iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest News30 ਸਾਲ ਅਮਰੀਕਾ ਰਹਿਣ ਮਗਰੋਂ ਬਰੰਗ ਚਿੱਠੀ ਵਾਂਗੂ ਭਾਰਤ ਵਾਪਸ ਪਰਤੀ ਹਰਜੀਤ...

30 ਸਾਲ ਅਮਰੀਕਾ ਰਹਿਣ ਮਗਰੋਂ ਬਰੰਗ ਚਿੱਠੀ ਵਾਂਗੂ ਭਾਰਤ ਵਾਪਸ ਪਰਤੀ ਹਰਜੀਤ ਕੌਰ ਦੀ ਦੇਖੋ ਦਰਦਨਾਕ ਦਾਸਤਾਨ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari/Harjit Kaur : ਅਮਰੀਕਾ ਦੀ ਗੈਰਕਾਨੂੰਨੀ ਪਰਵਾਸੀਆਂ ਵਿਰੁੱਧ ਮੁਹਿੰਮ ਚਲਾ ਰਹੀ ਸੰਸਥਾ ਆਈ.ਸੀ.ਈ. ਵੱਲੋਂ ਸਿੱਖ ਬਜ਼ੁਰਗ ਹਰਜੀਤ ਕੌਰ ਨੂੰ ਕੈਲੀਫੋਰਨੀਆ ਤੋਂ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ। ਹਰਜੀਤ ਕੌਰ ਨੂੰ ਆਈ.ਸੀ.ਈ. ਵੱਲੋਂ ਲੰਘੀ 8 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 73 ਸਾਲਾ ਹਰਜੀਤ ਕੌਰ 1992 ਤੋਂ ਕੈਲੀਫੋਰਨੀਆ ਵਿਚ ਰਹਿ ਰਹੀ ਸੀ ਜਦਕਿ ਭਾਰਤ ਵਾਪਸ ਭੇਜੇ ਜਾਣ ਸਮੇਂ ਉਸ ਨੂੰ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਸਿੱਖ ਭਾਈਚਾਰਾ ਕਾਫ਼ੀ ਗੁੱਸੇ ਵਿਚ ਹੈ।

iTree Network Solutions +91-8699235413

ਅਮਰੀਕਾ

iTree Network Solutions +91-8699235413

ਹਰਜੀਤ ਕੌਰ ਇੱਕ 73 ਸਾਲਾ ਦਾਦੀ ਹੈ ਜੋ ਪਿਛਲੇ 13 ਸਾਲਾਂ ਤੋਂ ਹਰਕੂਲਸ ਕੈਲੀਫੋਰਨੀਆ ਵਿੱਚ ਆਪਣੇ ਆਈ. ਸੀ. ਈ. ਚੈੱਕ-ਇਨ ਵਿੱਚ ਸ਼ਾਮਲ ਹੋ ਰਹੀ ਸੀ। 8 ਸਤੰਬਰ ਨੂੰ ਉਸ ਨੂੰ ਅਚਾਨਕ ਉਨ੍ਹਾਂ ਚੈੱਕ-ਇਨ ’ਚੋਂ ਹਿਰਾਸਤ ਵਿੱਚ ਲੈ ਲਿਆ ਗਿਆ। 19 ਸਤੰਬਰ ਨੂੰ ਹਰਜੀਤ ਕੌਰ ਨੂੰ ਕੈਲੀਫੋਰਨੀਆ ਦੇ ਬੇਕਰਸਫੀਲਡ ਵਿੱਚ ਇੱਕ ਆਈ.ਸੀ. ਈ. ਨਜ਼ਰਬੰਦੀ ਕੇਂਦਰ ਤੋਂ ਉਸ ਨੂੰ ਇੱਕ ਚਾਰਟਰ ਫਲਾਈਟ ਰਾਹੀਂ ਵਾਪਸ ਭਾਰਤ ਭੇਜਿਆ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 73 ਸਾਲਾ ਹਰਜੀਤ ਕੌਰ ਦੇ ਪਰਿਵਾਰ ਨੂੰ ਇਸ ਕਰਾਸ ਕੰਟਰੀ ਟਰਾਂਸਫਰ ਬਾਰੇ ਸੂਚਿਤ ਨਹੀਂ ਕੀਤਾ ਗਿਆ ਅਤੇ ਨਾ ਹੀ ਉਸ ਨੂੰ ਆਪਣੇ ਪਰਿਵਾਰ ਨੂੰ ਅਲਵਿਦਾ ਕਹਿਣ ਦੀ ਆਗਿਆ ਨਹੀਂ ਦਿੱਤੀ ਗਈ।

