iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਕਿਸਾਨਾਂ ਤੇ ਕੇਂਦਰ ਵਿਚਾਲੇ ਅੱਜ ਹੋਵੇਗੀ 7ਵੇਂ ਦੌਰ ਦੀ ਮੀਟਿੰਗ, MSP ਸਣੇ...

ਕਿਸਾਨਾਂ ਤੇ ਕੇਂਦਰ ਵਿਚਾਲੇ ਅੱਜ ਹੋਵੇਗੀ 7ਵੇਂ ਦੌਰ ਦੀ ਮੀਟਿੰਗ, MSP ਸਣੇ ਹੋਰ ਮੰਗਾਂ ‘ਤੇ ਹੋਵੇਗੀ ਚਰਚਾ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari ;- MSP ਸਣੇ ਹੋਰ ਮੰਗਾਂ ਨੂੰ ਲੈ ਕੇ ਕੇਂਦਰ ਤੇ ਕਿਸਾਨਾਂ ਵਿਚਾਲੇ ਅੱਜ 7ਵੇਂ ਗੇੜ ਦੀ ਗੱਲਬਾਤ ਹੋਵੇਗੀ। ਚੰਡੀਗੜ੍ਹ ਦੇ ਸੈਕਟਰ-26 ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਵਿਚ ਸਵੇਰੇ 11 ਵਜੇ ਹੋਣ ਵਾਲੀ ਮੀਟਿੰਗ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਾਰਜ ਸਿੰਘ ਚੌਹਾਨ ਤੋਂ ਇਲਾਵਾ ਪੰਜਾਬ ਸਰਕਾਰ ਦੇ ਮੰਤਰੀ ਤੇ ਅਧਿਕਾਰੀ ਸ਼ਾਮਲ ਹੋਣਗੇ।ਕਿਸਾਨਾਂ

ਦੂਜੇ ਪਾਸੇ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੰਯੋਜਕ ਸਰਵਨ ਸਿੰਘ ਪੰਧੇਰ ਦੀ ਅਗਵਾਈ ਵਿਚ 28 ਕਿਸਾਨ ਆਗੂ ਪਹੁੰਚਣਗੇ।

ਦੱਸ ਦੇਈਏ ਕਿ 8 ਫਰਵਰੀ 2024 ਨੂੰ ਕੁਝ ਮੰਗਾਂ ‘ਤੇ ਸਹਿਮਤੀ ਬਣੀ ਸੀ ਪਰ ਕਿਸਾਨ ਸੰਗਠਨ ਫਸਲਾਂ ‘ਤੇ MSP ਦਾ ਲੀਗਲ ਗਾਰੰਟੀ ਕਾਨੂੰਨ ਬਣਾਉਣ ਸਣੇ ਕਈ ਹੋਰ ਮੰਗਾਂ ‘ਤੇ ਅੜੇ ਰਹੇ। 12 ਫਰਵਰੀ 2024 ਨੂੰ ਚੰਡੀਗੜ੍ਹ ਵਿਚ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ 5 ਘੰਟੇ ਮੀਟਿੰਗ ਚੱਲੀ। ਕਿਸਾਨਾਂ ਨੇ ਦਰਜ ਸਾਰੇ ਕੇਸ ਵਾਪਸ ਲੈਣ ਤੇ ਬਿਜਲੀ ਸੋਧ ਬਿੱਲ 2020 ਰੱਦ ਕਰਨ ‘ਤੇ ਸਹਿਮਤੀ ਬਣੀ। 15 ਫਰਵਰੀ 2024 ਨੂੰ ਕਿਸਾਨਾਂ ਨੇ ਹਰਿਆਣਾ ਪੁਲਿਸ ਵੱਲੋਂ ਕੀਤੇ ਗਏ ਬਲ ਪ੍ਰਯੋਗ ‘ਤੇ ਇਤਰਾਜ਼ ਪ੍ਰਗਟਾਇਆ। ਮੀਟਿੰਗ ਰਾਤ 1 ਵਜੇ ਤੱਕ ਚੱਲੀ। 18 ਫਰਵਰੀ 2024 ਨੂੰ ਕੇਂਦਰ ਸਰਕਾਰ ਨੇ ਕਣਕ, ਝੋਨੇ ਤੋਂ ਇਲਾਵਾ ਮਸੂਰ, ਉੜਦ, ਮੱਕੀ ਤੇ ਕਪਾਹ ਦੀ ਫਸਲ ‘ਤੇ MSP ਦੇਣ ਦਾ ਪ੍ਰਸਤਾਵ ਰੱਖਿਆ। 5 ਘੰਟੇ ਚੱਲੀ ਮੀਟਿੰਗ ਵਿਚ ਵੀ ਸਹਿਮਤੀ ਨਹੀਂ ਬਣੀ।

ਇਸ ਤੋਂ ਬਾਅਦ 14 ਫਰਵਰੀ 2025 ਨੂੰ ਮੀਟਿੰਗ ਵਿਚ 28 ਕਿਸਾਨ ਆਗੂਆਂ ਨਾਲ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਮੌਜੂਦ ਰਹੇ। ਬੈਠਕ ਬੇਨਤੀਜਾ ਰਹੀ ਤੇ ਅਗਲੀ ਮੀਟਿੰਗ ਦੀ ਤਰੀਕ 22 ਫਰਵਰੀ ਰੱਖੀ ਗਈ। 22 ਫਰਵਰੀ 2025 ਨੂੰ ਕਿਸਾਨਾਂ ਨੇ MSP ਨੂੰ ਲੈ ਕੇ ਡਾਟਾ ਕੇਂਦਰੀ ਮੰਤਰੀਆਂ ਦੇ ਸਾਹਮਣੇ ਰੱਖਿਆ ਪਰ ਢਾਈ ਘੰਟੇ ਚੱਲੀ ਮੀਟਿੰਗ ਵਿਚ ਵੀ ਕੋਈ ਸਹਿਮਤੀ ਨਹੀਂ ਬਣੀ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

पुलिस बनकर लूटपाट करने वाले गिरोह का भंडाफोड़:4 आरोपी गिरफ्तार, खाकी पगड़ी और पुलिसिया जूतों में करते थे वारदात

Buland kesari/जालंधर की थाना नई बारादरी पुलिस ने एक ऐसे शातिर गैंग को गिरफ्तार किया है जो फर्जी पुलिसकर्मी बनकर शहर में लूटपाट की...

You cannot copy content of this page