Buland kesari ;- ਅੰਮ੍ਰਿਤਸਰ ਦੇ ਬਟਾਲਾ ਰੋਡ ਗਲੀ ਨੰਬਰ 5.ਵਿਜੇ ਨਗਰ ਦੇ ਗਲੀ ਵਿਚ ਡਿੱਗੇ ਬਜੁਰਗ ਨੂੰ ਗੱਡੀ ਥੱਲੇ ਕੁਚਲਿਆ ਗਿਆ ਅਤੇ ਉਸਦੀ ਮੌਕੇ ‘ਤੇ ਮੌਤ ਹੋ ਗਈ। ਇਸ ਸਬੰਧੀ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਾਈਹੈ ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮ੍ਰਿਤਕ ਸੰਜੀਵ ਕੁਮਾਰ ਦੇ ਪਰਿਵਾਰ ਨੇ ਦੱਸਿਆ ਕਿ ਬੀਤੀ ਰਾਤ ਸਾਨੂੰ ਤਕਰੀਬਨ 2- ਢਾਈ ਵਜੇ ਸਾਡੀ ਗਲੀ ਦੇ ਗਵਾਂਢੀ ਵੱਲੋਂ ਸਾਡਾ ਗੇਟ ਖੜਕਾਇਆ ਗਿਆ। ਜਦ ਗੇਟ ਖੋਲਿਆ ਤਾਂ ਉਸ ਨੇ ਦੱਸਿਆ ਕਿ ਸੰਜੀਵ ਕੁਮਾਰ ਗਲੀ ਵਿੱਚ ਡਿੱਗੇ ਪਏ ਹਨ । ਤੁਸੀਂ ਜਾ ਕੇ ਉਹਨਾਂ ਨੂੰ ਦੇਖ ਲਓ । ਜਦੋਂ ਗੁਆਂਡੀ ਦੀ ਗੱਲ ਸੁਣ ਕੇ ਅਸੀਂ ਸੰਜੀਵ ਕੁਮਾਰ ਦੇ ਨਜ਼ਦੀਕ ਪਹੁੰਚੇ ਤਾਂ ਸਾਨੂੰ ਪਤਾ ਲੱਗਾ ਕਿ ਸੰਜੀਵ ਕੁਮਾਰ ਦੇ ਸਾਹ ਬੰਦ ਹਨ ।
ਜਿਸ ਤੋਂ ਪਤਾ ਚੱਲਿਆ ਕਿ ਸੰਜੀਵ ਕੁਮਾਰ ਦੀ ਮੌਤ ਹੋ ਚੁੱਕੀ ਹੈ। ਜਦੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਤਾਂ ਬਾਜ਼ਾਰ ਵਿੱਚ ਲੱਗੇ CCTV. ਕੈਮਰੇ ਖੰਗਾਲੇ ਗਏ! ਜਿਸ ਤੋਂ ਪਤਾ ਚੱਲਿਆ ਕਿ ਇੱਕ ਕਾਰ ਚਾਲਕ ਨੌਜਵਾਨ ਸਾਫ ਸੀਸੀ ਟੀਵੀ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਜਿਸ ਨੇ ਸੰਜੀਵ ਕੁਮਾਰ ਨੂੰ ਆਪਣੀ ਗੱਡੀ ਦੇ ਟਾਇਰਾਂ ਥੱਲੇ ਕੁਚਲ ਕੇ ਉਸ ਦੀ ਜਾਨ ਲਈ ਹੈ !ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਜੋ ਨੌਜਵਾਨ ਗੱਡੀ ਚਲਾ ਰਿਹਾ ਸੀ ਉਸ ਨੇ ਸੰਜੀਵ ਕੁਮਾਰ ਨੂੰ ਕਾਫੀ ਦੂਰੀ ਤੱਕ ਆਪਣੀ ਗੱਡੀ ਦੇ ਟਾਇਰਾਂ ਥੱਲੇ ਕੜੀਸਦਾ ਹੋਇਆ ਲਿਜਾ ਰਿਹਾ ਹੈ। ਇਸ ਦੀ ਘਟਨਾ ਸਾਡੇ ਵੱਲੋਂ ਵਿਜੇ ਨਗਰ ਚੌਂਕੀ ਵਿੱਚ ਦਰਜ ਕਰਾਈ ਗਈ ।
