Buland kesari ;- ਲੁਧਿਆਣਾ ਦੇ ਵਿੱਚ ਬੀਤੇ ਦਿਨੀਂ ਰੇਲਵੇ ਸਟੇਸ਼ਨ ਦੇ ਨੇੜੇ ਲੋਕਲ ਅੱਡੇ ਕੋਲ ਇੱਕ ਨੌਜਵਾਨ ਦਾਸ਼ਰਾਬ ਦੇ ਠੇਕੇਕੋਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮੀਡੀਆ ਨੂੰ ਬਿਆਨ ਦਿੱਤਾ ਸੀਕਿ ਬੀਅਰ ਦੀ ਬੋਤਲ ਨੂੰ ਲੈ ਕੇ ਵਿਵਾਦ ਹੋਇਆ ਸੀ। ਨਾਲ ਹੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸੇ ਨੂੰ ਲੈ ਕੇ ਅੱਜ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਸਬੰਧਤ ਠੇਕੇ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ। ਇਸ ਦੌਰਾਨ ਪਰਿਵਾਰ ਨੇ ਇਲਜ਼ਾਮ ਲਗਾਏ ਕੇ ਉਹਨਾਂ ਦੇ ਬੇਟੇ ਨੂੰ ਇੱਕ ਬੀਅਰ ਦੀ ਬੋਤਲ ਲਈ ਬਦਨਾਮ ਕੀਤਾ ਗਿਆ। ਜਦੋਂ ਕਿ ਉਹ ਇੰਨੀ ਜੀ ਗੱਲ ਪਿੱਛੇ ਲੜਾਈ ਨਹੀਂ ਲੜ ਸਕਦਾ। ਜੋ 10 ਲੱਖ ਦੀ ਗੱਡੀ ਚ ਘੁੰਮਦਾ ਹੋਵੇ। ਉੱਥੇ ਹੀ ਪੁਲਿਸ ਨੇ ਕਿਹਾ ਹੈ ਕਿ ਅੱਗੇ ਮਾਮਲੇ ਦੀ ਜਾਂਚ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਤਿੰਨ ਮੁਲਜ਼ਮ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਸੀ।
ਉਹਨਾਂ ਦਾ ਰਿਮਾਂਡ ਸਾਡੇ ਕੋਲ ਹੀ ਹੈ। ਫਿਲਹਾਲ ਅਸੀਂ ਹੋਰ ਅੱਗੇ ਦੀ ਪੁੱਛ ਗਿੱਛ ਕਰ ਰਹੇ ਹਨ ਅਤੇ ਉਮੀਦ ਹੈ ਕਿ ਜਲਦ ਹੀ ਬਾਕੀ ਮੁਲਜ਼ਮਾਂ ਨੂੰ ਵੀ ਗ੍ਰਫਤਾਰ ਕਰ ਲਿਆ ਜਾਵੇਗਾ।
ਮ੍ਰਿਤਕ ਲੜਕੇ ਦੀ ਉਮਰ ਕਰੀਬ 18 ਸਾਲ ਹੀ ਦੱਸੀ ਜਾ ਰਹੀ ਹੈ। ਜੋਕਿ ਆਪਣੇ ਦੋਸਤਾਂ ਨਾਲ ਠੇਕੇ ਤੇ ਬਿਅਰ ਲੈਣ ਦੇ ਲਈ ਆਇਆ ਸੀ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.