Buland kesari /Gurdaspur News: ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਸਾਂਝ ਕੇਂਦਰਾਂ ਦੀ ਇੰਚਾਰਜ ਇੰਸਪੈਕਟਰ ਇੰਦਰਬੀਰ ਕੌਰ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇੰਸਪੈਕਟਰ ਇੰਦਰਬੀਰ ਕੌਰ ਸਾਂਝ ਕੇਂਦਰਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਤੋਂ ਉਨ੍ਹਾਂ ਦੀ ਡਿਊਟੀ ਸਾਂਝ ਕੇਂਦਰ ਵਿਚ ਰੱਖਣ ਅਤੇ ਛੁੱਟੀਆਂ ਆਦਿ ਦੇ ਬਦਲੇ ਵਿਚ ਪੈਸੇ ਲੈਂਦੇ ਸਨ, ਜਿਸ ਨੂੰ ਲੈ ਕੇ ਸਾਂਝ ਕੇਂਦਰਾਂ ਦੇ ਮੁਲਾਜ਼ਮਾਂ ਵਲੋਂ ਇਕ ਲਿਖਤੀ ਸ਼ਿਕਾਇਤ ਐਸ.ਐਸ.ਪੀ. ਗੁਰਦਾਸਪੁਰ ਨੂੰ ਦਿੱਤੀ ਗਈ।
ਜਿਸ ਵਿਚ ਉਨ੍ਹਾਂ ਵਲੋਂ ਇਹ ਪੈਸੇ ਆਨਲਾਈਨ ਗੂਗਲ ਪੇ ਰਾਹੀਂ ਭੇਜਣ ਦੀ ਗੱਲ ਕਹੀ ਗਈ। ਸਾਰੇ ਸਬੂਤਾਂ ਨੂੰ ਚੰਗੀ ਤਰ੍ਹਾਂ ਘੋਖਦੇ ਹੋਏ ਬੀਤੀ ਰਾਤ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵਲੋਂ ਉਚ ਅਧਿਕਾਰੀਆਂ ਦੀ ਦੇਖ ਰੇਖ ਹੇਠ ਇੰਸਪੈਕਟਰ ਇੰਦਰਬੀਰ ਕੌਰ ਦੇ ਖਿਲਾਫ਼ ਕਰਪਸ਼ਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਅਧੀਨ ਆਉਂਦੇ 12 ਥਾਣਿਆਂ ਵਿਚ ਮੌਜੂਦ ਸਾਂਝ ਕੇਂਦਰਾਂ ਦੇ ਮੁਲਾਜ਼ਮ ਇੰਸਪੈਕਟਰ ਇੰਦਰਬੀਰ ਕੌਰ ਦੇ ਅਧੀਨ ਕੰਮ ਕਰਦੇ ਸਨ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