ਮੌਕੇ ਤੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਜਦੋਂ ਸੀਸੀਟੀਵੀ ਖੰਗਾਲੀ ਗਈ ਤਾਂ ਪਤਾ ਚੱਲਿਆ ਕਿ ਇੱਕ ਨੌਜਵਾਨ ਜਿਸਨੇ ਲਾਲ ਰੰਗ ਦੀ ਕਮੀਜ਼ ਪਾਈ ਹੈ ਅਤੇ ਉਹ ਵਿਅਕਤੀ ਚੰਗੀ ਤਰ੍ਹਾਂ ਚੱਲ ਵੀ ਨਹੀਂ ਸਕਦਾ ਜਿਸ ਦੀ ਇੱਕ ਲੱਤ ਖਰਾਬ ਹੈ ਜੋ ਕਿ ਕਿਸੇ ਦੇ ਮਕਾਨ ਵਿੱਚ ਕਿਰਾਏ ਤੇ ਰਹਿੰਦਾ ਹੈ। ਕਾਫੀ ਲੰਬਾ ਸਮਾਂ ਬੀਤ ਜਾਣ ਮਗਰੋਂ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਅਤੇ ਜੋ ਨੌਜਵਾਨ ਨੇ ਸੰਜੀਵ ਕੁਮਾਰ ਨੂੰ ਗੱਡੀ ਦੇ ਥੱਲੇ ਕੁਚਲਿਆ ਸੀ ਉਹ ਕਾਰ ਸਵਾਰ ਨੌਜਵਾਨ ਵਿਜੇ ਨਗਰ ਇਲਾਕੇ ਦੇ ਇੱਕ ਘਰ ਵਿੱਚ ਕਿਰਾਏ ਤੇ ਰਹਿੰਦਾ ਹੈ।
ਜਿਸ ਦਾ ਮੌਕੇ ਤੇ ਹੀ ਬੁਲਟ ਮੋਟਰਸਾਈਕਲ ਥਾਣਾ ਵਿਜੇ ਨਗਰ ਚੌਂਕੀ ਵੱਲੋਂ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਉਹ ਨੌਜਵਾਨ ਆਪਣੀ ਕਾਰ ਜਿਸ ਵਿੱਚ ਸੰਜੀਵ ਕੁਮਾਰ ਨੂੰ ਮੌਤ ਦੇ ਘਾਟ ਉਤਾਰਿਆ ਸੀ ਦੋਸ਼ੀ ਆਪਣੀ ਕਾਰ ਲੈ ਕੇ ਫਰਾਰ ਹੈ । ਦੂਸਰੇ ਪੱਖ ਵਿੱਚ ਥਾਣਾ ਸਦਰ ਦੇ ਐਸਐਚ ਓ ਹਰਸਦੀਪ ਸਿੰਘ ਨੇ ਦੱਸਿਆ ਕਿ ਜਿਸ ਨੌਜਵਾਨ ਨੇ ਸੰਜੀਵ ਕੁਮਾਰ ਨੂੰ ਆਪਣੀ ਗੱਡੀ ਦੇ ਟਾਇਰਾਂ ਥੱਲੇ ਕੁਚਲਿਆ ਸੀ ਉਹ ਨੌਜਵਾਨ ਘਰ ਤੋਂ ਫਰਾਰ ਹੈ । ਜਿਸ ਦੇ ਉੱਪਰ ਥਾਣਾ ਸਦਰ ਦੇ ਅਧੀਨ ਆਉਣ ਦੀ ਚੌਂਕੀ ਵਿਜੇ ਵਿੱਚ ਮੁਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੋਸ਼ੀ ਨੂੰ ਫੜਨ ਵਿੱਚ ਪੁਲਿਸ ਕਾਰਵਾਈ ਕਰ ਰਹੀ ਹੈ। ਮ੍ਰਿਤਕ ਸੰਜੀਵ ਕੁਮਾਰ ਦੇ ਪਰਿਵਾਰ ਵੱਲੋਂ ਚੌਂਕੀ ਵਿਜੇ ਨਗਰ ਪਹੁੰਚ ਕੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