iTree Network Solutions +91-8699235413

ਜਾਣਕਾਰੀ ਅਨੁਸਾਰ ਆਈ.ਸੀ.ਈ. ਵੱਲੋਂ ਹਰਜੀਤ ਕੌਰ ਨਾਲ ਅਣਮਨੁੱਖੀ ਅਤੇ ਅਸਵੀਕਾਰਨਯੋਗ ਸਲੂਕ ਕੀਤਾ ਗਿਆ। ਹਰਜੀਤ ਕੌਰ ਨੂੰ ਕਈ ਘੰਟਿਆਂ ਤੱਕ ਸੈਲ ਵਿਚ ਕੁਰਸੀ ਅਤੇ ਬਿਸਤਰੇ ਤੋਂ ਬਿਨਾ ਹੀ ਰੱਖਿਆ ਗਿਆ ਅਤੇ ਉਸ ਨੂੰ ਫਰਸ਼ ’ਤੇ ਸੌਣ ਲਈ ਮਜਬੂਰ ਕੀਤਾ ਗਿਆ ਅਤੇ ਉਸ ਨੂੰ ਬੇੜੀਆਂ ਨਾਲ ਬੰਨ੍ਹ ਦਿੱਤਾ ਗਿਆ ਸੀ।

ਹਰਜੀਤ ਕੌਰ ਨੂੰ ਧਾਰਮਿਕ ਵਿਸ਼ਵਾਸਾਂ ਅਨੁਸਾਰ ਉੁਸ ਨੂੰ ਸ਼ਾਕਾਹਾਰੀ ਭੋਜਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਜਦਕਿ ਉਸ ਨੂੰ ਆਪਣੀ ਦਵਾਈ ਲੈਣ ਤੋਂ ਪਹਿਲਾਂ ਭੋਜਨ ਵਜੋਂ ਸਿਰਫ਼ ਇਕ ਸੇਬ ਦੀ ਪੇਸ਼ਕਸ਼ ਕੀਤੀ ਗਈ ਜਦਕਿ ਦੰਦਾਂ ਦੀਆਂ ਸਮੱਸਿਆ ਕਾਰਨ ਹਰਜੀਤ ਕੌਰ ਇਨ੍ਹਾਂ ਚੀਜ਼ਾਂ ਨੂੰ ਖਾ ਨਹੀਂ ਸਕਦੀ ਸੀ। ਆਈ. ਸੀ. ਈ. ਨੇ ਉਸ ਨੂੰ ਆਪਣੀ ਨਜ਼ਰਬੰਦੀ ਦੌਰਾਨ ਨਹਾਉਣ ਤੋਂ ਵੀ ਵਰਜਿਆ ਗਿਆ।

