iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਅਰਬ ਵਿੱਚ ਲੜਕੀ ਨੂੰ ਇਸ ਤਰ੍ਹਾਂ ਫਸਾ ਰਹੇ ਗਿਰੋਹ ਤੇ ਨੱਥ ਪਾਉਣ...

ਅਰਬ ਵਿੱਚ ਲੜਕੀ ਨੂੰ ਇਸ ਤਰ੍ਹਾਂ ਫਸਾ ਰਹੇ ਗਿਰੋਹ ਤੇ ਨੱਥ ਪਾਉਣ ਦੀ ਸਖਤ ਲੋੜ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari ;- ਅਰਬ ਦੇਸ਼ਾਂ ਵਿੱਚ ਲੜਕੀ ਤੇ ਹੋ ਰਹੇ ਤਸ਼ਦੱਦ ਦੇ ਮਾਮਲੇ ਆਏ ਦਿਨ ਖਬਰਾਂ ਦੀ ਸੁਰੱਖੀਆਂ ਵਿੱਚ ਰਹਿੰਦੇ ਹਨ। ਇਹ ਮਾਮਲੇ ਉਸ ਵੇਲੇ ਹੋਰ ਵੀ ਗੰਭੀਰ ਰੂਪ ਧਾਰ ਲੈਂਦੇ ਹਨ ,ਜਦੋਂ ਇਹਨਾਂ ਲੜਕੀਆਂ ਨੂੰ ਫਸਾਉਣ ਵਿੱਚ ਉਹਨਾਂ ਦੇ ਰਿਸ਼ਦਤੇਦਾਰਾਂ ਦੀ ਹੀ ਵੱਡੀ ਭੂਮਿਕਾ ਹੁੰਦੀ ਹੈ। ਅਜਿਹਾ ਹੀ ਇਕ ਮਾਮਲਾ ਕਪੂਰਥਲੇ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸਖੀ ਸਹੇਲੀ ਵੱਲੋਂ ਖੁਦ ਦੀ ਭਾਰਤ ਵਾਪਸੀ ਲਈ ਆਪਣੀ ਸਖੀ ਸਹੇਲੀ ਨੂੰ ਮਸਕਟ ਓਮਾਨ ਵਿੱਚ ਫਸਾ ਦਿੱਤਾ ਗਿਆ। ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਵਾਪਿਸ ਪਰਤੀ ਉਸ ਪੀੜਤਾ ਨੇ ਹੱਡਬੀਤੀ ਸੁਣਾਈ। ਉਸਨੇ ਦੱਸਿਆ ਕਿ ਉਸਦੀ ਸਹੇਲੀ ਜਾਣਦੀ ਸੀ ਕਿ ਸਾਡੇ ਘਰ ਦੇ ਹਲਾਤ ਠੀਕ ਨਹੀ ਹਨ ਜਿਸਦਾ ਫਾਇਦਾ ਉਠਾ ਕਿ ਉਸਦੀ ਸਹੇਲੀ ਨੇ ਉਸਨੂੰ ਚੰਗੀ ਤਨਖਾਹ ਤੇ ਵਧੀਆ ਸੈਲੂਨ ਵਿੱਚ ਨੌਕਰੀ ਦਾ ਝਾਂਸਾ ਦੇ ਕੇ ਉਸਨੂੰ ਓਮਾਨ ਬੁਲਾ ਲਿਆ ਸੀ।ਅਰਬ

ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀ ਪੜੀਤਾ ਨੇ ਵੱਡੇ ਖੁਲਾਸੇ ਕਰਦੇ ਦੱਸਿਆ ਕਿ ਉਥੇ ਦੇ ਹਲਾਤ ਲੜਕੀਆਂ ਦੇ ਰਹਿਣ ਯੋਗ ਨਹੀ ਹਨ। ਉਸਨੇ ਦੱਸਿਆ ਕਿ ਉਸਨੂੰ ਉੱਥੇ ਜਿਸ ਕੰਮ ਲਈ ਬੁਲਾਇਆ ਗਿਆ ਸੀ ਉਹ ਕੰਮ ਨਹੀ ਦਿੱਤਾ ਗਿਆ ਤੇ ਉਸ ਕੋਲੋਂ ਘਰ ਦਾ ਕੰਮ ਕਰਵਾਇਆ ਜਾ ਰਿਹਾ ਸੀ। ਸਾਰਾ ਦਿਨ ਕੰਮ ਕਰਵਾ ਕਿ ਉਸਨੂੰ ਖਾਣ ਲਈ ਨਹੀ ਸੀ ਦਿੱਤਾ ਜਾ ਰਿਹਾ ਹੈ ਤੇ ਉਸ ਨਾਲ ਉੱਥੇ ਬਹੁਤ ਹੀ ਅਣਮਨੁੱਖੀ ਵਤੀਰਾ ਕੀਤਾ ਜਾ ਰਿਹਾ ਸੀ। ਉਸਨੇ ਦੱਸਿਆ ਕਿ ਉੱਥੇ ਪਹੁੰਚਦੇ ਹੀ ਉਸਦਾ ਫੋਨ ਖੋਹ ਲਿਆ ਗਿਆ ਸੀ ਤੇ ਤਨਖਾਹ ਦੇਣ ਦੀ ਬਜਾਏ ਉਸ ਕੋਲ ਜਿਹੜੇ ਪੈਸੇ ਸੀ ਉਹ ਵੀ ਖੋਹ ਲਏ ਗਏ। ਉਸਨੇ ਦੱਸਿਆ ਕਿ ਉਸਨੂੰ ਜਿੱਥੇ ਰੱਖਿਆ ਗਿਆ ਸੀ ਉੱਥੇ ਉਸ ਨਾਲ ਹੋਰ ਵੀ ਬਹੁਤ ਲੜਕੀਆਂ ਸੀ ਜੋ ਵਾਪਸੀ ਦੀ ਉਮੀਦ ਤੱਕ ਛੱਡ ਚੁੱਕੀਆਂ ਸਨ। ਉਸਨੇ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਆਪਣੇ ਪਿੱਛੇ ਲੱਗ ਕਿ ਅਰਬ ਵਿੱਚ ਨਾ ਜਾਣ।

