Buland kesari /CM Mann Exclusive Interview on Daily Post TV: ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖ਼ਾਤਮੇ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਸਾਰਥਿਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਹਨ। ਜਿਸ ਤੋਂ ਬਾਅਦ ਹੁਣ Daily Post TV ਦੇ ਵੱਲੋਂ ਵੀ ਉਪਰਾਲਾ ਕੀਤਾ ਗਿਆ ਹੈ, ਜਿਸ ਦਾ ਨਾਮ ਨਸ਼ਿਆਂ ਖਿਲਾਫ ਜਗਾਓ ‘ਮਸ਼ਾਲ’ ਮੁੜ ਬਣਾਓ ਪੰਜਾਬ ਖੁਸ਼ਹਾਲ। ਪ੍ਰੋਗਰਾਮ ਨਸ਼ਿਆਂ ਖ਼ਿਲਾਫ਼ ਜਗਾਓ ਮਸ਼ਾਲ ਪੰਜਾਬ ਨੂੰ ਬਣਾਓ ਮੁੜ ਖੁਸ਼ਹਾਲ ਦੌਰਾਨ Daily Post TV ਦੇ Managing Editor ਨੀਤਿਕਾ ਮਹੇਸ਼ਵਰੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਾਸ ਗੱਲਬਾਤ ਕੀਤੀ ਗਈ।
ਇਸ ਦੌਰਾਨ CM ਮਾਨ ਨੇ ਕਿਹਾ ਕਿ ਨਸ਼ਾ ਇੱਕ ਅਜਿਹੀ ਬਿਮਾਰੀ ਹੈ ਜੋ ਸਿਹਤਮੰਦ ਜਿੰਦਗੀ ਨੂੰ ਕੋਹੜ ਭਾਰੀ ਕਰ ਦਿੰਦਾ ਹੈ। ਮਾਨ ਨੇ ਕਿਹਾ ਕਿ ਨਸ਼ੇ ਨੂੰ ਅਲਵਿਦਾ ਕਹੋ ਤੇ ਆਪਣਾ ਭਵਿੱਖ ਸਵਾਰੋ। ਮਾਪਿਆਂ ਦੀ ਇੱਜ਼ਤ ਦਾ ਰੱਖੋ ਮਾਣ, ਨਸ਼ੇ ‘ਚ ਨਾ ਗਵਾਓ ਬੇਸ਼ਕੀਮਤੀ ਜਾਨ, ਨਸ਼ਾ ਹੈ ਹਨੇਰਾ, ਜ਼ਿੰਦਗੀ ਹੈ ਸਵੇਰਾ। ਨਸ਼ੇ ਦਾ ਹਨੇਰਾ ਤਿਆਗੋ ਜ਼ਿੰਦਗੀ ਦਾ ਦੀਵਾ ਜਗਾਓ। ਮਾਪਿਆਂ ਦੀ ਆਸ ਨਾ ਤੋੜੀਂ, ਨਸ਼ਿਆਂ ਵਾਲੀ ਰਾਹ ਨਾ ਤੋਰੀਂ। ਨਸ਼ੇ ਮੁਕਤ ਹੋਵੇ ਸਾਡਾ ਦੇਸ਼, ਇਹੋ ਹੈ ਸਾਡਾ ਸੱਚਾ ਉਦੇਸ਼। ਹਰ ਪਿੰਡ, ਹਰ ਸ਼ਹਿਰੋਂ ਇੱਕੋ ਆਵਾਜ਼, ਨਸ਼ਾ ਮੁਕਤ ਹੋਵੇ ਸਮਾਜ। CM ਮਾਨ ਨੇ ਕਿਹਾ ਕਿ ਸਾਡਾ ਇਹੋ ਖੁਆਬ… ਨਸ਼ਾ ਮੁਕਤ ਹੋਵੇ ਪੰਜਾਬ।
CM ਮਾਨ ਨੇ ਕਿਹਾ ਕਿ ਮੇਰੇ ਕੋਲ ਇੱਕ ਵੀਡੀਓ ਆਈ ਸੀ, ਜਿਸ ਵਿੱਚ ਇੱਕ ਮਹਿਲਾ ਨਸ਼ਾ ਤਸਕਰ ਨਸ਼ਾ ਵੇਚਣ ਲਈ ਸਰਪੰਚ ਨੂੰ ਵੰਗਾਰ ਰਹੀ ਸੀ। ਮੈਂ ਖ਼ੁਦ ਸਰਪੰਚ ਨਾਲ ਰਾਬਤਾ ਕਰਕੇ ਉਸ ਮਹਿਲਾ ਨਸ਼ਾ ਤਸਕਰ ਵਿਰੁੱਧ ਤੁਰੰਤ ਐਕਸ਼ਨ ਕਰਨ ਲਈ ਪੁਲਿਸ ਨੂੰ ਨਿਰਦੇਸ਼ ਜਾਰੀ ਕੀਤੇ।
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੇ ਪਿੰਡਾਂ ਵਿੱਚ ਪੂਰਾ ਜ਼ੋਰ ਫੜਿਆ ਹੋਇਆ ਹੈ। ਪਿੰਡਾਂ ਦੀਆਂ ਪੰਚਾਇਤਾਂ ਸਰਕਾਰ ਦਾ ਸਾਥ ਦੇ ਰਹੀਆਂ ਹਨ। ਸਖ਼ਤ ਐਕਸ਼ਨ ਤੋਂ ਬਾਅਦ ਨਸ਼ਾ ਤਸਕਰ ਪੰਜਾਬ ਛੱਡ ਕੇ ਭੱਜਣ ਲਈ ਮਜਬੂਰ ਹੋ ਗਏ।
ਮਾਨ ਨੇ ਕਿਹਾ ਅਸੀਂ ਸੱਚੀ ਨੀਅਤ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਨ ‘ਤੇ ਲੱਗੇ ਹੋਏ ਹਾਂ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਭੈੜੀ ਅਲਾਮਤ ਤੋਂ ਬਚਾਉਣ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਰੀਏ ਖੇਡਾਂ ਨਾਲ ਜੋੜ ਰਹੇ ਹਾਂ।
ਇਸ ਦੌਰਾਨ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਨਸ਼ੇ ਦੀ ਜੜ੍ਹ ਲਗਾ ਕੇ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ। ਨਸ਼ਾ ਤਸਕਰੀ ਮਾਮਲੇ ਵਿੱਚ ਕੋਈ ਕਿੱਡਾ ਵੀ ਰਸੂਖ਼ਦਾਰ ਹੋਵੇ, ਸਾਰਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਵੇਗਾ।
ਅਸੀਂ ਪੰਜਾਬ ਦੀ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਲਈ ਪੀੜਤ ਨੌਜਵਾਨਾਂ ਲਈ ਮੁੜ ਵਸੇਬਾ ਸੈਂਟਰਾਂ ਨੂੰ ਅਪਡੇਟ ਕਰ ਰਹੇ ਹਾਂ। ਨਸ਼ਿਆਂ ਕਾਰਨ ਮਰੀਜ਼ ਬਣ ਚੁੱਕੇ ਨੌਜਵਾਨਾਂ ਨੂੰ ਅਸੀਂ ਇੱਕ ਨਵੀਂ ਅਤੇ ਮਾਣ-ਸਨਮਾਨ ਵਾਲੀ ਜ਼ਿੰਦਗੀ ਦੇਣ ਦੇ ਯਤਨ ਕਰ ਰਹੇ ਹਾਂ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