ਇਸ ਸਾਰੀ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਸਿੱਖ ਭਾਈਚਾਰੇ ਵੱਲੋਂ ਆਈ.ਸੀ.ਈ. ਨੇ ਇਕ 73 ਸਾਲਾ ਸਿੱਖ ਬਜ਼ੁਰਗ ਔਰਤ ਨੂੰ ਇਹ ਸਭ ਕੁੱਝ ਸਹਿਣ ਲਈ ਮਜਬੂਰ ਕੀਤਾ ਗਿਆ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਦੇ ਵਿਰੁੱਧ ਖੜ੍ਹੇ ਹੋਈਏ ਅਤੇ ਆਈ.ਸੀ.ਈ.ਦੀ ਹਿਰਾਸਤ ਵਿਚ ਕਮਜ਼ੋਰ ਲੋਕਾਂ ’ਤੇ ਹੋਣ ਵਾਲੇ ਅਨਿਆਂ ਖਿਲਾਫ਼ ਇਕਜੁੱਟ ਹੋਈਏ ਅਤੇ ਤੋਂ ਆਈ.ਸੀ. ਈ. ਵੱਲੋਂ ਮੁੜ ਤੋਂ ਕਿਸੇ ਬਜ਼ੁਰਗ ਨਾਲ ਇਸ ਤਰ੍ਹਾਂ ਸਲੂਕ ਨਾ ਕੀਤਾ ਜਾ ਸਕੇ।

iTree Network Solutions +91-8699235413

ਪ੍ਰਾਪਤ ਜਾਣਕਾਰੀ ਅਨੁਸਾਰ ਹਰਜੀਤ ਕੌਰ 30 ਸਾਲਾਂ ਤੋਂ ਵੱਧ ਸਮੇਂ ਤੋਂ ਕੈਲੀਫੋਰਨੀਆ ਦੀ ਈਸਟ ਬੇਅ ਇਲਾਕੇ ’ਚ ਰਹਿ ਰਹੀ ਹੈ, ਉਨ੍ਹਾਂ ਦਾ ਕੋਈ ਅਪਰਾਧਕ ਰੀਕਾਰਡ ਨਹੀਂ ਹੈ ਅਤੇ ਉਹ ਸਥਾਨਕ ਤੌਰ ਉਤੇ ਬਰਕਲੇ ਦੇ ਸਾੜੀ ਪੈਲੇਸ ’ਚ ਲੰਮੇ ਸਮੇਂ ਤੋਂ ਸਿਲਾਈ ਲਈ ਜਾਣੀ ਜਾਂਦੀ ਸੀ। ਬਹੁਤ ਸਾਰੇ ਸਾਬਕਾ ਗਾਹਕ ਉਸ ਨੂੰ ‘ਦਾਦੀ’ ਕਹਿੰਦੇ ਸਨ। ਉਸ ਦੀ ਪੋਤੀ, ਸੁਖਦੀਪ ਕੌਰ ਨੇ ਇਕ ਰੈਲੀ ਦੌਰਾਨ ਕਿਹਾ, ‘‘ਉਹ ਅਪਰਾਧੀ ਨਹੀਂ ਹੈ। ਉਹ ਸਿਰਫ ਮੇਰੀ ਦਾਦੀ ਹੀ ਨਹੀਂ ਬਲਕਿ ਹਰ ਕਿਸੇ ਦੀ ਦਾਦੀ ਹੈ।’’ ਬੀਤੇ ਸ਼ੁਕਰਵਾਰ ਨੂੰ, ਲਗਭਗ 200 ਸਮਰਥਕ ਅਲ ਸੋਬਰਾਂਟੇ ਸਿੱਖ ਗੁਰਦੁਆਰੇ ਵਿਚ ਇਕੱਠੇ ਹੋਏ ਅਤੇ ਹਰਜੀਤ ਕੌਰ ਦੀ ਰਿਹਾਈ ਲਈ ਪ੍ਰਦਰਸ਼ਨ ਕੀਤਾ ਗਿਆ ਸੀ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

युवक की हत्या के तीन आरोपी गिरफ्तार:कार से मारी टक्कर, सूनसान जगह पर छोड़कर हुए फरार, एक महिला शामिल

Buland kesari/लुधियाना (ग्रामीण) पुलिस ने एक युवक की हत्या का मामला 24 घंटे के भीतर सुलझा लिया है। इस मामले में 3 आरोपियों को...

You cannot copy content of this page