iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਨਾਭਾ ਬਲਾਕ ਦੇ ਪਿੰਡ ਕਕਰਾਲਾ ‘ਚ ਫੈਲੀ ਸਨਸਨੀ, ਰੇਲਵੇ ਟਰੈਕ ‘ਤੇ 2...

ਨਾਭਾ ਬਲਾਕ ਦੇ ਪਿੰਡ ਕਕਰਾਲਾ ‘ਚ ਫੈਲੀ ਸਨਸਨੀ, ਰੇਲਵੇ ਟਰੈਕ ‘ਤੇ 2 ਵਿਅਕਤੀਆਂ ਦੀਆਂ ਮਿਲੀਆਂ ਦੇਹਾਂ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari ;- ਨਾਭਾ ਬਲਾਕ ਦੇ ਪਿੰਡ ਕਕਰਾਲਾ ਦੇ ਰੇਲਵੇ ਟਰੈਕ ‘ਤੇ ਵੱਖ-ਵੱਖ ਦੋ ਜਗ੍ਹਾ ਤੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਫਿਲਹਾਲ ਰੇਲਵੇ ਪੁਲਿਸ ਨੇ ਇਹਨਾਂ ਦੋਵਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਨਾਭਾ ਦੀ ਮੋਸਚਰੀ ਵਿੱਚ ਰੱਖ ਦਿੱਤੀਆਂ ਹਨ। ਫਿਲਹਾਲ ਰੇਲਵੇ ਵਿਭਾਗ ਦੀ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਲਾਸ਼ਾਂ ਰੇਲਵੇ ਟਰੈਕ ਤੇ ਕਿਵੇਂ ਆਈਆਂ ਜਾਂ ਇਹ ਵਿਅਕਤੀ ਟ੍ਰੇਨ ਵਿੱਚੋਂ ਡਿੱਗ ਗਏ ਅਤੇ ਇਹਨਾਂ ਦੀ ਮੌਤ ਹੋਈ ਹੈ।ਨਾਭਾ ਬਲਾਕ

ਇਹਨਾਂ ਦੋਨਾਂ ਵਿਅਕਤੀਆਂ ਦੀ ਪਹਿਚਾਣ ਨਹੀਂ ਹੋ ਸਕੀ ਅਤੇ ਨਾ ਹੀ ਇਹਨਾਂ ਦੀਆਂ ਜੇਬਾਂ ਵਿੱਚੋਂ ਕਿਸੇ ਤਰ੍ਹਾਂ ਦਾ ਕੋਈ ਪਹਿਚਾਣ ਪੱਤਰ ਮਿਲਿਆ। ਇੱਕ ਨੌਜਵਾਨ ਜਿਸ ਦੀ ਉਮਰ ਕਰੀਬ 25 ਸਾਲ ਦੱਸੀ ਜਾ ਰਹੀ ਹੈ ਉਸ ਦਾ ਮੂੰਹ ਵੇਖਣ ਯੋਗ ਹੀ ਨਹੀਂ ਰਿਹਾ ਅਤੇ ਦੂਜਾ ਵਿਅਕਤੀ ਜਿਸ ਦੀ ਉਮਰ 50-55 ਸਾਲ ਦੱਸੀ ਜਾ ਰਹੀ ਹੈ ਉਸਦਾ ਕੁਝ ਹੁਲੀਆ ਦੇਖਣ ਯੋਗ ਹੈ। ਫਿਲਹਾਲ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ।

ਇਸ ਮੌਕੇ ‘ਤੇ ਨਾਭਾ ਰੇਲਵੇ ਪੁਲਿਸ ਦੇ ਜਾਂਚ ਅਧਿਕਾਰੀ ਗੁਰਵੰਤ ਸਿੰਘ ਨੇ ਦੱਸਿਆ ਕਿ ਸਾਨੂੰ ਇਤਲਾਅ ਮਿਲੀ ਸੀ ਕਿ ਰੇਲਵੇ ਟਰੈਕ ਤੇ ਵੱਖ-ਵੱਖ ਜਗਾ ਤੋਂ ਦੋ ਲਾਸ਼ਾਂ ਮਿਲੀਆਂ ਹਨ। ਇਹ ਕੁਝ ਦੂਰੀ ਤੋਂ ਹੀ ਦੋ ਲਾਸ਼ਾਂ ਬਰਾਮਦ ਹੋਈਆਂ ਹਨ। ਜਿਸ ਵਿੱਚ ਇੱਕ ਵਿਅਕਤੀ ਦੀ ਲੱਤ ਕੱਟੀ ਹੋਈ ਹੈ ਅਤੇ ਦੂਜੇ ਵਿਅਕਤੀ ਦੀ ਲਾਸ਼ ਵੀ ਬੁਰੀ ਤਰਾ ਖਰਾਬ ਹੋ ਚੁੱਕੀ ਹੈ ਅਤੇ ਇਹਨਾ ਦੋਵੇ ਵਿਅਕਤੀਆਂ ਕੋਲੋਂ ਕਿਸੇ ਤਰ੍ਹਾਂ ਦਾ ਪਹਿਚਾਣ ਪੱਤਰ ਨਹੀਂ ਮਿਲਿਆ। ਫਿਲਹਾਲ ਅਸੀਂ ਨਾਭੇ ਦੇ ਆਲੇ ਦੁਆਲੇ ਤੇ ਪਿੰਡਾ ਅਤੇ ਪੁਲਿਸ ਚੌਕੀਆ ਵਿੱਚ ਸੂਚਿਤ ਕਰ ਦਿੱਤਾ ਹੈ ਅਤੇ ਬਾਅਦ ਵਿੱਚ ਹੀ ਪਤਾ ਲੱਗੇਗਾ ਇਹਨਾਂ ਦੀ ਪਹਿਚਾਨ ਕੀ ਹੈ। ਅਸੀਂ ਇਹਨਾਂ ਦੀਆਂ ਲਾਸ਼ਾਂ ਨੂੰ ਨਾਭਾ ਦੀ ਮੋਸਚਰੀ ਵਿੱਚ ਰੱਖ ਦਿੱਤੀਆਂ ਹਨ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

लुधियाना के सेल्समैन की हादसे में मौत:ब्रेड कंपनी में करता था काम, हरियाणा के यमुनानगर में गार्डर लदे ट्राले से टक्कर, छाती में गंभीर...

Buland kesari/पंजाब के लुधियाना के रहने वाले व्यक्ति की हरियाणा यमुनानगर में सड़क हादसे दौरान मौत हो गई। मरने वाला व्यक्ति चंडीगढ़ रोड स्थित...

You cannot copy content of this page