਵੀ ਸ਼ਾਮਲ ਹਨ, ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲੀ ਜਲੰਧਰ ਦੀ ਸ਼ਿਵ ਸੈਨਾ ਪਾਰਟੀ ਦਾ ਇਕ ਵਿਵਾਦਤ ਮੁਖੀ ਵੀ ED ਦੇ ਰਡਾਰ ‘ਤੇ ਹੈ। ਉਕਤ ਆਗੂ ਦੀ ਸ਼ਿਕਾਇਤ ਈਡੀ ਅਧਿਕਾਰੀਆਂ ਕੋਲ ਪੁੱਜ ਗਈ ਹੈ। ਨਿਤੀਸ਼ ਘਈ ਤੋਂ ਪੁੱਛਗਿੱਛ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜਿਸ ਤੋਂ ਬਾਅਦ ਸ਼ਿਵ ਸੈਨਾ ਨੇਤਾ ਖਿਲਾਫ ਵੱਡੀ ਕਾਰਵਾਈ ਹੋ ਸਕਦੀ ਹੈ। ਜਲਦ ਹੀ ਉਕਤ ਫਰਾਡ ਟੇ ਲੈਵਲ ਏਜੈਂਟਾਂ ਦਾ ਸਮਰਥਕ ਸ਼ਿਵ ਸੇਨਾ ਆਗੂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਜਾਇਦਾਦ ਅਤੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਸਕਦੀ ਹੈ। ਨਾਲ ਹੀ ਪਿਛਲੇ ਕੁਝ ਸਾਲਾਂ ਤੋਂ ਸ਼ਿਵ ਸੈਨਾ ਆਗੂ ਅਤੇ ਗੈਂਗ ਦੇ ਮੈਂਬਰਾਂ ਦੇ ਕਾਲ ਡਿਟੇਲ ਅਤੇ ਲੋਕੇਸ਼ਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇੰਨਾ ਹੀ ਨਹੀਂ ਪੰਜਾਬ ਪੁਲਸ ਦੇ ਕੁਝ ਭ੍ਰਿਸ਼ਟ ਅਫਸਰਾਂ ਦੇ ਨਾਂ ਵੀ ED ਦੀ ਸੂਚੀ ‘ਚ ਦੱਸੇ ਜਾ ਰਹੇ ਹਨ। ਜਿੱਥੇ ਪੁਲਿਸ ਅਧਿਕਾਰੀ ਨਿਤੀਸ਼ ਘਈ ਨੂੰ ਕਾਨੂੰਨੀ ਮੁਸੀਬਤ ਤੋਂ ਬਚਾਉਣ ਵਿੱਚ ਮਦਦ ਕਰਦੇ ਸਨ, ਉੱਥੇ ਹੀ ਸ਼ਿਵ ਸੈਨਾ ਆਗੂ ਧੋਖਾਧੜੀ ਦੇ ਸ਼ਿਕਾਰ ਲੋਕਾਂ ਨੂੰ ਧਮਕੀਆਂ ਦਿੰਦੇ ਸਨ ਤਾਂ ਜੋ ਲੋਕ ਨਿਤੀਸ਼ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਸ਼ਿਕਾਇਤ ਨਾ ਕਰਨ।ਦੱਸ ਦਈਏ ਕਿ ਇਨ੍ਹਾਂ ਧੋਖੇਬਾਜ਼ ਟਰੈਵਲ ਏਜੰਟਾਂ ਖਿਲਾਫ 2018 ਤੋਂ ਸ਼ਿਕਾਇਤਾਂ ਆ ਰਹੀਆਂ ਸਨ ਪਰ ਸ਼ਿਵ ਸੈਨਾ ਨੇਤਾ ਦੀ ਸੁਰੱਖਿਆ ਅਤੇ ਪੁਲਸ ਨਾਲ ਗਠਜੋੜ ਕਾਰਨ ਨਿਤੀਸ਼ ਘਈ ਦਾ ਗਿਰੋਹ ਲੋਕਾਂ ਨੂੰ ਲੁੱਟਦਾ ਰਿਹਾ। FIR ਦਰਜ ਹੋਣ ਦੇ ਬਾਵਜੂਦ ਪੁਲੀਸ ਦੀ ਮਿਲੀਭੁਗਤ ਅਤੇ ਸ਼ਿਵ ਸੈਨਾ ਆਗੂਆਂ ਦੀ ਸੁਰੱਖਿਆ ਕਾਰਨ ਇਹ ਗਰੋਹ ਅੱਜ ਵੀ ਜਲੰਧਰ ਅਤੇ ਲੁਧਿਆਣਾ ਤੋਂ ਇਲਾਵਾ ਕਈ ਜ਼ਿਲ੍ਹਿਆਂ ਵਿੱਚ ਫਰਜ਼ੀ ਇੰਮੀਗ੍ਰੇਸ਼ਨ ਦਫ਼ਤਰ ਚਲਾ ਰਿਹਾ ਹੈ।
*इस प्रसिद्ध डेरे की यूपी ब्रांच में 75 वर्षीय बूढ़ा करता रहा लड़कियों के साथ बलात्कार?*
