ਪੰਜਾਬ ਪੁਲਿਸ ਦੇ ਸਾਈਬਰ ਸੈਲ ਨੂੰ ਫੋਰਨ ਕਾਰਵਾਈ ਦੀ ਭਾਜਪਾ ਆਗੂ ਨੇ ਕੀਤੀ ਅਪੀਲ
Buland Kesari/ ਟੈਕਨੋਲੋਜੀ ਲੋਕਾਂ ਦੇ ਭਲੇ ਲਈ ਇਸਤੇਮਾਲ ਕੀਤੀ ਜਾਣੀ ਚਾਹੀਦੀ ਹੈ। ਪਰ ਬੀਤੇ ਕੁਝ ਮਹੀਨਿਆਂ ਤੋਂ ਐਕਟਿਵ ਹੋਈ AI ਟੈਕਨੋਲੋਜੀ ਦਾ ਲਗਾਤਾਰ ਗਲਤ ਇਸਤੇਮਾਲ ਸਾਹਮਣੇ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਤੋਂ AI ਦਾ ਇਸਤੇਮਾਲ ਕਰਕੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦਾ ਗਲਤ ਇਸਤੇਮਾਲ ਕੀਤਾ ਗਿਆ ਹੈ।ਜਿਸ ਨਾਲ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ਼ ਹੈ।
Youtube ‘ਤੇ ਇੱਕ ਫਰਜ਼ੀ ਚੈਨਲ ਬਣਾ ਕੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦਾ ਗਲਤ ਇਸਤੇਮਾਲ ਕਰਕੇ ਬੋਲੀਵੁੱਡ ਦੇ ਇੱਕ ਮਸ਼ਹੂਰ ਕਲਾਕਾਰ ਅਮੀਰ ਖਾਨ ਨੂੰ ਨਿਸ਼ਾਨੇ ‘ਤੇ ਲਿਆ ਗਿਆ ਹੈ! ਅਮੀਰ ਖਾਨ ਦੀ ਤਸਵੀਰ AI ਦੇ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਰੂਪ ਵਾਲੀ ਬਣਾ ਕੇ ਯੂਟੀਊਬ ‘ਤੇ ਇੱਕ ਮਸ਼ਹੂਰ ਕੰਪਨੀ ਦਾ ਫਰਜ਼ੀ ਚੈਨਲ ਬਣਾ ਕੇ ਪਾਈ ਗਈ ਹੈ। ਅਤੇ ਇੱਕ ਫਰਜ਼ੀ ਫਿਲਮ ਟਰੇਲਰ ਵੀ ਪਾਇਆ ਗਿਆ ਹੈ।
ਜਿਸ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਨਾਮ ਦੀ ਇੱਕ ਫਿਲਮ ਬਣ ਕੇ ਤਿਆਰ ਹੋ ਚੁੱਕੀ ਹੈ। ਜਿਸ ਵਿੱਚ ਅਮੀਰ ਖਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਦਿਖਾਉਣ ਦਾ ਗ਼ਲਤ ਯਤਨ ਕੀਤਾ ਗਿਆ ਹੈ। ਜਿਸ ਨਾਲ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ਼ ਪੈਦਾ ਹੋ ਗਿਆ ਹੈ। ਜਦ ਕਿ ਹਕੀਕਤ ਵਿੱਚ ਕੋਈ ਅਜਿਹੀ ਫਿਲਮ ਨਹੀਂ ਬਣ ਰਹੀ।
ਭਾਜਪਾ ਦੇ ਆਗੂ ਪ੍ਰਿਤਪਾਲ ਸਿੰਘ ਨੇ ਪੋਸਟ ਸ਼ੇਅਰ ਕਰਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਸਾਈਬਰ ਸੈਲ ਨੂੰ ਇਸ ਬਾਰੇ ਫੋਰਨ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸਿੱਖ ਭਾਈਚਾਰੇ ਦੇ ਆਗੂਆਂ ਨੇ youtube ਖਿਲਾਫ ਵੀ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਕਿਉਂਕਿ ਕਈ ਵਾਰ youtube ਰਾਹੀਂ ਸਿੱਖ ਭਾਈਚਾਰੇ ਦੇ ਖਿਲਾਫ ਕੋਈ ਨਾ ਕੋਈ ਅਜਿਹੀ ਪੋਸਟ ਸ਼ੇਅਰ ਕੀਤੀ ਜਾਂਦੀ ਰਹੀ ਹੈ, ਜੋ ਕਿ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਧਰ ਦੀ ਰਹੀ ਹੈ। ਹੁਣ ਅਮੀਰ ਖਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਦਿਖਾ ਕੇ ਇੱਕ ਵਾਰ ਯੂਟਿਊਬ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਵਲੂੰਦਰਿਆ ਹੈ।
ਇਸ ਬਾਰੇ ਵੇਖਣਾ ਇਹ ਹੋਵੇਗਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਆਖਿਰ ਕੀ ਫੈਸਲਾ ਲੈਂਦੀ ਹੈ ਅਤੇ ਕੀ ਯੂਟੀਊਬ ਅਤੇ ਅਜਿਹੀ ਗਲਤ ਪੋਸਟ ਪਾਣ ਵਾਲੇ ਆਰੋਪੀ ਦਾ ਪਤਾ ਲਗਾ ਕੇ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ?

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








