Buland Kesari/ Indo Pak War News: ਦਿਨ ਭਰ ਸ਼ਾਂਤੀ ਤੋਂ ਬਾਅਦ ਜਿਵੇਂ ਹੀ ਹਨੇਰਾ ਹੋਇਆ ਪੰਜਾਬ ਵਿੱਚ ਫਿਰ ਤੋਂ ਪਾਕਿਸਤਾਨ ਨੇ ਡਰੋਨ ਹਮਲੇ ਸ਼ੁਰੂ ਕਰ ਦਿੱਤੇ ਹਨ।
See Video: https://www.instagram.com/reel/DJcR3yHyFTt/?igsh=b3EyMHBiM3NyN2tv
ਪੰਜਾਬ ਦੇ ਸੱਤ ਜ਼ਿਲਿਆਂ ਫਿਰੋਜ਼ਪੁਰ,ਫਜ਼ਿਲਕਾ,ਅੰਮ੍ਰਿਤਸਰ, ਤਰਨਤਾਰਨ , ਹੁਸ਼ਿਆਰਪੁਰ , ਗੁਰਦਾਸਪੁਰ ਅਤੇ ਪਠਾਣਕੋਟ ਵਿੱਚ ਪਾਕਿਸਤਾਨ ਵੱਲੋਂ ਡਰੋਨ ਹਮਲੇ ਕੀਤੇ ਜਾਣ ਦੀ ਖਬਰ ਹੈ।
ਫਿਰੋਜ਼ਪੁਰ ਦੇ ਖਾਈ ਸੇਮੇ ਪਿੰਡ ਵਿੱਚ ਡਰੋਨ ਡਿੱਗਣ ਨਾਲ ਇੱਕ ਘਰ ਦੇ ਤਿੰਨ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਪ੍ਰਸ਼ਾਸਨਿਕ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵੱਲੋਂ ਆਏ ਡਰੋਨ ਨੂੰ ਤਬਾਹ ਕੀਤਾ ਜਾ ਰਿਹਾ ਸੀ,ਜੋ ਕਿ ਇਸ ਘਰ ਦੇ ਉੱਤੇ ਡਿੱਗ ਗਿਆ ਅਤੇ ਘਰ ਦਾ ਕਾਫੀ ਨੁਕਸਾਨ ਹੋ ਗਿਆ ਹੈ। ਘਰ ਵਿੱਚ ਖੜੀ ਗੱਡੀ ਵੀ ਪੂਰੀ ਤਰੀਕੇ ਨਾਲ ਸੜ ਗਈ ਹੈ।
ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਕਰਤਾਰਪੁਰ ਕੋਰੀਡੋਰ ਗੁਰਦੁਆਰੇ ਦੇ ਕੋਲ ਵੀ ਧਮਾਕੇ ਕੀਤੇ ਜਾਣ ਦੀ ਖਬਰ ਹੈ। ਡੇਰਾ ਬਾਬਾ ਨਾਨਕ ਵਿੱਚ ਵੀ ਤੇਜ਼ ਧਮਾਕਿਆਂ ਦੀ ਆਵਾਜ਼ ਗੂੰਜ ਰਹੀ ਹੈ। ਅੰਮ੍ਰਿਤਸਰ ਦੇ ਅਸਮਾਨ ਵਿੱਚ ਵੀ ਅਨੇਕਾਂ ਡਰੋਨ ਪਾਕਿਸਤਾਨ ਵੱਲੋਂ ਆਉਂਦੇ ਦੇਖੇ ਗਏ ਹਨ। ਜਿਸ ਨੂੰ ਭਾਰਤੀ ਸੁਰੱਖਿਆ ਸਿਸਟਮ ਲਗਾਤਾਰ ਨਸ਼ਟ ਕਰ ਰਿਹਾ ਹੈ।

ਦੂਜੇ ਪਾਸੇ ਫਿਰੋਜ਼ਪੁਰ , ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਪਾਕਿਸਤਾਨ ਵੱਲੋਂ ਗੋਲੀਬਾਰੀ ਕੀਤੇ ਜਾਣ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.






