Jalandhar/Buland Kesari; ਸ਼ਨੀਵਾਰ ਰਾਤ ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਂਕ ਕੋਲ ਸਥਿਤ ਨਟੋਰੀਏਸ ਰੈਸਟੋਰੈਂਟ ਵਿਖੇ ਅਮੀਰਜ਼ਾਦਿਆਂ ਦੀ ਲੜਾਈ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮਾਮਲੇ ਵਿੱਚ ਪੁਲਿਸ, ਸਿਆਸਤਦਾਨ ਅਤੇ ਮੀਡੀਆ ਦੇ ਕੁਝ ਚਿਹਰੇ ਸਮਝੌਤਾ ਕਰਾਉਣ ਲਈ ਆਤੁਰ ਹੋਏ ਪਏ ਹਨ!
ਚਰਚਾ ਇਹ ਵੀ ਹੈ ਕਿ ਇਸ ਮਾਮਲੇ ਵਿੱਚ ਕਈਆਂ ਦੀਆਂ ਜੇਬਾਂ ਭਰ ਚੁੱਕੀਆਂ ਹਨ ਅਤੇ ਕਈ ਲਾਈਨ ਵਿੱਚ ਲੱਗੇ ਹੋਏ ਹਨ ਕਿ ਸਾਡਾ ਮਾਲ ਸਾਨੂੰ ਮਿਲ ਜਾਏ।
ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਮੀਡੀਆ ਨੂੰ ਕੁਝ ਵੀ ਬ੍ਰੀਫਿੰਗ ਨਹੀਂ ਕੀਤੀ ਗਈ? ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਅਜੇ ਸਾਡੇ ਕੋਲ ਸੀਸੀਟੀਵੀ ਫੁਟੇਜ ਨਹੀਂ ਪਹੁੰਚੀ ਪਰ ਅੱਜ ਸੀਸੀਟੀਵੀ ਫੁਟੇਜ ਵੀ ਪੁਲਿਸ ਪ੍ਰਸ਼ਾਸਨ ਕੋਲ ਪਹੁੰਚ ਚੁੱਕੀ ਹੈ ਤਾਂ ਹੁਣ ਮਾਮਲੇ ਵਿੱਚ ਇਨਵੈਸਟੀਗੇਸ਼ਨ ਜਾਰੀ ਹੈ, ਕਹਿ ਕੇ ਮੀਡੀਆ ਨੂੰ ਟਾਲਿਆ ਜਾ ਰਿਹਾ ਹੈ !
ਦੂਜੇ ਪਾਸੇ ਇਸ ਮਾਮਲੇ ਵਿੱਚ ਲੜਾਈ ਵਿੱਚ ਜ਼ਖਮੀ ਹੋਏ ਈਸਟ ਵੁੱਡ ਵਿਲੇਜ ਦੇ ਮਾਲਕ ਦੇ ਬੇਟੇ ਵੱਲੋਂ ਦੂਜੀ ਧਿਰ ‘ਤੇ ਆਰੋਪ ਲਗਾਏ ਜਾ ਰਹੇ ਹਨ ਕਿ ਦੂਜੀ ਧਿਰ ਦੇ ਮੁੰਡਿਆਂ ਨੇ ਉਸ ਨਾਲ ਕੁੱਟਮਾਰ ਕੀਤੀ ਹੈ! ਜਦਕਿ ਇਸੇ ਮਾਮਲੇ ਵਿੱਚ ਦੂਜੀ ਧਿਰ ਵੱਲੋਂ ਇਹ ਆਰੋਪ ਲਗਾਏ ਜਾ ਰਹੇ ਹਨ ਕਿ ਈਸਟ ਵੁਡ ਦੇ ਮਾਲਕ ਦੇ ਬੇਟੇ ਵੱਲੋਂ ਉਹਨਾਂ ਨਾਲ ਗਾਲੀ ਗਲੋਚ ਸ਼ੁਰੂ ਕੀਤੀ ਗਈ ਸੀ ਜੋ ਕਿ ਹੱਥੋਪਾਈ ਵਿੱਚ ਬਦਲ ਗਈ।
ਦੋਵੇਂ ਧਿਰਾਂ ਪੈਸੇ ਵਾਲੀਆਂ ਹਨ, ਜਿਸ ਕਾਰਨ ਇਸ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਣ ਦੀਆਂ ਕੋਸ਼ਿਸ਼ਾਂ ਲਗਾਤਾਰ ਤੇਜ਼ ਹੋ ਚੁੱਕੀਆਂ ਹਨ। ਪਰ ਦੇਖਣਾ ਇਹ ਹੋਵੇਗਾ ਕਿ ਆਖਿਰ ਕਦੋਂ ਪੁਲਿਸ ਦੀ ਇਹ ਇਨਵੈਸਟੀਗੇਸ਼ਨ ਪੂਰੀ ਹੁੰਦੀ ਹੈ ਅਤੇ ਕੀ ਇਨਵੈਸਟੀਗੇਸ਼ਨ ਦਾ ਨਤੀਜਾ ਆਰੋਪੀਆਂ ‘ਤੇ FIR ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ਜਾਂ ਫਿਰ ਸਮਝੌਤਾ ਕਰਾ ਕੇ ਮਾਮਲਾ ਠੰਡੇ ਰਸਤੇ ਵਿੱਚ ਪਾ ਦਿੱਤਾ ਜਾਂਦਾ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