ਹਾਲ ਹੀ ‘ਚ ਜਲੰਧਰ ‘ਚ VOA ਨਾਮ ਦੀ ਇਮੀਗ੍ਰੇਸ਼ਨ ਕੰਪਨੀ ਦੇ ਦਫਤਰ ਦੇ ਬਾਹਰ ਲੋਕਾਂ ਨੇ ਹੰਗਾਮਾ ਕਰ ਦਿੱਤਾ ਸੀ। ਇਸ ਮਾਮਲੇ ‘ਚ ਸ਼ਿਵ ਸੈਨਾ ਦੇ ਵਿਵਾਦਿਤ ਨੇਤਾ ਦਾ ਨਾਂ ਚਰਚਾ ‘ਚ ਆਇਆ ਸੀ। ਪਰ ਕੁਝ ਭ੍ਰਿਸ਼ਟ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਕੋਈ ਕਾਰਵਾਈ ਨਹੀਂ ਹੋਈ। ਸਗੋਂ ਠੱਗੇ ਗਏ ਲੋਕਾਂ ਨੂੰ ਅੱਧੇ ਅਧੂਰੇ ਪੈਸਿਆਂ ਦੇ ਚੈੱਕ ਦੇ ਕੇ ਮਾਮਲੇ ਨੂੰ ਫਿਰ ਇੱਕ ਵਾਰ ਸਮਝੌਤੇ ਦਾ ਨਾਮ ਦੇ ਦਿੱਤਾ ਗਿਆ।
*लुधियाना ;- शरेआम नशा करते देखे गए युवा!*
ਜਲੰਧਰ ਪੁਲਿਸ ਨੇ 2022 ਵਿੱਚ ਨਿਤੀਸ਼ ਘਈ ਸਮੇਤ ਚਾਰ ਟਰੈਵਲ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਦੋਂ ਪੁਲੀਸ ਨੇ ਇਸ ਗਰੋਹ ਕੋਲੋਂ 536 ਪਾਸਪੋਰਟ ਅਤੇ 49 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਸੀ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਨਤੀਸ਼ ਉਰਫ਼ ਨਿਤਿਨ ਘਈ, ਅਮਿਤ ਸ਼ਰਮਾ, ਸਾਹਿਲ ਘਈ ਅਤੇ ਤਜਿੰਦਰ ਸਿੰਘ ਵਾਸੀ ਲੁਧਿਆਣਾ ਦੇ ਖ਼ਿਲਾਫ਼ ਵਿਦੇਸ਼ਾਂ ‘ਚ ਪੈਸੇ ਭੇਜਣ ਦੇ ਨਾਂਅ ‘ਤੇ ਧੋਖਾਧੜੀ ਦੇ ਦਰਜਨਾਂ ਮਾਮਲੇ ਦਰਜ ਹਨ।
ਇਸ ਗਰੋਹ ਨੇ ਜਲੰਧਰ ‘ਚ ਵੀ.ਵੀ ਓਵਰਸੀਜ਼, ਵਿਜ਼ਟਰ ਵੀਜ਼ਾ ਐਂਡ ਟੂਰ ਪੈਕੇਜ ਲੈਂਡਮੇਜ਼ ਓਵਰਸੀਜ਼, ਪੰਜਾਬ ਟੁ ਅਬਰੋਡ ਕੰਸਲਟੈਂਸੀ, ਵਰਲਡ ਵਾਈਡ ਓਵਰਸੀਜ਼, ਵੀਜ਼ਾ ਸਿਟੀ ਕੰਸਲਟੈਂਸੀ ਆਦਿ ਨਾਵਾਂ ਦੇ ਜਲੰਧਰ ਵਿੱਚ ਕਈ ਦਫ਼ਤਰ ਖੋਲ੍ਹੇ ਤੇ ਲੋਕਾਂ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ।
ਖਬਰ ਤਾਂ ਇਹ ਵੀ ਹੈ ਅਜੇ ਵੀ ਜਲੰਧਰ ਲੁਧਿਆਣਾ ਅਤੇ ਆਲੇ ਦੁਆਲੇ ਦੇ ਛੋਟੇ ਸ਼ਹਿਰਾਂ ਵਿੱਚ ਕਈ ਗੈਂਗ ਆਪਣੇ ਸ਼ਿਵ ਸੇਨਾ ਆਗੂ ਨਾਲ ਰਲ ਕੇ ਦਰਜਨ ਦੇ ਕਰੀਬ ਨਜਾਇਜ਼ ਇਮੀਗ੍ਰੇਸ਼ਨ ਦਫਤਰ ਚਲਾ ਰਿਹਾ ਹੈ।
ਹੁਣ ਵੇਖਣਾ ਇਹ ਹੋਵੇਗਾ ਕਿ ਕੀ ED ਕੋਲ ਮਾਮਲਾ ਪਹੁੰਚਾਉਣ ਤੋਂ ਬਾਅਦ ਪੰਜਾਬ ਦੇ ਭੋਲੇ ਭਲੇ ਲੋਕਾਂ ਨਾਲ ਹੋਈ ਠੱਗੀ ਦਾ ਉਹਨਾਂ ਨੂੰ ਇਨਸਾਫ ਮਿਲ ਸਕੇਗਾ? ਜਾਂ ਫਿਰ ਇੱਕ ਵਾਰ ਸ਼ਿਵਸੇਨਾ ਆਗੂ ਆਪਣੇ ਲਿੰਕਸ ਰਾਹੀਂ ਇਸ ਸਾਰੇ ਮਾਮਲੇ ਦੀ ਸੈਟਿੰਗ ਕਰਵਾ ਕੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਦਿੰਦਾ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.