iTree Network Solutions +91-8699235413
iTree Network Solutions +91-8699235413

ਪੀੜਤ ਦੇ ਨਾਲ ਪਹੁੰਚੇ ਉਸਦੇ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਦੇ ਯਤਨਾ ਸਦਕਾ ਹੀ ਉਹਨਾਂ ਦੀ ਲੜਕੀ ਮਹੀਨੇ ਦੇ ਅੰਦਰ ਅੰਦਰ ਵਾਪਿਸ ਪਰਤ ਆਈ ਹੈ। ਪੀੜਤਾ ਦੇ ਪਰਿਵਾਰ ਨੇ ਦੱਸਿਆ ਕਿ ਜੇਕਰ ਬਾਬਾ ਜੀ ਵੱਲੋਂ ਤੁਰੰਤ ਕਾਰਵਾਈ ਨਾ ਕੀਤੀ ਜਾਂਦੀ ਤਾਂ ਉਥੇ ਉਹਨਾਂ ਦੀ ਲੜਕੀ ਦਾ ਵੀਜ਼ਾ ਵਧਾ ਕਿ ਉਸਨੂੰ 2 ਸਾਲ ਤੱਕ ਬੰਦੀ ਬਣਾ ਲਿਆ ਜਾਣਾ ਸੀ।

ਇਸ ਮੌਕੇ ਜਾਣਕਾਰੀ ਦਿੰਦਿਆ ਸੰਤ ਸੀਚੇਵਾਲ ਨੇ ਦੱਸਿਆ ਕਿ ਜਦੋਂ ਤੱਕ ਅਰਬ ਦੇਸ਼ਾਂ ਵਿੱਚ ਲੜਕੀਆਂ ਨੂੰ ਇਸ ਤਰ੍ਹਾਂ ਫਸਾ ਰਹੇ ਗਿਰੋਹ ਤੇ ਨੱਥ ਨਹੀ ਪਾਈ ਜਾਂਦੀ ਉਦੋਂ ਤੱਕ ਇਸ ਵਤੀਰੇ ਨੂੰ ਰੋਕਿਆ ਨਹੀ ਜਾ ਸਕਦਾ। ਉਹਨਾਂ ਕਿਹਾ ਕਿ ਇਹ ਅਜਿਹਾ ਜਾਲ ਜਿੱਥੇ ਆਪਣੇ ਹੀ ਆਪਣਿਆਂ ਨੂੰ ਫਸਾ ਰਹੇ ਹਨ। ਉਹਨਾਂ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ। ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਗਿਰੋਹ ਤੋਂ ਬੱਚ ਕਿ ਰਹਿਣ ਜੋ ਮਜ਼ਬੂਰੀ ਤੇ ਗਰੀਬੀ ਦਾ ਫਾਇਦਾ ਉਠਾ ਕਿ ਲੜਕੀਆਂ ਨੂੰ ਅਰਬ ਦੇਸ਼ਾਂ ਵਿੱਚ ਫਸਾ ਰਹੇ ਹਨ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

लुधियाना में युवक की नशे से मौत:एक साल पहले भाई की हादसे में गई थी जान, परिजन बोले- नशे ने पूरा परिवार तबाह किया

Buland kesari/पंजाब सरकार द्वारा नशों के खिलाफ अभियान चलाए जाने के बावजूद युवा नशे की चपेट में आ रहे हैं। लुधियाना के कूमकलां थाना...

You cannot copy content of this page