Punjab News ; ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੁਲਦੀਪ ਸਿੰਘ ਜੀ ਗੜਗੱਜ ਨਾਲ ਪੰਥ ਦੇ ਕੁਝ ਬਹੁਤ ਹੀ ਗੰਭੀਰ ਮਸਲਿਆਂ ਉੱਪਰ ਗੱਲਬਾਤ ਕਰਨ ਲਈ ਮੁਲਾਕਾਤ ਕੀਤੀ ਗਈ ।

ਅੱਜ ਅਵਾਜ਼-ਏ- ਕੌਮ ਜਥੇਬੰਦੀ ਦੇ ਸਿੰਘਾਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖਤੀ ਰੂਪ ਵਿਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ਼ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲੱਗਣ ਤੇ ਵਿਰੋਧ ਦਰਜ ਕਰਵਾਇਆ ਗਿਆ ।

ਜਥੇਦਾਰ ਕੁਲਦੀਪ ਸਿੰਘ ਜੀ ਗੜਗੱਜ ਹੋਰਾਂ ਨੇ ਖੁੱਲ੍ਹਾ ਸਮਾਂ ਦਿੱਤਾ ਅਤੇ ਪੰਥਕ ਵਿਚਾਰਾਂ ਕੀਤੀਆਂ ।
ਉਹਨਾਂ ਨੇ ਸਾਡੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਕਿ ਕਿਸੇ ਵੀ ਪੰਥ ਵਿਰੋਧੀ ਗਤੀਵਿਧੀ ਨੂੰ ਅਸੀਂ ਮਾਨਤਾ ਨਹੀਂ ਦੇਵਾਂਗੇ ।

ਇਸ ਮੌਕੇ ਆਵਾਜ਼-ਏ-ਕੌਮ ਜਥੇਬੰਦੀ ਦੇ ਸਰਪਰਸਤ ਅਤੇ ਸਿੱਖ ਚਿੰਤਕ ਭਾਈ ਪ੍ਰਭਜੋਤ ਸਿੰਘ ਨਵਾਂ ਸ਼ਹਿਰ, ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਕਰਤਾਰਪੁਰ, ਕਥਾਵਾਚਕ ਭਾਈ ਰਣਬੀਰ ਸਿੰਘ ਘੁੱਗ, ਅਤੇ ਭਾਈ ਬਲਵਿੰਦਰ ਸਿੰਘ ਜੀ ਪੱਤੜ ਹਾਜ਼ਰ ਸਨ ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.






